ਸ਼ੱਕਰ ਰੋਗ
From Wikipedia, the free encyclopedia
ਸ਼ੱਕਰ ਰੋਗ ਜਾਂ ਮਧੂਮੇਹ (ਡਾਇਬਿਟੀਜ ਮੇਲਾਇਟਸ) ਉਸ ਸਮੇਂ ਹੁੰਦਾ ਹੈ ਜਦੋਂ ਮਨੁੱਖੀ ਸਰੀਰ ਖੂਨ ਵਿਚਲੀ ਖੰਡ (Glucose) ਦੀ ਮਾਤਰਾ ਨੂੰ ਕੰਟਰੋਲ ਨਹੀ ਕਰਦਾ।[2] ਇਹ ਇੱਕ ਖਤਰਨਾਕ ਰੋਗ ਹੈ। ਇਹ ਰੋਗ ਵਿੱਚ ਸਾਡੇ ਸਰੀਰ ਵਿੱਚ ਪੈਂਕਰੀਆ ਦੁਆਰਾ ਇਨਸੂਲਿਨ ਦਾ ਰਿਸਾਉ ਘੱਟ ਹੋ ਜਾਣ ਦੇ ਕਾਰਨ ਹੁੰਦਾ ਹੈ। ਲਹੂ ਵਿੱਚ ਗੁਲੂਕੋਜ ਦਾ ਪੱਧਰ ਵੱਧ ਜਾਂਦਾ ਹੈ, ਨਾਲ ਹੀ ਇਸ ਦੇ ਮਰੀਜਾਂ ਵਿੱਚ ਲਹੂ ਕੋਲੇਸਟਰਾਲ, ਚਰਬੀ ਦੇ ਹਿੱਸੇ ਵੀ ਗ਼ੈਰ-ਮਾਮੂਲੀ ਹੋ ਜਾਂਦੇ ਹਨ। ਧਮਨੀਆਂ ਵਿੱਚ ਬਦਲਾਉ ਹੁੰਦੇ ਹਨ। ਇਸ ਦੇ ਮਰੀਜਾਂ ਵਿੱਚ ਅੱਖਾਂ, ਗੁਰਦੇ, ਤੰਤੂ, ਦਿਮਾਗ, ਅਤੇ ਦਿਲ ਤੇ ਮਾਰੂ ਅਸਰ ਹੋਣ ਨਾਲ ਇਸ ਗੰਭੀਰ ਰੋਗ ਦਾ ਖ਼ਤਰਾ ਵੱਧ ਜਾਂਦਾ ਹੈ।
ਡਾਇਬਿਟੀਜ ਮੇਲਾਇਟਸ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | E10–E14 |
ਆਈ.ਸੀ.ਡੀ. (ICD)-9 | 250 |
ਮੈੱਡਲਾਈਨ ਪਲੱਸ (MedlinePlus) | 001214 |
ਈ-ਮੈਡੀਸਨ (eMedicine) | med/546 emerg/134 |
MeSH | C18.452.394.750 |
ਸ਼ੱਕਰ ਰੋਗ ਹੋਣ ਉੱਤੇ ਸਰੀਰ ਵਿੱਚ ਭੋਜਨ ਨੂੰ ਊਰਜਾ ਵਿੱਚ ਪਰਿਵਰਤਿਤ ਕਰਨ ਦੀ ਆਮ ਪਰਿਕਿਰਿਆ ਅਤੇ ਹੋਣ ਵਾਲੇ ਹੋਰ ਪਰਿਵਰਤਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਭੋਜਨ ਢਿੱਡ ਵਿੱਚ ਜਾਕੇ ਇੱਕ ਪ੍ਰਕਾਰ ਦੇ ਬਾਲਣ ਵਿੱਚ ਬਦਲਦਾ ਹੈ ਜਿਸਨੂੰ ਗੁਲੂਕੋਜ ਕਹਿੰਦੇ ਹਨ। ਇਹ ਇੱਕ ਪ੍ਰਕਾਰ ਦੀ ਸ਼ਕਰ ਹੁੰਦੀ ਹੈ। ਗੁਲੂਕੋਜ ਲਹੂ ਧਾਰਾ ਵਿੱਚ ਮਿਲਦਾ ਹੈ ਅਤੇ ਸਰੀਰ ਦੀਆਂ ਲੱਖਾਂ ਕੋਸ਼ਿਕਾਵਾਂ ਵਿੱਚ ਪੁੱਜਦਾ ਹੈ। ਪੈਂਕਰੀਆ ਉਹ ਅੰਗ ਹੈ ਜੋ ਇੱਕ ਖਾਸ ਰਸਾਇਣ ਪੈਦਾ ਕਰਦਾ ਹੈ ਜਿਸ ਨੂੰ ਇਨਸੂਲਿਨ ਕਹਿੰਦੇ ਹਨ। ਇਨਸੂਲਿਨ ਵੀ ਲਹੂਧਾਰਾ ਵਿੱਚ ਮਿਲਦਾ ਹੈ ਅਤੇ ਕੋਸ਼ਿਕਾਵਾਂ ਤੱਕ ਜਾਂਦਾ ਹੈ। ਗੁਲੂਕੋਜ ਨਾਲ ਮਿਲਕੇ ਹੀ ਇਹ ਕੋਸ਼ਿਕਾਵਾਂ ਤੱਕ ਜਾ ਸਕਦਾ ਹੈ। ਸਰੀਰ ਨੂੰ ਊਰਜਾ ਦੇਣ ਲਈ ਕੋਸ਼ਿਕਾਵਾਂ ਗੁਲੂਕੋਜ ਨੂੰ ਜਲਾਉਂਦੀਆਂ ਹਨ। ਇਹ ਪਰਿਕਿਰਿਆ ਆਮ ਸਰੀਰ ਵਿੱਚ ਹੁੰਦੀ ਹੈ।
ਸ਼ੱਕਰ ਰੋਗ ਹੋਣ ਉੱਤੇ ਸਰੀਰ ਨੂੰ ਭੋਜਨ ਤੋਂ ਊਰਜਾ ਪ੍ਰਾਪਤ ਕਰਨ ਵਿੱਚ ਕਠਿਨਾਈ ਹੁੰਦੀ ਹੈ। ਢਿੱਡ ਫਿਰ ਵੀ ਭੋਜਨ ਨੂੰ ਗੁਲੂਕੋਜ ਵਿੱਚ ਬਦਲਦਾ ਰਹਿੰਦਾ ਹੈ। ਗੁਲੂਕੋਜ ਲਹੂ ਧਾਰਾ ਵਿੱਚ ਜਾਂਦਾ ਹੈ। ਪਰ ਸਾਰਾ ਗੁਲੂਕੋਜ ਕੋਸ਼ਿਕਾਵਾਂ ਵਿੱਚ ਨਹੀ ਜਾਂਦਾ ਜਿਸਦੇ ਕਾਰਨ ਇਸ ਪ੍ਰਕਾਰ ਹਨ :
- ਇਨਸੂਲਿਨ ਦੀ ਮਾਤਰਾ ਘੱਟ ਹੋ ਸਕਦੀ ਹੈ।
- ਇਨਸੂਲਿਨ ਦੀ ਮਾਤਰਾ ਥੋੜੀ ਹੋ ਸਕਦੀ ਹੈ ਪਰ ਇਸ ਨਾਲ ਰਿਸੈਪਟਰਾਂ ਨੂੰ ਖੋਲਿਆ ਨਹੀਂ ਜਾ ਸਕਦਾ ਹੈ।
- ਪੂਰੇ ਗੁਲੂਕੋਜ ਨੂੰ ਜਜਬ ਕਰ ਸਕਣ ਲਈ ਰਿਸੈਪਟਰਾਂ ਦੀ ਗਿਣਤੀ ਘੱਟ ਹੋ ਸਕਦੀ ਹੈ।
ਕੁਲ ਗੁਲੂਕੋਜ ਲਹੂਧਾਰਾ ਵਿੱਚ ਹੀ ਬਣਿਆ ਰਹਿੰਦਾ ਹੈ। ਇਹੀ ਸਥਿਤੀ ਹਾਈਪਰ ਗਲਾਈਸੀਮਿਆ (ਉੱਚ ਲਹੂ ਗੁਲੂਕੋਜ) ਕਹਿਲਾਉਂਦੀ ਹੈ। ਕੋਸ਼ਿਕਾਵਾਂ ਵਿੱਚ ਲੋੜੀਂਦਾ ਗੁਲੂਕੋਜ ਨਾ ਹੋਣ ਦੇ ਕਾਰਨ ਕੋਸ਼ਿਕਾਵਾਂ ਓਨੀ ਊਰਜਾ ਨਹੀਂ ਬਣਾਉਂਦੀਆਂ ਜਿਸਦੇ ਨਾਲ ਸਰੀਰ ਬਹੁਤ ਸੋਹਣੀ ਤਰ੍ਹਾਂ ਚੱਲ ਸਕੇ।