![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/49/Flag_of_Kenya.svg/langpa-640px-Flag_of_Kenya.svg.png&w=640&q=50)
ਕੀਨੀਆ
ਪੂਰਬੀ ਅਫ਼ਰੀਕਾ ਵਿਚ ਦੇਸ਼ / From Wikipedia, the free encyclopedia
ਕੀਨੀਆ, ਅਧਿਕਾਰਕ ਤੌਰ ’ਤੇ ਕੀਨੀਆ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਭੂ-ਮੱਧ ਰੇਖਾ ’ਤੇ ਪੈਂਦਾ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਤਨਜ਼ਾਨੀਆ, ਪੱਛਮ ਵੱਲ ਯੂਗਾਂਡਾ, ਉੱਤਰ-ਪੱਛਮ ਵੱਲ ਦੱਖਣੀ ਸੂਡਾਨ, ਉੱਤਰ ਵੱਲ ਇਥੋਪੀਆ, ਉੱਤਰ-ਪੂਰਬ ਵੱਲ ਸੋਮਾਲੀਆ ਅਤੇ ਦੱਖਣ-ਪੂਰਬ ਵੱਲ ਹਿੰਦ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 580,000 ਵਰਗ ਕਿ.ਮੀ. ਹੈ ਅਤੇ ਅਬਾਦੀ 4.3 ਕਰੋੜ ਤੋਂ ਥੋੜ੍ਹੀ ਜਿਹੀ ਵੱਧ ਹੈ। ਇਸ ਦਾ ਨਾਮ ਮਾਊਂਟ ਕੀਨੀਆ ਨਾਂ ਦੇ ਪਹਾੜ ਦੇ ਨਾਂ ਤੋਂ ਪਿਆ ਜੋ ਇਸ ਦਾ ਇੱਕ ਮਹੱਤਵਪੂਰਨ ਮਾਰਗ-ਦਰਸ਼ਨ ਚਿੰਨ੍ਹ ਹੈ ਅਤੇ ਅਫ਼ਰੀਕਾ ਦਾ ਦੂਜਾ ਸਭਾ ਤੋਂ ਉੱਚਾ ਪਹਾੜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੈਰੋਬੀ ਹੈ। ਇਹ ਪੂਰਬੀ ਅਫ਼ਰੀਕਾ ਦਾ ਕੀਨੀਆ ਦੇਸ਼ ਦਾ ਇੱਕ ਪ੍ਰਾਂਤ ਹੈ ਜਿਹੜਾ ਨੈਰੋਬੀ ਦੇ ਠੀਕ ਉੱਤਰ ਵੱਲ ਨੂੰ ਹੈ। ਇਸ ਨੇ 13,991 ਵ. ਕਿ. ਮੀ. ਜਰਖੇਜ਼ ਪੂਰਬੀ ਉੱਚ ਭੂਮੀਆਂ ਦਾ ਇਲਾਕਾ ਮੱਲਿਆ ਹੋਇਆ ਹੈ। ਇਥੋਂ ਦੀ ਕੁੱਲ ਆਬਾਦੀ 36,91,700 (1990) ਹੈ। ਪ੍ਰਾਂਤ ਦੇ ਦੱਖਣੀ ਹਿੱਸੇ ਵਿੱਚ ਸੰਘਣੀ ਖੇਤੀ ਕੀਤੀ ਜਾਂਦੀ ਹੈ। ਕੀਨੀਆ ਦੀ ਅੱਧੀ ਤੋਂ ਜ਼ਿਆਦਾ ਕਾਫ਼ੀ ਦੀ ਫ਼ਲਸ ਇਸੇ ਪ੍ਰਾਂਤ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਇਥੇ ਚਾਹ, ਫ਼ਲ ਅਤੇ ਮੱਕੀ ਵੀ ਬਹੁਤ ਹੁੰਦੀ ਹੈ। ਪਸ਼ੂ ਵੀ ਇਥੇ ਭਾਰੀ ਗਿਣਤੀ ਵਿੱਚ ਪਾਲੇ ਜਾਂਦੇ ਹਨ। ਇਸ ਪ੍ਰਾਂਤ ਵਿੱਚ ਵਧੇਰੇ ਆਬਾਦੀ ਕਿਕੂਯੁ ਲੋਕਾਂ ਦੀ ਹੈ। ਆਜ਼ਾਦੀ ਤੋਂ ਬਾਅਦ ਭੂਮੀ-ਸੁਧਾਰ ਸਕੀਮਾਂ ਲਾਗੂ ਕੀਤੀਆਂ ਗਈਆਂ ਜਿਸ ਦੇ ਨਤੀਜੇ ਵਜੋਂ ਯੂਰਪੀਅਨ ਲੋਕਾਂ ਦਾ ਜ਼ਮੀਨ ਉਪਰਲਾ ਅਧਿਕਾਰ ਕਾਫ਼ੀ ਘਟ ਗਿਆ। ਨਾਈਏਰੀ ਇਸ ਪ੍ਰਾਂਤ ਦੀ ਰਾਜਧਾਨੀ ਹੈ। ਇਥੇ ਕਈ ਪ੍ਰਾਸੈਸਿੰਗ ਪਲਾਂਟ ਅਤੇ ਛੋਟੇ ਪੈਮਾਨੇ ਦੇ ਉਦਯੋਗ ਸਥਾਪਤ ਹਨ।
ਕੀਨੀਆ ਦਾ ਗਣਰਾਜ ਜਮਹੂਰੀ ਯਾ ਕੀਨੀਆ | |||||
---|---|---|---|---|---|
| |||||
ਮਾਟੋ: "Harambee" (ਸਵਾਹਿਲੀ) ਚੱਲੋ ਸਾਰੇ ਇਕੱਠੇ ਖਿੱਚੀਏ | |||||
ਐਨਥਮ: Ee Mungu Nguvu Yetu ਹੇ ਕੁਦਰਤ ਦੇ ਕਾਦਰ | |||||
![]() | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਨੈਰੋਬੀ | ||||
ਅਧਿਕਾਰਤ ਭਾਸ਼ਾਵਾਂ | ਸਵਾਹਿਲੀ ਅੰਗਰੇਜ਼ੀ[1] | ||||
ਨਸਲੀ ਸਮੂਹ | 22% ਕਿਕੂਯੂ 14% ਲੂਹੀਆ 13% ਲੂਓ 12% ਕਲੇਂਜਿਨ 11% ਕੰਬਾ 6% ਕਿਸੀ 6% ਮੇਰੂ 15% ਹੋਰ ਅਫ਼ਰੀਕੀ 1% ਗ਼ੈਰ-ਅਫ਼ਰੀਕੀ | ||||
ਵਸਨੀਕੀ ਨਾਮ | ਕੀਨੀਆਈ | ||||
ਸਰਕਾਰ | ਅਰਧ ਰਾਸ਼ਟਰਪਤੀ ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਮਵਾਈ ਕਿਬਾਕੀ | ||||
• ਉਪ-ਰਾਸ਼ਟਰਪਤੀ | ਕਲੌਂਜ਼ੋ ਮੂਸਯੋਕਾ | ||||
• ਪ੍ਰਧਾਨ ਮੰਤਰੀ | ਰੈਲਾ ਓਡਿੰਗਾ | ||||
• National Assembly Speaker | Kenneth Marende | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | 12 ਦਸੰਬਰ 1963 | ||||
• ਗਣਰਾਜ ਦਾ ਐਲਾਨ | 12 ਦਸੰਬਰ 1964 | ||||
ਖੇਤਰ | |||||
• ਕੁੱਲ | 580,367 km2 (224,081 sq mi) (47ਵਾਂ) | ||||
• ਜਲ (%) | 2.3 | ||||
ਆਬਾਦੀ | |||||
• 2012 ਅਨੁਮਾਨ | 43,013,341 (31ਵਾਂ) | ||||
• 2009 ਜਨਗਣਨਾ | 38,610,097[2] | ||||
• ਘਣਤਾ | 67.2/km2 (174.0/sq mi) (140ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $71.427 ਬਿਲੀਅਨ[3] | ||||
• ਪ੍ਰਤੀ ਵਿਅਕਤੀ | $1,746[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $34.796 ਬਿਲੀਅਨ[3] | ||||
• ਪ੍ਰਤੀ ਵਿਅਕਤੀ | $850[3] | ||||
ਗਿਨੀ (2008) | 42.5 ਮੱਧਮ · 48ਵਾਂ | ||||
ਐੱਚਡੀਆਈ (2011) | ![]() Error: Invalid HDI value · 143ਵਾਂ | ||||
ਮੁਦਰਾ | ਕੀਨੀਆਈ ਸ਼ਿਲਿੰਗ (KES) | ||||
ਸਮਾਂ ਖੇਤਰ | UTC+3 (ਪੂਰਬੀ ਅਫ਼ਰੀਕੀ ਵਕਤ) | ||||
UTC+3 (ਨਿਰੀਖਤ ਨਹੀਂ) | |||||
ਮਿਤੀ ਫਾਰਮੈਟ | ਦਦ/ਮਮ/ਸਸ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +254 | ||||
ਇੰਟਰਨੈੱਟ ਟੀਐਲਡੀ | .ke | ||||
According to cia.gov, estimates for this country explicitly take into account the effects of mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex, than would otherwise be expected. |