![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1d/Woman_Montage_%25281%2529.jpg/640px-Woman_Montage_%25281%2529.jpg&w=640&q=50)
ਮਹਿਲਾ
From Wikipedia, the free encyclopedia
ਜਨਾਨੀ ਜਾ ਔਰਤ ਇੱਕ ਮਾਦਾ ਇਨਸਾਨ ਹੈ। ਔਰਤ ਸ਼ਬਦ ਦਾ ਪ੍ਰਯੋਗ ਆਮ ਤੌਰ 'ਤੇ ਬਾਲਗ ਮਾਦਾਵਾਂ ਲਈ ਕੀਤਾ ਜਾਂਦਾ ਹੈ ਅਤੇ ਬਾਲ ਜਾਂ ਕਿਸ਼ੋਰ, ਉਮਰ ਦੀ ਮਾਦਾਵਾਂ ਲਈ ਲੜਕੀ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਸ ਤੋਂ ਇਲਾਵਾ ਕਈ ਹਾਲਤਾਂ ਜਿਵੇਂ ਕਿ ਵਾਕ "ਔਰਤਾਂ ਦੇ ਹੱਕ" ਵਗੈਰਾ ਵਿੱਚ ਔਰਤ ਸ਼ਬਦ ਦਾ ਇਸਤੇਮਾਲ ਹਰ ਵਰਗ ਦੀਆਂ ਮਦਾਵਾਂ ਲਈ ਕੀਤਾ ਜਾਂਦਾ ਹੈ। ਜਵਾਨ ਅਵਸਥਾ (ਪ੍ਯੂਬਰਟੀ) ਤੋਂ ਬਾਅਦ ਔਰਤਾਂ ਆਮ ਤੌਰ 'ਤੇ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ, ਹਲਾਂਕਿ ਵਡੇਰੀ ਉਮਰ ਦੀਆਂ ਔਰਤਾਂ ਜਿਨਾਂ ਦਾ ਰਜੋ-ਨਿਵਿਰਤੀ (ਮੇਨਪਾਉਜ਼) ਲੰਘ ਚੁੱਕਾ ਹੈ ਅਤੇ ਕੁਝ ਮੱਧ-ਲਿੰਗਕ ਔਰਤਾਂ ਜਨਮ ਨਹੀਂ ਦੇ ਸਕਦੀਆਂ। ਇਤਿਹਾਸਿਕ ਤੌਰ 'ਤੇ ਔਰਤਾਂ ਨੇ ਕਈ ਸਮਾਜਕ ਭੂਮਿਕਾਵਾਂ ਅਪਨਾਈਆਂ ਹਨ। ਕਈ ਸਮਾਜਾਂ ਵਿੱਚ, ਬਹੁਸੰਖਿਅਕ ਔਰਤਾਂ ਨੇ ਇੱਕ ਖਾਸ ਕਿਸਮ ਦੀਆਂ ਦਿੱਖਾਂ ਜਿਵੇਂ ਕਿ ਲੰਬੇ ਵਾਲ ਰਖਣਾ, ਅਪਣਾ ਲਈਆਂ ਹਨ।[1]