ਗੁਰਦਾਸ ਮਾਨ
ਪੰਜਾਬੀ ਗਾਇਕ, ਗੀਤਕਾਰ, ਤੇ ਅਦਾਕਾਰ / From Wikipedia, the free encyclopedia
ਗੁਰਦਾਸ ਮਾਨ (ਜਨਮ 4 ਜਨਵਰੀ 1957) ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ। ਉਸਨੇ 1980 ਵਿੱਚ "ਦਿਲ ਦਾ ਮਮਲਾ ਹੈ" ਗੀਤ ਨਾਲ ਰਾਸ਼ਟਰੀ ਧਿਆਨ ਖਿੱਚਿਆ। ਉਦੋਂ ਤੋਂ, ਉਸਨੇ 34 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਅਤੇ 305 ਤੋਂ ਵੱਧ ਗੀਤ ਲਿਖੇ ਹਨ। 2015 ਵਿੱਚ ਉਸਨੇ ਐਮਟੀਵੀ ਕੋਕ ਸਟੂਡੀਓ ਇੰਡੀਆ ਵਿੱਚ ਦਿਲਜੀਤ ਦੋਸਾਂਝ ਦੇ ਨਾਲ "ਕੀ ਬਨੂ ਦੁਨੀਆ ਦਾ" ਗੀਤ 'ਤੇ ਪ੍ਰਦਰਸ਼ਨ ਕੀਤਾ ਜੋ ਐਮਟੀਵੀ ਇੰਡੀਆ 'ਤੇ ਸੀਜ਼ਨ 4 ਐਪੀਸੋਡ 5 (16 ਅਗਸਤ 2015) ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।[3]