ਸੁਬੇਗ ਸਿੰਘ
From Wikipedia, the free encyclopedia
ਮੇਜਰ ਜਨਰਲ ਸੁਬੇਗ ਸਿੰਘ ਏਐਸਵੀਐਮ ਅਤੇ ਪੀਵੀਐਸਐਮ (1925-1984), ਇੱਕ ਭਾਰਤੀ ਫੌਜ ਦੇ ਅਧਿਕਾਰੀ ਸਨ ਜੋ ਬੰਗਲਾਦੇਸ਼ ਮੁਕਤੀ ਜੰਗ ਸਮੇਂ ਮੁਕਤੀ ਬਾਹਿਨੀ ਵਲੰਟੀਅਰਾਂ ਦੀ ਸਿਖਲਾਈ ਲਈ ਆਪਣੀ ਸੇਵਾ ਲਈ ਜਾਣਿਆ ਜਾਂਦਾ ਹੈ। [2] [3][4] ਸਿੰਘ ਦਾ ਜਨਮ ਖਿਆਲਾ ਪਿੰਡ (ਪਹਿਲੇ ਖਿਆਲਾ ਨੰਦ ਸਿੰਘ੍ਹ ਵਾਲਾ ਦੇ ਤੌਰ ਤੇ ਜਾਣਿਆ ਜਾਂਦਾ ਸੀ), ਜੋ ਅੰਮ੍ਰਿਤਸਰ-ਚੋਗਾਵਾਂ ਸੜਕ ਤੋਂ ਲਗਪਗ ਨੌ ਮੀਲ (14 ਕਿਲੋਮੀਟਰ) ਦੂਰ ਹੈ, ਵਿੱਚ ਹੋਇਆ ਸੀ। ਉਹ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਉਸ ਦੇ ਤਿੰਨ ਭਰਾ ਅਤੇ ਇੱਕ ਭੈਣ ਸੀ। ਉਸ ਨੂੰ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਲਈ, ਖਾਲਸਾ ਕਾਲਜ ਅੰਮ੍ਰਿਤਸਰ, ਅਤੇ ਬਾਅਦ ਵਿੱਚ ਸਰਕਾਰੀ ਕਾਲਜ ਲਾਹੌਰ ਉੱਚ ਸਿੱਖਿਆ ਦੇ ਲਈ ਭੇਜਿਆ ਗਿਆ।
ਵਿਸ਼ੇਸ਼ ਤੱਥ ਜਨਮ, ਮੌਤ ...
ਸੁਬੇਗ ਸਿੰਘ | |
---|---|
ਜਨਮ | 1 ਮਈ 1924 ਖਿਆਲਾ ਕਲਾਂ, ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਇੰਡੀਆ |
ਮੌਤ | (1984-06-06)6 ਜੂਨ 1984 (ਉਮਰ 60) ਅਕਾਲ ਤਖ਼ਤ, ਅੰਮ੍ਰਿਤਸਰ, ਪੰਜਾਬ, ਭਾਰਤ |
ਵਫ਼ਾਦਾਰੀ | ਬਰਤਾਨਵੀ ਭਾਰਤ ਭਾਰਤ ਸਿੱਖ |
ਸੇਵਾ/ | ਬ੍ਰਿਟਿਸ਼ ਭਾਰਤੀ ਫੌਜ ਭਾਰਤੀ ਫੌਜ |
ਸੇਵਾ ਦੇ ਸਾਲ | 1942 - 1977, 1984 |
ਰੈਂਕ | ਮੇਜਰ ਜਨਰਲ |
ਯੂਨਿਟ | ਗੜ੍ਹਵਾਲ ਰਾਈਫਲਸ 3/ਪੈਰਾਸ਼ੂਟ ਰੈਜੀਮੈਂਟ 11 ਗੋਰਖਾ ਰਾਈਫਲਸ |
Commands held | ਜੀਓਸੀ, ਮੱਧ ਪ੍ਰਦੇਸ਼, ਬਿਹਾਰ ਅਤੇ ਓਡੀਸ਼ਾ ਦੇ ਕੁਝ ਹਿੱਸੇ; ਅਕਾਲ ਤਖ਼ਤ ਦੀ ਰੱਖਿਆ, ਅੰਮ੍ਰਿਤਸਰ |
ਲੜਾਈਆਂ/ਜੰਗਾਂ | ਵਿਸ਼ਵ ਯੁੱਧ 2 1947-1948 ਦੀ ਭਾਰਤ-ਪਾਕਿਸਤਾਨ ਜੰਗ 1962 ਦੀ ਚੀਨ-ਭਾਰਤ ਜੰਗ 1965 ਦੀ ਭਾਰਤ-ਪਾਕਿਸਤਾਨ ਜੰਗ 1971 ਦੀ ਭਾਰਤ-ਪਾਕਿਸਤਾਨ ਜੰਗ ਸਾਕਾ ਨੀਲਾ ਤਾਰਾ |
ਇਨਾਮ | ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤਿ ਵਿਸ਼ਿਸ਼ਟ ਸੇਵਾ ਮੈਡਲ ਸਿੱਖ ਸ਼ਹੀਦ[1] |
ਯਾਦਗਾਰਾਂ | ਗੁਰਦੁਆਰਾ ਯਾਦਗਰ ਸ਼ਹੀਦਾਂ, ਅੰਮ੍ਰਿਤਸਰ |
ਰਿਸ਼ਤੇਦਾਰ | ਮਹਿਤਾਭ ਸਿੰਘ ਭੰਗੂ |
ਬੰਦ ਕਰੋ