From Wikipedia, the free encyclopedia
ਸਿੱਖਿਆ-ਸੰਸਥਾ ਜਾਂ ਵਿੱਦਿਅਕ ਅਦਾਰਾ ਅਤੇ ਸਿੱਖਿਆ ਸੰਸਥਾਨ ਉਹ ਥਾਂ ਹੁੰਦੀ ਹੈ ਜਿੱਥੇ ਵੱਖੋ-ਵੱਖਰੀ ਉਮਰ ਦੇ ਲੋਕ ਸਿੱਖਿਆ ਹਾਸਲ ਕਰਦੇ ਹਨ।[1] ਜਿਵੇਂ ਕਿ ਇਹ ਸੰਸਥਾਨ ਪ੍ਰੀ-ਸਕੂਲ,ਪ੍ਰਾਇਮਰੀ ਸਕੂਲ,ਸੈਕੰਡਰੀ ਸਕੂਲ ਅਤੇ ਹੋਰ ਉੱਚ ਸਿੱਖਿਆ ਸੰਸਥਾਨ ਹੋ ਸਕਦੇ ਹਨ। ਉਹ ਵੱਡੇ ਪੱਧਰ ਦਾ ਸਿੱਖਣ ਦਾ ਵਾਤਾਵਰਨ ਅਤੇ ਸਿੱਖਣ ਦੀ ਥਾਂ ਮੁਹਈਆ ਕਰਵਾਉਂਦੇ ਹਨ। ਆਮ ਤੌਰ ਤੇ ਸਿੱਖਿਆ ਸੰਸਥਾਵਾਂ ਉਮਰ ਦੇ ਮੁਤਾਬਿਕ ਸਿੱਖਿਆਰਥੀਆਂ ਨੂੰ ਸਿੱਖਿਆ ਦਿੰਦੀਆਂ ਹਨ। ਸਿੱਖਿਆ ਸੰਸਥਾਵਾਂ ਸਰਕਾਰੀ, ਨਿੱਜੀ ਜਾਂ ਹੋਰ ਕਿਸੇ ਮਾਲਕੀ ਅਧੀਨ ਹੋ ਸਕਦੀਆਂ ਹਨ ਪਰ ਉਹਨਾਂ ਉੱਤੇ ਰਾਜ ਦਾ ਕਾਨੂੰਨ ਲਾਗੂ ਹੁੰਦਾ ਹੈ।
ਸੰਸਥਾਗਤ ਤੌਰ[2] ਤੇ ਸਿੱਖਿਆ ਅਦਾਰੇ ਅਮਰੀਕਾ ਵਿੱਚ ਹੋਂਦ ਆਏ, ਜਿਸ ਨੂੰ 13 ਮੂਲ ਕਾਲੋਨੀਆਂ ਦੇ ਨਵੇਂ ਵਸਨੀਕਾਂ ਨੇ ਸ਼ੁਰੂ ਕੀਤਾ। ਸ਼ੁਰੂ ਵਿੱਚ ਵਿਦਿਅਕ ਅਦਾਰੇ ਨਿੱਜੀ ਅਤੇ ਸਿਰਫ ਅਮੀਰ ਲੋਕਾਂ ਲਈ ਰਾਖਵੇਂ ਸਨ।[3] ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜਨਤਕ ਵਿਦਿਅਕ ਸੰਸਥਾਵਾਂ ਪੈਦਾ ਹੋਈਆਂ। ਮਸ਼ੀਨਾਂ ਨੇ ਜ਼ਿਆਦਾਤਰ ਬਾਲ ਮਜ਼ਦੂਰਾਂ ਦੇ ਕੰਮਾਂ ਨੂੰ ਸੰਭਾਲ ਲਿਆ। ਇਸ ਨਾਲ ਦੇਸ਼ ਦੀ ਤਰੱਕੀ ਲਈ ਬੱਚੇ ਦੀ ਅਗਲੀ ਜ਼ਰੂਰਤ ਨੂੰ ਪਛਾਣਨ ਦੀ ਜ਼ਰੂਰਤ ਪਈ। ਮੈਸੇਚਿਉਸੇਟਸ ਸਭ ਤੋਂ ਪਹਿਲਾਂ ਜਾਣੀ ਜਾਣ ਵਾਲੀ ਕਾਲੋਨੀ ਸੀ ਜਿਸ ਵਿੱਚ ਸਾਰੇ ਬੱਚਿਆਂ ਨੂੰ ਪਬਲਿਕ ਸਕੂਲਾਂ ਵਿੱਚ ਹਿੱਸਾ ਲੈਣ ਦੀ ਲੋੜ ਸੀ, ਇੱਕ ਸੰਸਥਾ ਵਜੋਂ,intent to unite the colonies|ਕਾਲੋਨੀਆਂ ਨੂੰ ਇਕਜੁੱਟ ਕਰਨ ਅਤੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਇਰਾਦੇ ਨਾਲ ਇਹਨਾਂ ਦੀ ਸ਼ੁਰੂਆਤ ਹੋਈ।[1][4] ਇੱਕ ਜਗ੍ਹਾ 'ਦੇ ਵਸਨੀਕ ਬੱਚਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਨ ਦਾ ਵਿਚਾਰ, ਕਿਸੇ ਖ਼ਾਸ ਸਮੇਂ ਲਈ, ਬਾਲਗਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਕਿ ਉਹ ਆਪਣੇ ਸਾਰੇ ਬੱਚਿਆਂ ਨੂੰ ਉਸ ਜਰੂਰੀ ਜਾਣਕਾਰੀ ਨਾਲ ਵਾਬਸਤਾ ਹੋਣ ਦੇਣ ਜੋ ਕਿ ਉਹਨਾਂ ਦੇ ਭਵਿੱਖ ਲਈ ਜਰੂਰੀ ਸੀ, ਇਸ ਤਰ੍ਹਾਂ ਜਨਤਕ ਵਿਦਿਅਕ ਸੰਸਥਾ ਦੀ ਸ਼ੁਰੂਆਤ ਕੀਤੀ ਗਈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.