ਭਾਰਤੀ ਉਪਮਹਾਂਦੀਪ ਏਸ਼ੀਆ ਦੇ ਦੱਖਣ ਵਿੱਚ, ਮੁੱਖ ਤੌਰ 'ਤੇ ਭਾਰਤੀ ਤਖਤੇ ਤੇ ਸਥਿਤ ਹਿੰਦ ਮਹਾਸਾਗਰ ਵੱਲ ਵਧੇ ਹੋਏ ਖੇਤਰ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਸ਼ਾਮਿਲ ਹਨ।[1] ਆਜ਼ਾਦੀ ਤੋਂ ਪਹਿਲਾਂ ਇਹ ਤਿੰਨੋਂ ਦੇਸ਼ ਇਤਹਾਸਕ ਤੌਰ 'ਤੇ ਸੰਯੁਕਤ ਸਨ ਅਤੇ ਬਰਤਾਨਵੀ ਭਾਰਤ ਦੇ ਹਿੱਸੇ ਸਨ। ਇਸ ਵਿੱਚ ਨੇਪਾਲ, ਭੂਟਾਨ ਅਤੇ ਟਾਪੂ ਦੇਸ਼ ਸ੍ਰੀ ਲੰਕਾ ਵੀ ਅਕਸਰ ਗਿਣ ਲਏ ਜਾਂਦੇ ਹਨ।[2][3] ਅੱਗੇ ਅਫਗਾਨਿਸਤਾਨ ਅਤੇ ਮਾਲਦੀਵ ਟਾਪੂ ਸਮੂਹ ਵੀ ਸ਼ਾਮਲ ਸਮਝੇ ਜਾ ਸਕਦੇ ਹਨ।[4][5]ਇਸ ਖੇਤਰ ਨੂੰ ਉਪ-ਮਹਾਦੀਪ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਭੂਗੋਲਿਕ ਗਿਆਨ ਭੂ-ਵਿਗਿਆਨ ਦੇ ਅਨੁਸਾਰ ਇਸ ਮਹਾਂਦੀਪ ਦੇ ਹੋਰ ਖੇਤਰਾਂ ਤੋਂ ਵੱਖ ਹੈ। ਇਸ ਦੇ ਅੰਦਰ, ਲੋਕਾਂ, ਭਾਸ਼ਾਵਾਂ ਅਤੇ ਧਰਮਾਂ ਦੀ ਵੱਡੀ ਵਿਵਿਧਤਾ ਮਿਲਦੀ ਹੈ।

ਵਿਸ਼ੇਸ਼ ਤੱਥ ਖੇਤਰਫਲ, ਅਬਾਦੀ ...
ਭਾਰਤੀ ਉਪਮਹਾਂਦੀਪ
Thumb
ਖੇਤਰਫਲ44 ਲੱਖ ਕਿਮੀ2 (17 ਲੱਖ ਮੀਲ2)
ਅਬਾਦੀ~180 ਕਰੋੜ
ਦੇਸ਼
7
ਬੰਦ ਕਰੋ

ਨਾਮਕਰਣ

ਆਕਸਫੋਰਡ ਡਿਕਸ਼ਨਰੀ ਦੇ ਅਨੁਸਾਰ ਉਪਮਹਾਂਦੀਪ ਸ਼ਬਦ ਦਾ ਅਰਥ ਹੈ "ਇੱਕ ਮਹਾਂਦੀਪ ਦੀ ਹਿੱਸਾ ਜਿਸਦੀ ਇੱਕ ਵੱਖਰੀ ਭੂਗੋਲਿਕ, ਰਾਜਨੀਤਿਕ, ਜਾਂ ਸੱਭਿਆਚਾਰਕ ਪਛਾਣ ਹੋਵੇ" ਵੀਹਵੀਂ ਸਦੀ ਦੇ ਸ਼ੁਰੂ ਵਿੱਚ ਲਗਭਗ ਸਾਰਾ ਹੀ ਹਿੱਸਾ ਬਰਤਾਨਵੀ ਸਾਮਰਾਜ ਦੇ ਅਧੀਨ ਸੀ ਅਤੇ ਉਸ ਵੇਲੇ ਅਕਸਰ ਹੀ ਬ੍ਰਿਟਿਸ਼ ਭਾਰਤ ਅਤੇ ਰਾਜੇ ਦੀਆਂ ਰਿਆਸਤਾਂ ਨੂੰ ਸਮੁੱਚੇ ਤੌਰ ਤੇ ਭਾਰਤੀ ਉਪ ਮਹਾਂਦੀਪ ਆਖਿਆ ਜਾਂਦਾ ਸੀ।[6][7]


ਹੋਂਦ ਦਾ ਵਿਗਿਆਨਕ ਪੱਖ

Thumb
Thumb
Thumb
Thumb
ਭਾਰਤੀ ਉਪ ਮਹਾਂਦੀਪ ਦਾ ਗੋਂਦਵਾੜਾ ਤੋਂ ਵੱਖ ਹੋਣਾ (ਖੱਬੇ ਤੋਂ ਸੱਜੇ)
Thumb
ਟੈਕਟੋਨਿਕ ਪਲੇਟਾਂ ਦੀ ਹਲਚਲ ਦੇ ਸਿੱਟੇ ਵਜੋਂ ਦੇ ਕਾਰਨ ਯੂਰੇਸ਼ੀਅਨ ਪਲੇਟ ਨਾਲ ਟਕਰਾਉਣ ਦੇ ਨਤੀਜੇ ਵਜੋਂ ਹਿਮਾਲਿਆ ਦਾ ਨਿਰਮਾਣ ਹੋਇਆ।

ਭਾਰਤੀ ਉਪ-ਮਹਾਂਦੀਪ ਪਹਿਲਾਂ ਗੋਂਡਵਾਨਾ ਦਾ ਹਿੱਸਾ ਸੀ, ਇੱਕ ਵੱਡਾ ਮਹਾਂਦੀਪ, ਜੋ ਅੰਤਮ ਪਰਾਗਜੀਵੀ ਅਤੇ ਸ਼ੁਰੂਆਤੀ ਪਰਾਜੀਵੀ ਯੁੱਗ ਦੌਰਾਨ ਬਣਿਆ ਸੀ।[8] ਉਹ ਖੇਤਰ ਜਿੱਥੇ ਯੂਰੇਸ਼ੀਅਨ ਅਤੇ ਭਾਰਤੀ ਉਪ ਮਹਾਂਦੀਪ ਦੀਆਂ ਪਲੇਟਾਂ ਮਿਲਦੀਆਂ ਹਨ, ਭੂ-ਵਿਗਿਆਨਕ ਤੌਰ 'ਤੇ ਸਰਗਰਮ ਰਹਿੰਦਾ ਹੈ, ਅਤੇ ਅਕਸਰ ਹੀ ਓਥੇ ਵੱਡੇ ਭੁਚਾਲਾਂ ਦਾ ਖ਼ਤਰਾ ਰਹਿੰਦਾ ਹੈ।[9] ਜਿਸ ਕਾਰਨ ਗੋਂਡਵਾਨਾ ਮੀਸੋਜੋਇਕ ਯੁੱਗ ਦੌਰਾਨ ਟੁੱਟਣਾ ਸ਼ੁਰੂ ਹੋਇਆ ਅਤੇ ਇਹ ਅੰਟਾਰਕਟਿਕਾ ਤੋਂ130-120 ਮਿਲੀਅਨ ਸਾਲ ਪਹਿਲਾਂ ਅਤੇ ਮੈਡਾਗਾਸਕਰ ਤੋਂ ਲਗਭਗ 90 ਮਿਲੀਅਨ ਸਾਲ ਪਹਿਲਾਂ ਵੱਖ ਹੋਇਆ।[10][11] 55 ਮਿਲੀਅਨ ਵਰ੍ਹੇ ਪਹਿਲਾਂ, ਮੀਸੋਜੋਇਕ ਯੁੱਗ ਦੇ ਅਖੀਰ ਵਿੱਚ ਟਾਪੂ ਰੂਪੀ ਭਾਰਤ ਯੂਰੇਸ਼ੀਅਨ ਪਲੇਟ ਨਾਲ ਟਕਰਾਇਆ ਜਿਸ ਨਾਲ ਭਾਰਤੀ ਉਪ ਮਹਾਂਦੀਪ ਹੋਂਦ ਵਿੱਚ ਆਇਆ।[12]

ਭੂਗੋਲਿਕ ਸਥਿਤੀ

ਮਾਨਵ-ਵਿਗਿਆਨੀ ਜੌਹਨ ਆਰ. ਲੂਕਾਕਸ ਦੇ ਅਨੁਸਾਰ, "ਭਾਰਤੀ ਉਪਮਹਾਂਦੀਪ ਦੱਖਣੀ ਏਸ਼ੀਆ ਦੇ ਵੱਡੇ ਭੂਮੀ ਖੇਤਰ 'ਤੇ ਕਾਬਜ਼ ਹੈ।"[13]ਭੂਗੋਲ ਵਿਗਿਆਨੀ ਡਡਲੇ ਸਟੈਂਪ ਦੇ ਅਨੁਸਾਰ, " ਦੁਨੀਆ ਦੀ ਕੋਈ ਵੀ ਮੁੱਖ ਭੂਮੀ ਭਾਰਤੀ ਉਪ ਮਹਾਂਦੀਪ ਦੀ ਭੂਗੋਲਿਕ ਸਥਿਤੀ ਨਾਲੋਂ ਵਧੀਆ ਨਹੀਂ ਹੈ।"[14]

ਹਿਮਾਲਿਆ (ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੋਂ ਪੱਛਮ ਵਿੱਚ ਸਿੰਧ ਨਦੀ ਤੱਕ), ਕਾਰਾਕੋਰਮ (ਪੂਰਬ ਵਿੱਚ ਸਿੰਧ ਨਦੀ ਤੋਂ ਪੱਛਮ ਵਿੱਚ ਯਰਕੰਦ ਨਦੀ ਤੱਕ) ਅਤੇ ਹਿੰਦੂ ਕੁਸ਼ ਪਹਾੜ (ਯਾਰਕੰਦ ਨਦੀ ਤੋਂ ਪੱਛਮ ਵੱਲ) ਇਸਦੀ ਉੱਤਰੀ ਸੀਮਾ ਬਣਾਉਂਦੇ ਹਨ।[15] ਪੱਛਮ ਵਿੱਚ ਇਹ ਹਿੰਦੂ ਕੁਸ਼, ਸਪਿਨ ਘਰ (ਸਫੇਦ ਕੋਹ), ਸੁਲੇਮਾਨ ਪਰਬਤ, ਕਿਰਥਾਰ ਪਰਬਤ, ਬਰਹੂਈ ਪਰਬਤ ਲੜੀ ਅਤੇ ਪਾਬ ਲੜੀ ਦੇ ਕੁਝ ਹਿੱਸਿਆਂ ਨਾਲ ਘਿਰਿਆ ਹੋਇਆ ਹੈ।[16] ਸਰਹੱਦ ਦੇ ਨਾਲ ਪੱਛਮੀ ਫੋਲਡ ਬੈਲਟ ( ਸੁਲੇਮਾਨ ਰੇਂਜ ਅਤੇ ਚਮਨ ਫਾਲਟ ਦੇ ਵਿਚਕਾਰ) ਭਾਰਤੀ ਪਲੇਟ ਦੀ ਪੱਛਮੀ ਸੀਮਾ ਹੈ,ਜਿੱਥੇ, ਪੂਰਬੀ ਹਿੰਦੂ ਕੁਸ਼ ਦੇ ਨਾਲ, ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਸਥਿਤ ਹੈ।[16] ਪੂਰਬ ਵਿੱਚ, ਇਹ ਪਟਕਾਈ, ਨਾਗਾ, ਲੁਸ਼ਾਈ ਅਤੇ ਚਿਨ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੱਖਣ, ਦੱਖਣ-ਪੂਰਬ ਅਤੇ ਦੱਖਣ-ਪੱਛਮ ਵਿੱਚ ਭਾਰਤੀ ਉਪ ਮਹਾਂਦੀਪ ਦੀ ਸੀਮਾ ਬਣਾਉਂਦੇ ਹਨ।[16]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.