ਸਮਕਾਲੀ ਕਲਾ
From Wikipedia, the free encyclopedia
ਸਮਕਾਲੀ ਕਲਾ ਅੱਜ ਦੀ ਕਲਾ ਹੈ ਜੋ 20 ਵੀਂ ਸਦੀ ਦੇ ਦੂਜੇ ਅੱਧ ਵਿੱਚ ਜਾਂ 21 ਵੀਂ ਸਦੀ ਵਿੱਚ ਸਿਰਜੀ ਗਈ ਹੈ। ਸਮਕਾਲੀ ਕਲਾਕਾਰ ਵਿਸ਼ਵਵਿਆਪੀ ਤੌਰ ਤੇ ਪ੍ਰਭਾਵਿਤ, ਸਭਿਆਚਾਰਕ ਤੌਰ 'ਤੇ ਵਿਭਿੰਨ ਅਤੇ ਤਕਨੀਕੀ ਤੌਰ 'ਤੇ ਅੱਗੇ ਵਧ ਰਹੀ ਦੁਨੀਆ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੀ ਕਲਾ ਸਮੱਗਰੀ, ਢੰਗਾਂ, ਸੰਕਲਪਾਂ ਅਤੇ ਵਿਸ਼ਿਆਂ ਦਾ ਗਤੀਸ਼ੀਲ ਸੁਮੇਲ ਹੈ ਜੋ 20 ਵੀਂ ਸਦੀ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਸੀਮਾਵਾਂ ਨੂੰ ਚੁਣੌਤੀ ਦੇਣਾ ਜਾਰੀ ਰੱਖਦੇ ਹਨ। ਵਿਭਿੰਨ ਅਤੇ ਬਹੁਮੁਖੀ, ਸਮਕਾਲੀ ਕਲਾ ਇੱਕ ਸਮੁੱਚ ਦੇ ਤੌਰ 'ਤੇ ਇੱਕਸਾਰ, ਸੰਗਠਿਤ ਸਿਧਾਂਤ, ਵਿਚਾਰਧਾਰਾ ਜਾਂ " -ਵਾਦ " ਦੇ ਨਾ ਹੋਣ ਕਰਕੇ ਵੱਖਰੀ ਹੈ। ਸਮਕਾਲੀ ਕਲਾ ਇੱਕ ਸਭਿਆਚਾਰਕ ਸੰਵਾਦ ਦਾ ਹਿੱਸਾ ਹੈ ਜਿਸ ਦਾ ਸਰੋਕਾਰ ਵੱਡੇ ਪ੍ਰਸੰਗਿਕ ਚੌਖਟਿਆਂ ਜਿਵੇਂ ਕਿ ਨਿੱਜੀ ਅਤੇ ਸਭਿਆਚਾਰਕ ਪਛਾਣ, ਪਰਿਵਾਰ, ਸਮੂਹ ਅਤੇ ਕੌਮੀਅਤ ਨਾਲ ਹੈ।
ਆਮ ਅੰਗਰੇਜ਼ੀ ਵਿਚ, ਆਧੁਨਿਕ (modern) ਅਤੇ ਸਮਕਾਲੀ (<i>contemporary</i>) ਸਮਾਨਾਰਥੀ ਸ਼ਬਦ ਹਨ, ਨਤੀਜੇ ਵਜੋਂ ਗੈਰ-ਵਿਸ਼ੇਸ਼ਗ ਚਿੰਤਕ ਆਧੁਨਿਕ ਕਲਾ ਅਤੇ ਸਮਕਾਲੀ ਕਲਾ ਦੇ ਪਦਾਂ ਦਾ ਕੁਝ ਮੇਲ ਕਰ ਲੈਂਦੇ ਹਨ।[1]