ਸਿੱਖ ਰੈਜੀਮੈਂਟ
ਭਾਰਤੀ ਫੌਜ ਦੀ ਪੈਦਲ ਰੈਜੀਮੈਂਟ / From Wikipedia, the free encyclopedia
ਸਿੱਖ ਰੈਜੀਮੈਂਟ ਦੀਆਂ ਇਸ ਸਮੇਂ 19 ਬਟਾਲੀਅਨ ਹਨ ਅਤੇ ਆਰ.ਆਰ. ਰਾਈਫਲਜ਼ ਅਤੇ ਟੀ.ਏ. ਬਟਾਲੀਅਨਾਂ ਅੰਦਰ ਵੀ ਸਿੱਖ ਰੈਜੀਮੈਂਟ ਦੀ ਈ.ਆਰ.ਈ. ਹੈ। ਸਿੱਖ ਰੈਜੀਮੈਂਟ[3] ਦੀ 1 ਅਗਸਤ 1846 ਨੂੰ 14 ਫਿਰੋਜ਼ਪੁਰ ਸਿੱਖ ਅਤੇ 15 ਲੁਧਿਆਣਾ ਸਿੱਖ ਪਲਟਣਾਂ ਖੜ੍ਹੀਆਂ ਕਰਨ ਦੀ ਸ਼ੁਰੂਆਤ ਹੋਈ। ਸਿੱਖ ਰੈਜੀਮੈਂਟ ਦਾ ਆਦਰਸ਼ ਵਾਕ (ਮੋਟੋ) 'ਨਿਸਚੈ ਕਰ ਅਪਨੀ ਜੀਤ ਕਰੋਂ' ਹੈ। ਸਿੱਖ ਬਟਾਲੀਅਨਾਂ ਦਾ ਜੰਗੀ ਨਾਅਰਾ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੀ ਗੂੰਜ ਨਾਲ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੰਦਾ ਹੈ। 10 ਸਾਲ ਬਾਅਦ 45 ਸਿੱਖ ਸੰਨ 1856 'ਚ ਖੜ੍ਹੀ ਕੀਤੀ ਗਈ। ਬਿ੍ਟਿਸ਼ ਇੰਡੀਆ ਸਰਕਾਰ ਨੇ ਸੰਨ 1887 ਵਿੱਚ ਨਿਰੋਲ ਜੱਟ ਸਿੱਖ ਬਟਾਲੀਅਨ ਅਤੇ 35 ਸਿੱਖ ਖੜ੍ਹੀਆਂ ਕੀਤੀਆਂ ਗਈਆਂ।
ਵਿਸ਼ੇਸ਼ ਤੱਥ ਸਿੱਖ ਰੈਜੀਮੈਂਟ, ਸਰਗਰਮ ...
ਸਿੱਖ ਰੈਜੀਮੈਂਟ | |
---|---|
ਸਰਗਰਮ | 1 ਅਗਸਤ 1846 – ਵਰਤਮਾਨ |
ਦੇਸ਼ | ਭਾਰਤ |
ਬ੍ਰਾਂਚ | ਭਾਰਤੀ ਫੌਜ |
ਕਿਸਮ | ਲਾਈਨ ਪੈਦਲ |
ਭੂਮਿਕਾ | ਪੈਦਲ |
ਆਕਾਰ | 20 ਬਟਾਲੀਅਨਾਂ |
Garrison/HQ | ਰਾਮਗੜ੍ਹ ਛਾਉਣੀ, ਝਾਰਖੰਡ |
ਮਾਟੋ | ਨਿਸਚੇ ਕਰ ਆਪਣੀ ਜੀਤ ਕਰੋਂ (With determination, I will be triumphant). |
ਜੰਗੀ ਨਾਅਰਾ | ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ (Shout Aloud in Ecstasy, True is the Great Eternal God!) |
ਵਰ੍ਹੇਗੰਢਾਂ | 12 ਸਤੰਬਰ ਸਾਰਾਗੜ੍ਹੀ ਦੀ ਲੜਾਈ |
ਸਨਮਾਨ |
|
ਬੰਦ ਕਰੋ