ਜਨਰਲ ਮੋਟਰਾਂ ਦਾ ਅਮਰੀਕੀ ਆਟੋਮੋਬਾਈਲ ਡਿਵੀਜ਼ਨ From Wikipedia, the free encyclopedia
ਸ਼ੈਵਰੋਲੇ /ʃɛvrəˈleɪ/, ਆਮ ਤੌਰ ਤੇ ਸ਼ੈਵੀ (Chevy) ਜਾਂ ਰਸਮੀ ਤੌਰ ਤੇ ਸ਼ੈਵਰੋਲੇ ਡਿਵੀਜ਼ਨ ਆਫ਼ ਜਨਰਲ ਮੋਟਰਜ਼ ਕੰਪਨੀ, ਇੱਕ ਅਮਰੀਕੀ ਆਟੋਮੋਬਾਇਲ ਬਣਾਉਣ ਵਾਲ਼ੀ ਕੰਪਨੀ ਜਨਰਲ ਮੋਟਰਜ਼ (GM) ਦੀ ਅਮਰੀਕੀ ਡਿਵੀਜ਼ਨ ਹੈ। ਲੂਈ ਸ਼ੈਵਰੋਲੇ ਅਤੇ ਜਰਨਲ ਮੋਟਰਜ਼ ਦੇ ਥਾਪਕ ਵਿਲੀਅਮ ਸੀ. ਡੁਰੰਟ ਨੇ ਇਹ ਕੰਪਨੀ 3 ਨਵੰਬਰ 1911 ਨੂੰ, ਬਤੌਰ ਸ਼ੈਵਰੋਲੇ ਮੋਟਰ ਕਾਰ ਕੰਪਨੀ, ਕਾਇਮ ਕੀਤੀ।[2]
ਕਿਸਮ | Division |
---|---|
ਉਦਯੋਗ | ਆਟੋਮੋਟਿਵ |
ਸਥਾਪਨਾ | 3 ਨਵੰਬਰ 1911 |
ਸੰਸਥਾਪਕ | ਲੂਈ ਸ਼ੈਵਰੋਲੇ ਵਿਲੀਅਮ ਸੀ. ਡੁਰੰਟ |
ਮੁੱਖ ਦਫ਼ਤਰ | ਡੈਟਰੋਇਟ, ਮਿਸ਼ੀਗਨ , |
ਸੇਵਾ ਦਾ ਖੇਤਰ | ਆਲਮੀ (ਓਸ਼ੇਨੀਆ ਤੋਂ ਬਿਨਾਂ) |
ਮੁੱਖ ਲੋਕ | ਐਲਨ ਬੈਟੀ, ਸੀਨੀਅਰ ਉਪ ਪ੍ਰਧਾਨ[1] |
ਉਤਪਾਦ | ਆਟੋਮੋਬਾਇਲ ਵਪਾਰਕ ਵਹੀਕਲ ਟਰੱਕ |
ਸੇਵਾਵਾਂ |
|
ਮਾਲਕ | ਜਨਰਲ ਮੋਟਰਜ਼ ਕੰਪਨੀ |
ਵੈੱਬਸਾਈਟ | www.chevrolet.com |
ਸ਼ੈਵਰੋਲੇ ਦੇ ਵਹੀਕਲ, ਓਸ਼ੇਨੀਆ ਤੋ ਬਿਨਾਂ, ਦੁਨੀਆ ਭਰ ਦੀਆਂ ਆਟੋਮੋਟਿਵ ਬਜ਼ਾਰਾਂ ਵਿੱਚ ਵੇਚੇ ਜਾਂਦੇ ਹਨ। ਓਸ਼ੇਨੀਆਂ ਵਿੱਚ ਜਨਰਲ ਮੋਟਰਜ਼ ਦੀ ਤਰਜਮਾਨੀ ਇਸਦੀ ਆਸਟਰੇਲੀਆਈ ਉਪਸੰਗੀ ਹੋਲਡਨ ਕਰਦੀ ਹੈ। 2005 ਵਿੱਚ ਸ਼ੈਵਰੋਲੇ ਯੂਰਪ ਵਿੱਚ ਫਿਰ ਤੋਂ ਲਾਂਚ ਕੀਤੀ ਗਈ ਜਿਸਨੇ ਮੁੱਖ ਤੌਰ ਤੇ ਦੱਖਣੀ ਕੋਰੀਆ ਦੀ ਜਨਰਲ ਮੋਟਰਜ਼ ਡੇਵੂ ਦੇ ਬਣੇ ਵਹੀਕਲ ਵੇਚੇ ਅਤੇ ਇਸਦੀ ਟੈਗਲਾਈਨ ਸੀ "Daewoo has grown up enough to become Chevrolet"। ਇਹ ਜਰਨਲ ਮੋਟਰਜ਼ ਦੀ ਸ਼ੈਵਰੋਲੇ ਨੂੰ ਗਲੋਬਲ ਬ੍ਰੈਂਡ ਬਣਾਉਣ ਦੀ ਕੋਸ਼ਿਸ਼ ਸੀ। ਯੂਰਪ ਵਿੱਚ ਸ਼ੈਵਰੋਲੇ ਦੀ ਮੁੜ-ਪਛਾਣ ਨਾਲ ਜਰਨਲ ਮੋਟਰਜ਼ ਸ਼ੈਵਰੋਲੇ ਨੂੰ ਮੁੱਖ ਬ੍ਰੈਂਡ ਬਣਾਉਣਾ ਚਾਹੁੰਦੀ ਸੀ ਜਦਕਿ ਜਰਨਲ ਮੋਟਰਜ਼ ਦੇ ਪੁਰਾਣੇ ਯੂਰਪੀ standard-bearers, ਜਰਮਨੀ ਦੀ ਓਪਲ ਅਤੇ ਇੰਗਲੈਂਡ ਦੀ ਵਾਕਸਹਾਲ, ਅਪਮਾਰਕੀਟ ਭੇਜੇ ਗਏ।[3]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.