ਪੰਜਾਬ (ਭਾਰਤ) ਦਾ ਰਾਜਨੀਤਕ/ਸਿਆਸੀ ਦਲ From Wikipedia, the free encyclopedia
ਸ਼੍ਰੋਮਣੀ ਅਕਾਲੀ ਦਲ[5] ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। 1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ। ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵਲੋਂ ਪੰਜਾਬ ਦੀ ਖ਼ੁਸ਼ਹਾਲੀ ਵਿੱਚ ਜਮ੍ਹਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ, ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜੁਆਨ ਆਗੂਆਂ ਕੋਲ ਹੋਣੀ ਚਾਹੀਦੀ ਹੈ। ਕੁੱਝ ਅਕਾਲੀ ਆਗੂਆਂ ਨੇ ਚੋਣਾਂ ਵਿੱਚ ਹੋਈ ਹਾਰ ਨੂੰ ਸੰਤ ਫ਼ਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਸ ਤੋਂ ਅਸਤੀਫ਼ੇ ਦੀ ਮੰਗ ਕੀਤੀ, 17 ਮਾਰਚ, 1972 ਦੇ ਦਿਨ, ਨੌਜੁਆਨ ਆਗੂ ਗੁਰਚਰਨ ਸਿੰਘ ਟੌਹੜਾ ਨੇ ਫ਼ਤਿਹ ਸਿੰਘ ਤੋਂ ਮੰਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਵੇ। ਮਜਬੂਰ ਹੋ ਕੇ, 19 ਮਾਰਚ, 1972 ਦੇ ਦਿਨ, ਫ਼ਤਿਹ ਸਿੰਘ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿਤਾ। ਉਸ ਨੇ 25 ਮਾਰਚ ਨੂੰ ਮੋਹਨ ਸਿੰਘ ਤੁੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿਤਾ। ਮਗਰੋਂ, 11 ਅਕਤੂਬਰ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਤੁੜ ਨੂੰ ਰਸਮੀ ਤੌਰ 'ਤੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਫ਼ਤਿਹ ਸਿੰਘ ਨੂੰ ਆਸ ਸੀ ਕਿ ਜਨਰਲ ਇਜਲਾਸ 'ਚ ਉਸ ਨੂੰ ਸਰਪ੍ਰਸਤ, ਚੇਅਰਮੈਨ ਜਾਂ ਕੁੱਝ ਅਜਿਹਾ 'ਰਸਮੀ ਸਨਮਾਨ' ਜ਼ਰੂਰ ਦਿਤਾ ਜਾਏਗਾ ਪਰ ਜਦੋਂ ਅਜਿਹਾ ਕੁੱਝ ਨਾ ਹੋਇਆ ਤਾਂ ਫ਼ਤਿਹ ਸਿੰਘ ਨੂੰ ਬੜਾ ਸਦਮਾ ਲੱਗਾ। ਇਸ ਬੇਇਜ਼ਤੀ ਨੇ ਉਸ ਦਾ ਦਿਲ ਤੋੜ ਦਿਤਾ। ਇਸ ਵੇਲੇ ਉਹ ਇੱਕ ਨਿੰਮੋਝੂਣਾ, ਉਦਾਸ, ਹਾਰਿਆ ਹੋਇਆ, ਬੇਬਸ, ਮੁਰਝਾਇਆ, ਬੇਦਿਲ, ਬੇਜਾਨ ਤੇ ਬਦਨਾਮ ਸ਼ਖ਼ਸ ਸੀ। ਇਸ ਹਾਲਤ ਵਿੱਚ ਉਹ 20 ਦਿਨ ਵੀ ਨਾ ਕੱਢ ਸਕਿਆ। 30 ਅਕਤੂਬਰ ਦੇ ਦਿਨ ਉਸ ਦੀ ਮੌਤ ਹੋ ਗਈ। ਇਸ ਵੇਲੇ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ ਅਤੇ 1966 ਤੋਂ ਬਾਅਦ ਕਈ ਕੇਂਦਰੀ ਸਰਕਾਰਾਂ ਵਿੱਚ ਭਾਈਵਾਲ ਰਿਹਾ ਹੈ ਪਰ ਉਨ੍ਹਾਂ ਮੁੱਦਿਆਂ ਵਿਚੋਂ ਇੱਕ ਦਾ ਵੀ ਹੱਲ ਨਹੀਂ ਹੋਇਆ ਜਿਨ੍ਹਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਕਈ ਮੋਰਚੇ ਲਾਏ ਅਤੇ ਇਨ੍ਹਾਂ ਮੋਰਚਿਆਂ ਵਿੱਚ ਸੈਂਕੜੇ ਪੰਜਾਬੀਆਂ ਨੇ ਜਾਨਾਂ ਦਿੱਤੀਆਂ।[6]
ਸ਼੍ਰੋਮਣੀ ਅਕਾਲੀ ਦਲ | |
---|---|
ਪ੍ਰਧਾਨ | ਸੁਖਬੀਰ ਸਿੰਘ ਬਾਦਲ |
ਲੋਕ ਸਭਾ ਲੀਡਰ | ਹਰਸਿਮਰਤ ਕੌਰ ਬਾਦਲ |
ਸਥਾਪਨਾ | 14 ਅਕਤੂਬਰ 1920 |
ਮੁੱਖ ਦਫ਼ਤਰ | ਬਲਾਕ #6, ਮੱਧ ਮਾਰਗ ਸੈਕਟਰ 28, ਚੰਡੀਗੜ੍ਹ |
ਵਿਦਿਆਰਥੀ ਵਿੰਗ | ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ[1] (SOI)[2] |
ਨੌਜਵਾਨ ਵਿੰਗ | ਯੂਥ ਅਕਾਲੀ ਦਲ |
ਵਿਚਾਰਧਾਰਾ | ਪੰਜਾਬੀਅਤ[3] |
ਸਿਆਸੀ ਥਾਂ | ਸੱਜੇ-ਪੱਖੀ |
ਰੰਗ | ਨੀਲਾ |
ਈਸੀਆਈ ਦਰਜੀ | ਰਾਜ ਪਾਰਟੀ[4] |
ਗਠਜੋੜ | ਕੌਮੀ ਜਮਹੂਰੀ ਗਠਜੋੜ (1998-2020) ਬਹੁਜਨ ਸਮਾਜ ਪਾਰਟੀ + ਸ਼੍ਰੋਮਣੀ ਅਕਾਲੀ ਦਲ (2021-ਹੁਣ) |
ਲੋਕ ਸਭਾ ਵਿੱਚ ਸੀਟਾਂ | 2 / 543 |
ਰਾਜ ਸਭਾ ਵਿੱਚ ਸੀਟਾਂ | 0 / 245 |
ਪੰਜਾਬ ਵਿਧਾਨ ਸਭਾ ਵਿੱਚ ਸੀਟਾਂ | 3 / 117 |
ਚੋਣ ਨਿਸ਼ਾਨ | |
ਵੈੱਬਸਾਈਟ | |
www | |
ਗੁਰਦਵਾਰਾ ਸੇਵਕ ਦਲ' ਜਾਂ 'ਅਕਾਲੀ ਦਲ' ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਪਹਿਲਾ ਇਕੱਠ 14 ਦਸੰਬਰ, 1920 ਦੇ ਦਿਨ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ। ਇਸ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਤਜਵੀਜ਼ ਕੀਤੀ: 'ਸਮਾਂ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦਵਾਰਿਆਂ ਦਾ ਸੁਧਾਰ ਝੱਟ-ਪਟ ਕੀਤਾ ਜਾਵੇ। ਇਸ ਲਈ ਹਰ ਇੱਕ ਦੀ ਕੁਰਬਾਨੀ ਦੀ ਲੋੜ ਹੈ। ਇਸ ਲਈ ਅਕਾਲੀ ਦਲ ਕਾਇਮ ਕੀਤਾ ਜਾਵੇ। ਇਸ ਦੇ ਸੇਵਕ ਸਾਲ ਵਿੱਚ ਘੱਟੋ-ਘੱਟ ਇੱਕ ਮਹੀਨਾ ਪੰਥ ਨੂੰ ਅਰਪਣ ਕਰਨ। ਕੇਂਦਰ ਅੰਮਿ੍ਤਸਰ ਹੋਵੇ, ਜਿਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿਥੇ ਜਿਤਨੇ ਸਿੰਘ ਲੋੜ ਪੈਣ, ਭੇਜੇ ਜਾਣ। ਇਲਾਕਿਆਂ ਵਿੱਚ ਇਸ ਦੀਆਂ ਸ਼ਾਖਾਵਾਂ ਬਣਾਈਆਂ ਜਾਣ।' ਇਸ 'ਤੇ ਇਕੱਠ ਨੇ ਇਕ-ਰਾਇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤ ਤਖ਼ਤ ਅਕਾਲ ਬੁੰਗੇ ਵਿਖੇ ਹੁੰਮ-ਹੁੰਮਾ ਕੇ ਪਹੁੰਚੇ ਤੇ ਜਥਾ ਕਾਇਮ ਕੀਤਾ ਜਾਵੇ। 23 ਜਨਵਰੀ, 1921 ਦੇ ਦਿਨ ਅਕਾਲ ਤਖ਼ਤ ਸਾਹਿਬ 'ਤੇ ਹੋਏ ਇਕੱਠ ਵਿੱਚ ਜਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ। ਇਹ ਮੀਟਿੰਗ ਦੋ ਦਿਨ ਚੱਲੀ। ਇਸ ਵਿੱਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿਤਾ ਕਿ ਜਥੇਬੰਦੀ ਦਾ ਨਾਂ 'ਗੁਰਦਵਾਰਾ ਸੇਵਕ ਦਲ' ਰੱਖਿਆ ਜਾਵੇ ਪਰ ਅਖ਼ੀਰ ਇਸ ਦਾ ਨਾਂ 'ਅਕਾਲੀ ਦਲ' ਹੀ ਸਭ ਨੇ ਮਨਜ਼ੂਰ ਕੀਤਾ। 24 ਜਨਵਰੀ, 1921 ਦੇ ਦਿਨ ਇਸ ਦਲ ਦੇ ਪਹਿਲੇ ਜਥੇਦਾਰ ਸੁਰਮੁਖ ਸਿੰਘ ਝਬਾਲ ਚੁਣੇ ਗਏ।
1935 ਦੇ ਐਕਟ ਹੇਠ ਚੋਣਾਂ ਦਾ ਐਲਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਤੌਰ 'ਤੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਸੀ। ਇਸ ਸਬੰਧ ਵਿੱਚ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਦੀਆਂ ਵਰਕਿੰਗ ਕਮੇਟੀਆਂ ਦੀ ਸਾਂਝੀ ਮੀਟਿੰਗ ਅੰਮ੍ਰਿਤਸਰ ਵਿੱਚ 14 ਜੂਨ, 1936 ਨੂੰ ਹੋਈ। ਬਹੁਤੀ ਗਿਣਤੀ ਅਕਾਲੀ ਦਲ ਦੇ ਕਾਂਗਰਸ ਨਾਲ ਸਾਂਝੇ ਉਮੀਦਵਾਰ ਖੜੇ ਕਰਨ ਦੇ ਖ਼ਿਲਾਫ਼ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਵਲੋਂ ਇਕੱਲਿਆਂ ਚੋਣ ਲੜਨ ਦੇ ਐਲਾਨ ਨਾਲ ਕੁੱਝ ਨਿਰਾਸ਼ ਆਗੂਆਂ ਨੇ ਇੱਕ 'ਕਾਂਗਰਸ ਸਿੱਖ ਪਾਰਟੀ' ਬਣਾ ਲਈ। ਇਸ ਵਿੱਚ ਮਾਸਟਰ ਮੋਤਾ ਸਿੰਘ, ਮਾ: ਕਾਬਲ ਸਿੰਘ, ਸੋਹਣ ਸਿੰਘ ਜੋਸ਼, ਗੋਪਾਲ ਸਿੰਘ ਕੌਮੀ ਅਤੇ ਕਰਮ ਸਿੰਘ ਮਾਨ ਆਦਿ ਸਨ ਪਰ ਇਹ ਮਾਹੌਲ ਜ਼ਿਆਦਾ ਦੇਰ ਨਾ ਚਲ ਸਕਿਆ। ਅਖ਼ੀਰ 13-14 ਨਵੰਬਰ, 1936 ਨੂੰ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਸਮਝੌਤਾ ਹੋ ਗਿਆ। 'ਕਾਂਗਰਸ ਸਿੱਖ ਪਾਰਟੀ' ਦੇ ਵਜੂਦ ਵਿੱਚ ਆਉਣ ਕਰ ਕੇ ਚੋਣਾਂ ਤੋਂ ਮਗਰੋਂ ਵੀ ਕੁੱਝ ਵਰਕਰ ਅਕਾਲੀ ਦਲ ਤੋਂ ਟੁੱਟ ਗਏ ਸਨ ਤੇ ਕੁੱਝ ਕਾਂਗਰਸੀਆਂ ਨੂੰ ਰੀਪੋਰਟਾਂ ਦੇਣ ਲੱਗ ਪਏ। ਅਕਾਲੀ ਦਲ ਦੀ ਅਜਿਹੀ ਜਥੇਬੰਦਕ ਹਾਲਤ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦਾ ਖ਼ੁਫ਼ੀਆ ਜਨਰਲ ਇਜਲਾਸ ਅੰਮ੍ਰਿਤਸਰ ਵਿੱਚ 24 ਅਤੇ 25 ਅਪ੍ਰੈਲ, 1937 ਦੇ ਦਿਨ ਬੁਲਾਇਆ ਗਿਆ। ਤੇਜਾ ਸਿੰਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਇਜਲਾਸ ਵਿੱਚ 103 ਮੈਂਬਰ ਇਕੱਠੇ ਹੋਏ। ਦੂਜੇ ਪਾਸੇ 'ਕਾਂਗਰਸ ਸਿੱਖ ਪਾਰਟੀ' ਨੇ ਸਰਮੁਖ ਸਿੰਘ ਝਬਾਲ ਨੂੰ ਪ੍ਰਧਾਨ ਚੁਣ ਲਿਆ। ਇਸ ਪਾਰਟੀ ਵਿੱਚ ਗੋਪਾਲ ਸਿੰਘ ਕੌਮੀ, ਹੀਰਾ ਸਿੰਘ ਦਰਦ, ਸੋਹਣ ਸਿੰਘ ਭਕਨਾ, ਕਰਮ ਸਿੰਘ ਚੀਮਾ, ਸਰਦੂਲ ਸਿੰਘ ਕਵੀਸ਼ਰ, ਤੇਜਾ ਸਿੰਘ ਚੂਹੜਕਾਣਾ ਆਦਿ ਸ਼ਾਮਲ ਹੋ ਗਏ। 27 ਅਪ੍ਰੈਲ ਨੂੰ ਇਨ੍ਹਾਂ ਦੀ ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਕਿ 'ਕਿਸੇ ਫ਼ਿਰਕੂ ਪਾਰਟੀ ਦਾ ਮੈਂਬਰ ਸਾਡਾ ਮੈਂਬਰ ਨਹੀਂ ਬਣ ਸਕੇਗਾ। ਇਸ ਮੀਟਿੰਗ ਵਿੱਚ ਬਾਹਰਲੇ ਕਿਸੇ ਵੀ ਸ਼ਖ਼ਸ ਨੂੰ ਵੀ ਅੰਦਰ ਨਾ ਆਉਣ ਦਿਤਾ ਗਿਆ। ਇਸ ਇਜਲਾਸ ਨੇ ਇਸ 'ਚ ਹੇਠ ਲਿਖੇ ਮਤੇ ਵੀ ਪਾਸ ਕੀਤੇ ਗਏ:
16-17 ਨਵੰਬਰ, 1957 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ 11ਵੀਂ ਕਾਨਫ਼ਰੰਸ ਬਠਿੰਡਾ ਵਿੱਚ ਕੀਤੀ ਗਈ। 'ਸੇਵਾ ਸਿੰਘ ਠੀਕਰੀਵਾਲਾ ਨਗਰ' ਦੇ ਵੱਡੇ ਪੰਡਾਲ ਵਿੱਚ ਲੱਖਾਂ ਸਿੱਖ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਏ। ਪਹਿਲੇ ਦਿਨ ਜਲੂਸ ਦੀ ਅਗਵਾਈ ਮਾਸਟਰ ਤਾਰਾ ਸਿੰਘ, ਸੰਪੂਰਨ ਸਿੰਘ ਰਾਮਾ ਤੇ ਫ਼ਤਿਹ ਸਿੰਘ ਗੰਗਾਨਗਰ ਕਰ ਰਹੇ ਸਨ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ।
28 ਅਕਤੂਬਰ, 1978 ਦੇ ਦਿਨ, ਲੁਧਿਆਣਾ ਵਿਖੇ, 18ਵੀਂ ਅਕਾਲੀ ਕਾਨਫ਼ਰੰਸ ਹੋਈ ਇਸ ਮੌਕੇ ਬਹੁਤ ਵੱਡਾ ਇਕੱਠ ਹੋਇਆ ਜਿਸ ਵਿੱਚ 5 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 1929 (ਲਾਹੌਰ) ਅਤੇ 1956 (ਅੰਮ੍ਰਿਤਸਰ) ਦੇ ਜਲੂਸਾਂ ਵਾਂਗ, ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਵਾਗਤੀ ਕਮੇਟੀ ਦੇ ਪ੍ਰਧਾਨ ਸ. ਸੁਰਜਨ ਸਿੰਘ ਠੇਕੇਦਾਰ ਦਾ ਹਾਥੀ ਉਤੇ ਬਿਠਾ ਕੇ ਜਲੂਸ ਕਢਿਆ ਗਿਆ। ਇਸ ਕਾਨਫ਼ਰੰਸ ਵਿੱਚ ਅਨੰਦਪੁਰ ਸਾਹਿਬ ਦੇ ਮਤਾ ਦੇ ਆਧਾਰ 'ਤੇ 12 ਮਤੇ ਪਾਸ ਕੀਤੇ ਗਏ ਅਤੇ ਨਾਲ ਹੀ ਨਿਰੰਕਾਰੀਆਂ ਦੀਆਂ ਕਿਤਾਬਾਂ ਉਤੇ ਪਾਬੰਦੀ ਦੀ ਮੰਗ ਵੀ ਕੀਤੀ ਗਈ।
ਗੁਰਬਾਣੀ ਦੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਪ੍ਰਣਾਈ ਪਾਰਟੀ ਵੱਲੋਂ ਆਜ਼ਾਦੀ ਤੋਂ ਪਹਿਲਾਂ ਬਹੁ ਧਰਮੀ, ਬਹੁ ਭਾਸ਼ਾਈ, ਬਹੁ ਨਸਲੀ ਦੇਸ਼ ਨੂੰ ਸਹੀ ਰੂਪ ਵਿੱਚ ਫੈਡਰਲ ਬਣਾਉਣ, ਘੱਟ ਗਿਣਤੀਆਂ ਖਾਸ ਤੌਰ ਉੱਤੇ ਸਿੱਖਾਂ ਲਈ ਅਤੇ ਐਮਰਜੈਂਸੀ ਦਾ ਵਿਰੋਧ ਕਰਦਿਆਂ ਮਨੁੱਖੀ ਹੱਕਾਂ ਦਾ ਝੰਡਾ ਬੁਲੰਦ ਰੱਖਿਆ। ਪਿਛਲੇ ਦੋ ਦਹਾਕਿਆਂ ਤੋਂ ਅਕਾਲੀ ਸਿਆਸਤ ਵਿੱਚ ਵੱਡੀਆਂ ਤਬਦੀਲੀਆਂ ਦਿਖਾਈ ਦੇ ਰਹੀਆਂ ਹਨ। ਚੋਣਾਂ ਵੇਲੇ ਟਿਕਟ ਦੇਣ ਦਾ ਮਾਪਦੰਡ ਲੋਕਾਂ ਲਈ ਜੇਲ੍ਹ ਕੱਟਣਾ ਜਾਂ ਕਰੁਬਾਨੀ ਹੁੰਦਾ ਸੀ ਪਰ ਹੁਣ ਇਹ ਰਵਾਇਤ ਦੂਰ ਦੀ ਗੱਲ ਰਹਿ ਗਈ ਹੈ।[7] ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਵਧ ਰਹੀ ਬੇਰੁਜ਼ਗਾਰੀ, ਮਾਫ਼ੀਆ ਰਾਜ ਦੇ ਦੋਸ਼ਾਂ ਕਰਕੇ ਅਕਾਲੀ ਦਲ ਨੂੰ ਇਤਿਹਾਸਕ ਤੌਰ ਉੱਤੇ ਸਭ ਤੋਂ ਘੱਟ ਸੀਟਾਂ ਮਿਲੀਆਂ ਤੇ ਪਾਰਟੀ ਮੁੱਖ ਵਿਰੋਧੀ ਧਿਰ ਬਣਨ ਦੇ ਕਾਬਲ ਵੀ ਨਹੀਂ ਬਣ ਸਕੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਤੋਂ ਪਿੱਛੋਂ ਦੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਦਾ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ।[8][9] ਸ੍ਰੀ ਬਾਦਲ ਨੇ ਬੇਅਦਬੀ ਦੇ ਦੋਸ਼ਾਂ ਲਈ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਆਪਣੇ ਖ਼ਿਲਾਫ਼ ਕਾਰਵਾਈ ਕਰਨ ਲਈ ਲਲਕਾਰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ ਤੋਂ ਧਿਆਨ ਹਟਾਉਣ ਲਈ ਉਨ੍ਹਾਂ ਖ਼ਿਲਾਫ਼ ਇਹ ਝੂਠਾ ਮਾਮਲਾ ਉਛਾਲ ਰਹੀ ਹੈ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਣਗਿਣਤ ਸੁਖਬੀਰ ਕੁਰਬਾਨ ਕਰਨ ਲਈ ਵੀ ਤਿਆਰ ਹਨ।[10][11][12] ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਧਰਮ ਅਤੇ ਸਿਆਸਤ ਦੇ ਮਾਮਲੇ ਵਿੱਚ ਵੱਖੋ-ਵੱਖਰੇ ਸਮਿਆਂ ਤੇ ਆਪਨੇ ਵਿਚਾਰ ਵਿੱਚ ਤਬਦੀਲੀ ਲਿਆਉਂਦਾ ਰਿਹਾ ਹੈ।[13] ਪਰ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਲੀਡਰਸ਼ਿਪ ਮੋਦੀ ਨੁਮਾ ਸਿਆਸਤ ਦੀ ਅੱਖਾਂ ਮੀਟ ਕੇ ਹਮਾਇਤ ਕਰਦੀ ਆ ਰਹੀ ਹੈ।[14] ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੁਝ ਵੱਡੇ ਆਗੂਆਂ ਨੇ ਅਸਤੀਫਾ ਦੇ ਦਿੱਤਾ ਜਿਵੇਂ ਕਿ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।[15][16][17] ਇਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਇਸਤੀਫ਼ਾ ਦੇਣ ਦੀ ਗੱਲ ਵੀ ਆਖੀ।[18][19][20][21]।[22][23] ਅਕਾਲੀ ਦਲ ਲਗਾਤਾਰ ਦਸ ਵਰ੍ਹੇ ਸੱਤਾ ਵਿੱਚ ਰਿਹਾ ਹੈ। ਲਗਾਤਾਰ ਸੱਤਾ ਵਿੱਚ ਰਹਿਣ ਕਰਕੇ ਅਕਾਲੀ ਆਗੂ ਲੋਕਾਂ ਤੋਂ ਦੂਰ ਹੋਏ ਅਤੇ ਅਕਾਲੀ ਦਲ ਦੇ ਪੁਰਾਣੇ ਜਥੇਦਾਰਾਂ ਵਾਲੀ ਲੋਕ-ਨੇੜਤਾ ਦੀ ਸਾਖ਼ ਨੂੰ ਖ਼ੋਰਾ ਲੱਗਿਆ।[24]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.