ਸੋਮਨਾਥ ਮੰਦਰ
From Wikipedia, the free encyclopedia
ਸੋਮਨਾਥ ਮੰਦਰ ਭਾਰਤ ਦਾ ਪ੍ਰਸਿਧ ਮੰਦਰ ਹੈ ਜੋ ਗੁਜਰਾਤ ਵਿੱਚ ਸਥਿਤ ਹੈ। ਇਹ ਮੰਦਰ ਸ਼ਿਵ ਭਗਵਾਨ ਅਤੇ ਮਾਤਾ ਸਰਸਵਤੀ ਦੇ ਨਾਮ 'ਤੇ ਬਣਾਇਆ ਗਿਆ। ਮਹਿਮੂਦ ਗਜ਼ਨਵੀ ਭਾਰਤ ਉਤੇ ਕੀਤੇ ਆਪਣੇ 17ਵੇਂ ਹਮਲੇ ਸਮੇਂ 1025 ਈਸਵੀ ਵਿੱਚ ਸੋਮਨਾਥ ਮੰਦਰ ਦੇ ਦਰਵਾਜ਼ੇ ਲੈ ਗਿਆ ਸੀ। ਪਰੰਪਰਾ ਅਨੁਸਾਰ ਉਸ ਦੇ ਮਰਨ ਉਪਰੰਤ ਉਹ ਦਰਵਾਜ਼ੇ ਗਜ਼ਨੀ ਵਿਖੇ ਉਸਾਰੇ ਉਸ ਦੇ ਮਕਬਰੇ ਵਿੱਚ ਲਾ ਦਿੱਤੇ ਗਏ ਸਨ।[1] ਹੁਣ ਵਾਲੇ ਮੰਦਰ ਦੀ ਉਸਾਰੀ, ਸਰਦਾਰ ਪਟੇਲ ਨੇ ਕਰਵਾਈ ਹੈ।
ਸੋਮਨਾਥ ਮੰਦਰ સોમનાથ મંદિર | |
---|---|
ਧਰਮ | |
ਮਾਨਤਾ | ਹਿੰਦੂ |
ਜ਼ਿਲ੍ਹਾ | ਗਿਰ ਸੋਮਨਾਥ |
Governing body | ਸ਼੍ਰੀ ਸੋਮਨਾਥ ਟਰੱਸਟ ਗੁਜਰਾਤ |
ਟਿਕਾਣਾ | |
ਟਿਕਾਣਾ | ਵੇਰਾਵਲ |
ਰਾਜ | ਗੁਜਰਾਤ |
ਦੇਸ਼ | ਭਾਰਤ |
ਆਰਕੀਟੈਕਚਰ | |
ਕਿਸਮ | ਮੰਦਰ |
ਸਿਰਜਣਹਾਰ | ਸਰਦਾਰ ਪਟੇਲ (ਹੁਣ ਵਾਲ਼ਾ ਮੰਦਰ) |
ਵੈੱਬਸਾਈਟ | |
somnath.org |
ਸੋਮਨਾਥ ਮੰਦਰ ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਸੈਰ-ਸਪਾਟਾ ਸਥਾਨ ਹੈ। 7:30 ਤੋਂ 8:30 ਵਜੇ ਤੱਕ ਮੰਦਰ ਦੇ ਵਿਹੜੇ ਵਿੱਚ ਇੱਕ ਘੰਟੇ ਦਾ ਸਾਊਂਡ ਅਤੇ ਲਾਈਟ ਸ਼ੋਅ ਚੱਲਦਾ ਹੈ, ਜਿਸ ਵਿੱਚ ਸੋਮਨਾਥ ਮੰਦਰ ਦੇ ਇਤਿਹਾਸ ਦਾ ਬਹੁਤ ਹੀ ਖ਼ੂਬਸੂਰਤ ਵਰਣਨ ਕੀਤਾ ਜਾਂਦਾ ਹੈ। ਲੋਕ ਕਥਾਵਾਂ ਦੇ ਅਨੁਸਾਰ, ਇੱਥੇ ਹੀ ਭਗਵਾਨ ਕ੍ਰਿਸ਼ਨ ਦੀ ਮੌਤ ਹੋਈ ਸੀ। ਇਸ ਕਾਰਨ ਇਸ ਖੇਤਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।
ਸੋਮਨਾਥ ਮੰਦਰ ਦੀ ਵਿਵਸਥਾ ਅਤੇ ਸੰਚਾਲਨ ਦਾ ਕੰਮ ਸੋਮਨਾਥ ਟਰੱਸਟ ਦੇ ਅਧੀਨ ਹੈ। ਸਰਕਾਰ ਨੇ ਟਰੱਸਟ ਨੂੰ ਜ਼ਮੀਨ ਅਤੇ ਬਾਗ ਦੇ ਕੇ ਆਮਦਨ ਦਾ ਪ੍ਰਬੰਧ ਕੀਤਾ ਹੈ। ਇਹ ਤੀਰਥ ਪੂਰਵਜਾਂ, ਨਰਾਇਣ ਬਾਲੀ ਆਦਿ ਦੇ ਸੰਸਕਾਰਾਂ ਲਈ ਵੀ ਪ੍ਰਸਿੱਧ ਹੈ। ਇਸ ਥਾਂ 'ਤੇ ਚੇਤ, ਭਾਦੋਂ, ਕੱਤਕ ਮਹੀਨਿਆਂ ਵਿੱਚ ਸ਼ਰਾਧ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਇੱਥੇ ਸ਼ਰਧਾਲੂਆਂ ਦੀ ਭਾਰੀ ਭੀੜ ਰਹਿੰਦੀ ਹੈ। ਇਸ ਤੋਂ ਇਲਾਵਾ ਇੱਥੇ ਤਿੰਨ ਨਦੀਆਂ ਹੀਰਨ, ਕਪਿਲਾ ਅਤੇ ਸਰਸਵਤੀ ਦਾ ਬਹੁਤ ਵੱਡਾ ਸੰਗਮ ਹੈ। ਇਸ ਤ੍ਰਿਵੇਣੀ ਇਸ਼ਨਾਨ ਦਾ ਵੀ ਵਿਸ਼ੇਸ਼ ਮਹੱਤਵ ਹੈ।