ਸਾਫ਼ੋ
From Wikipedia, the free encyclopedia
ਸਾਫ਼ੋ (/ˈsæfoʊ//ˈsæfoʊ/; Aeolic ਯੂਨਾਨੀ ΨάπφωΨάπφω, Psappho [psápːʰɔː]; ਅੰ. 630 – ਅੰ. 570 ਈਪੂ) ਲੇਸਬੋਸ ਟਾਪੂ ਵਲੋਂ ਇੱਕ ਪੁਰਾਤਨ ਯੂਨਾਨੀ ਕਵਿੱਤਰੀ ਸੀ। [lower-alpha 1] ਸਾਫੋ ਦੀ ਕਵਿਤਾ ਪ੍ਰਗੀਤਕ ਕਵਿਤਾ ਸੀ, ਜਿਸ ਨੂੰ ਲੀਅਰ ਨਾਲ ਗਾਉਣ ਦੇ ਲਈ ਲਿਖਿਆ ਗਿਆ ਸੀ ਅਤੇ ਇਸ ਪ੍ਰਗੀਤਕਤਾ ਲਈ ਉਹ ਮਸ਼ਹੂਰ ਹੈ।[2] ਹੁਣ ਤੱਕ ਸਾਫ਼ੋ ਦੀ ਜ਼ਿਆਦਾਤਰ ਕਵਿਤਾ ਖਤਮ ਹੋ ਗਈ ਹੈ ਅਤੇ ਕੇਵਲ ਇੱਕ ਪੂਰੀ ਕਵਿਤਾ - "ਓਡ ਟੂ ਅਫਰੋਡਾਈਟ" ਨੂੰ ਛੱਡ ਕੇ, ਬਾਕੀ ਟੁਕੜਿਆਂ ਦੇ ਰੂਪ ਵਿੱਚ ਹੀ ਬਚਿਆ ਹੋਇਆ ਹੈ। ਪ੍ਰਾਚੀਨ ਟਿੱਪਣੀਕਾਰ ਦਾਅਵਾ ਕਰਦੇ ਹਨ ਕਿ ਪ੍ਰਗੀਤਕ ਕਵਿਤਾ ਦੇ ਇਲਾਵਾ ਸਾਫ਼ੋ ਨੇ ਸੋਗ ਵੈਣ ਅਤੇ ਇਆਮਬਿਕ ਕਵਿਤਾ ਵੀ ਲਿਖੀ। ਸਾਫ਼ੋ ਦੇ ਵਿਸ਼ੇਸ਼ ਤੌਰ ਤੇ ਤਿੰਨ ਐਪੀਗਰਾਮ ਮੌਜੂਦ ਹਨ, ਪਰ ਇਹ ਅਸਲ ਵਿੱਚ ਸਾਫ਼ੋ ਦੀ ਸ਼ੈਲੀ ਦੀਆਂ ਹੈਲਨਿਸਟੀਕਲ ਅਨੁਕਰਣ ਹਨ।
ਸਾਫ਼ੋ ਦੇ ਜੀਵਨ ਦੀ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਹ ਲੈਸਬੋਸ ਤੋਂ ਇੱਕ ਅਮੀਰ ਪਰਿਵਾਰ ਵਿੱਚੋਂ ਸੀ, ਹਾਲਾਂਕਿ ਉਸਦੇ ਦੋਨੋਂ ਮਾਪਿਆਂ ਦੇ ਨਾਂ ਅਨਿਸ਼ਚਿਤ ਹਨ। ਪ੍ਰਾਚੀਨ ਸਰੋਤ ਕਹਿੰਦੇ ਹਨ ਕਿ ਉਸ ਦੇ ਤਿੰਨ ਭਰਾ ਸਨ; 2014 ਵਿੱਚ ਲੱਭੀ ਗਈ ਕਵਿਤਾ ਬ੍ਰਦਰਜ਼ ਵਿੱਚ ਉਨ੍ਹਾਂ ਵਿੱਚੋਂ ਦੋ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਉਸਨੂੰ ਲਗਭਗ 600 ਈਪੂ ਵਿੱਚ ਜਲਾਵਤਨ ਕਰ ਕੇ ਸਿਸਲੀ ਮੁਲਕ ਭੇਜ ਦਿੱਤਾ ਗਿਆ ਸੀ ਅਤੇ ਉਸਨੇ 570 ਈਪੂ ਤਕ ਕੰਮ ਕਰਨਾ ਜਾਰੀ ਰੱਖਿਆ ਹੋ ਸਕਦਾ ਹੈ। ਬਾਅਦ ਵਿੱਚ ਫਾਓਨ ਮਲਾਹ ਨਾਲ ਸਾਫ਼ੋ ਦੇ ਪਿਆਰ ਅਤੇ ਉਸਦੀ ਮੌਤ ਦੇ ਆਲੇ-ਦੁਆਲੇ ਜੁੜੀਆਂ ਦੰਦ ਕਥਾਵਾਂ ਭਰੋਸੇਮੰਦ ਨਹੀਂ ਹਨ।
ਸਾਫ਼ੋ ਇੱਕ ਬਹੁਤਾ ਲਿਖਣ ਵਾਲੀ ਕਵਿਤਰੀ ਸੀ, ਸ਼ਾਇਦ ਲੱਗਭਗ 10,000 ਲਾਈਨਾਂ ਲਿਖੀਆਂ। ਉਸਦੀ ਕਵਿਤਾ ਦੀ ਪ੍ਰਾਚੀਨ ਜ਼ਮਾਨੇ ਵਿੱਚ ਬਹੁਤ ਮਸ਼ਹੂਰ ਸੀ ਅਤੇ ਉਸਦੇ ਬਹੁਤ ਪ੍ਰਸ਼ੰਸਕ ਸਨ, ਅਤੇ ਉਹ ਹੈਲੇਨਿਸਟਿਕ ਸਿਕੰਦਰੀਆ ਦੇ ਵਿਦਵਾਨਾਂ ਦੁਆਰਾ ਸਭ ਤੋਂ ਵੱਧ ਆਦਰਯੋਗ ਨੌਂ ਪ੍ਰਗੀਤਕ ਕਵੀਆਂ ਵਿੱਚ ਸੀ। ਸਾਫ਼ੋ ਦੀ ਕਵਿਤਾ ਨੂੰ ਅਜੇ ਵੀ ਅਸਧਾਰਨ ਸਮਝਿਆ ਜਾਂਦਾ ਹੈ ਅਤੇ ਉਸ ਦੀਆਂ ਰਚਨਾਵਾਂ ਹੋਰ ਲੇਖਕਾਂ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਆਪਣੀ ਕਵਿਤਾ ਤੋਂ ਇਲਾਵਾ, ਉਸ ਨੂੰ ਔਰਤਾਂ ਦੇ ਆਪਸ ਵਿੱਚ ਪਿਆਰ ਅਤੇ ਖ਼ਾਹਿਸ਼ ਦੀ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ।[3]