ਔਰਤ ਜਣਨ ਅੰਗ ਕੱਟ-ਵੱਢ
From Wikipedia, the free encyclopedia
ਔਰਤ ਜਣਨ ਅੰਗ ਕੱਟ-ਵੱਢ ਇੱਕ ਰੀਤ ਹੈ ਜਿਸ ਵਿੱਚ ਔਰਤਾਂ ਦੇ ਜਣਨ ਅੰਗਾਂ ਦੇ ਬਾਹਰੀ ਹਿੱਸੇ ਨੂੰ ਪੂਰੇ ਜਾਂ ਅਧੂਰੇ ਰੂਪ ਵਿੱਚ ਹਟਾਇਆ ਜਾਂਦਾ ਹੈ। ਇਹ ਰੀਤ ਮੂਲ ਰੂਪ ਵਿੱਚ 27 ਅਫ਼ਰੀਕੀ ਮੁਲਕਾਂ, ਯਮਨ, ਇਰਾਕੀ ਕੁਰਦਿਸਤਾਨ ਅਤੇ ਦੁਨੀਆ ਭਰ ਵਿੱਚ ਡਾਇਆਸਪੋਰਾ ਭਾਈਚਾਰਿਆਂ ਵਿੱਚ ਮੌਜੂਦ ਹੈ।[5] ਵੱਖ-ਵੱਖ ਮੁਲਕਾਂ ਅਨੁਸਾਰ ਇਹ ਕੰਮ ਕਰਨ ਲਈ ਲੜਕੀ ਦੀ ਉਮਰ ਜਨਮ ਅਤੇ ਜਵਾਨੀ ਦੇ ਵਿੱਚ ਹੋ ਸਕਦੀ ਹੈ। ਜਿਹਨਾਂ ਦੇਸ਼ਾਂ ਦੇ ਅੰਕੜੇ ਮਿਲਦੇ ਹਨ ਉਹਨਾਂ ਅਨੁਸਾਰ ਜ਼ਿਆਦਾਤਰ ਲੜਕੀਆਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਜਣਨ ਅੰਗ ਦੀ ਕੱਟ-ਵੱਢ ਕਰ ਦਿੱਤੀ ਜਾਂਦੀ ਹੈ।[6]
ਵਿਸ਼ੇਸ਼ ਤੱਥ ਪਰਿਭਾਸ਼ਾ, ਖੇਤਰ ...
ਪਰਿਭਾਸ਼ਾ | "ਔਰਤਾਂ ਦੇ ਜਣਨ ਅੰਗਾਂ ਦੇ ਬਾਹਰੀ ਹਿੱਸੇ ਨੂੰ ਪੂਰੇ ਜਾਂ ਅਧੂਰੇ ਰੂਪ ਵਿੱਚ ਹਟਾਇਆ ਜਾਣਾ ਜਾਂ ਗੈਰ-ਮੈਡੀਕਲ ਕਾਰਨਾਂ ਕਰਕੇ ਮਾਦਾ ਜਣਨ ਅੰਗਾਂ ਨੂੰ "ਹੋਰ ਜਖਮ" ਕਰਨਾ।(ਡਬਲਿਊਐਚਓ,, ਯੂਨੀਸੈਫ ਅਤੇ ਯੂਐਨਐਫਪੀਏ, 1997).[1] | ||||||
---|---|---|---|---|---|---|---|
ਖੇਤਰ | ਅਫਰੀਕਾ, ਏਸ਼ੀਆ, ਮਿਡਲ ਈਸਟ ਅਤੇ ਇਨ੍ਹਾਂ ਖੇਤਰਾਂ ਤੋਂ ਹੋਰ ਥਾਂ ਵੱਸੇ ਭਾਈਚਾਰਿਆਂ ਦੇ ਅੰਦਰ[2] | ||||||
ਗਿਣਤੀ | 27 ਅਫ਼ਰੀਕੀ ਦੇਸ਼ਾਂ, ਇੰਡੋਨੇਸ਼ੀਆ, ਇਰਾਕੀ ਕੁਰਦਿਸਤਾਨ ਅਤੇ ਯਮਨ ਵਿੱਚ 200 ਲੱਖ ਤੋਂ ਵੱਧ ਔਰਤਾਂ ਅਤੇ ਕੁੜੀਆਂ - 2016 ਦੇ ਅੰਕੜਿਆਂ ਅਨੁਸਾਰ[3] | ||||||
ਉਮਰ | Days after birth to puberty[4] | ||||||
Prevalence | |||||||
| |||||||
|
ਬੰਦ ਕਰੋ