From Wikipedia, the free encyclopedia
ਸਨਾਤਨਵਾਦ ਅੰਗ੍ਰੇਜ਼ੀ ਪਦ ਕਲਾਸਿਜ਼ਮ(Classism) ਦਾ ੳੁੱਤਰ-ਭਾਰਤੀ ਭਸ਼ਾਵਾਂ, ਵਿਸ਼ੇਸ਼ ਕਰਕੇ ਪੰਜਾਬੀ ਅਤੇ ਹਿੰਦੀ ਵਿੱਚ ਚਲਦਾ ਅਨੁਵਾਦ ਹੈ। ਇਸ ਭਾਵ ਦੇ ਹੋਰ ਸ਼ਬਦ 'ਪਰੰਪਰਾਵਾਦ', 'ਪ੍ਰਚੀਨਵਾਦ' ਤੇ 'ਸ਼ਾਸਤ੍ਰੀਅਤਾ' ਹਨ ਪਰੰਤੂ ਇਹ ਸਾਰੇ ਪਦ ਮੂਲ ਸ਼ਬਦ "ਕਲਾਸੀਸਿਜ਼ਿਮ" ਦੇ ਅਸਲ ਭਾਵ ਨੂੰ ਪ੍ਰਗਟ ਕਰਨੋਂ ਅਸਮਰੱਥ ਰਹਿੰਦੇ ਹਨ। ਇਸੇ ਲਈ "ਕਲਾਸੀਸਿਜ਼ਿਮ" ਨੂੰ ਹੀ ਮੂਲ ਸ਼ਬਦ ਵਜੋਂ ਇੰਨ-ਬਿੰਨ ਵਰਤ ਲੈਣ ਦੀ ਰੁਚੀ ਹੈ।[1]
ਪ੍ਰਾਚੀਨ ਕਲਾ ਵਿੱਚ ਰੋਮਨ ਸਮਾਜ ਪੰਜ ਵਰਗਾਂ ਵਿੱਚ ਵੰਡਿਆ ਹੋਇਆ ਸੀ ਤੇ ਇਹਨਾਂ ਪੰਜਾਂ ਵਿੱਚੋਂ ਸਭ ਤੋਂ ੳੁੱਚਤਮ ਨੂੰ "ਕਲਾਸੀਸਿਜ਼ਿਮ" ਨਾਲ ਯਾਦ ਕੀਤਾ ਜਾਂਦਾ ਸੀ। ਇਦ ਪਦ ਨੂੰ ਯੂਨਾਨੀ ਵਿਆਕਰਣੀ ਅੌਂਲਸ ਗੇਲਿਅਸ(Aulus Gelius) ਨੇ ਜੋ ਦੂਸਰੀ ਸ਼ਤਾਬਦੀ ਈਸਵੀ ਵਿੱਚ ਹੋਇਆ, ਨੇ ਪਹਿਲੀ ਵਾਰ ਸਾਹਿਤਿਕ ਖੇਤਤ ਲਈ ਵਰਤਿਆ। ੳੁਸ ਦੀ ਲਿਖੀ ਪੁਸਤਕਾਂ ਜੋ 'ਆਮ ਜਨਤਾ ਲਿਈ ਲਿਖੀਆਂ ਪੁਸਤਕਾਂ' ਦੇ ਮੁਕਾਬਲੇ ਪਿੱਛੋਂ 'ਸ੍ਰੇਸ਼ਠ ਲੋਕਾਂ ਲਈ ਲਿਖੀਆਂ ਗਈਆਂ ਪੁਸਤਕਾਂ' ਦੇ ਰੂਪ ਵਿੱਚ ਲਿਆ ਗਿਆ। ਫਿਰ ਇਸ ਦਾ ਅਰਥ 'ਤਕਨੀਕੀ ਗੁਣਾਰਥ' ਤੋਂ 'ਜਨ-ਪ੍ਰੀਅ'(popular) ਬਣ ਗਿਆ। 6ਵੀਂ ਸਦੀ ਇਹ ਸ਼ਬਦ ਪਾਠਸ਼ਾਲਾ ਵਿੱਚ ਪੜ੍ਹਾਈ ਜਾਣ ਜਮਾਤ(class) ਲਈ ਵਰਤਿਆ ਜਾਣ ਲੱਗਿਆ। ਇਹ ਜਮਾਤ ਅਨੁਮਾਨ ਅਨੁਸਾਰ 'ੳੁੱਚ' ਸ਼੍ਰੇਣੀ ਵਿੱਚੋਂ ਸੀ, ਇਸ ਲਈ ਇਸ ਵਾਸਤੇ 'Classicus' ਤੋਂ ਨਿਕਲਿਆ ਸ਼ਬਦ 'ਕਲਾਸ(class)' ਸ਼ਬਦ ਚੱਲ ਪਿਆ। ਇਹ ਨਿਰਵਿਵਾਦ ਹੈ ਕਿ ਜਮਾਤ(ਕਲਾਸ) ਵਿੱਚ ੳੁਹੀ ਗ੍ਰੰਥ ਪੜ੍ਹਾਇਆ ਜਾਂਦਾ ਸੀ ਜੋ ਹਰ ਪੱਖ ਤੋਂ 'ਪ੍ਰਮਾਣਿਕ' ਸੀ। ਇਸ ਲਈ ਕਲਾਸਿਸਿਜ਼ਿਮ ਦਾ ਹੋਰ ਅਰਥ 'ਪ੍ਰਮਾਣਿਕ' ਵੀ ਹੋ ਗਿਆ। 16ਵੀਂ ਸਦੀ ਵਿੱਚ ਇਸ ਦੇ ਅਰਥ 'ਕਲਾਸਿਕ', 'ਕਲਾਸੀਕਲ' ਤੇ 'ਕਲਾਸਿਸਿਜ਼ਮ' ਕਲਾਸ ਤੋਂ ਹੀ ੳੁਤਪੰਨ ਹੋਏ ਹਨ।[2] ਪਾ ਕੇ ਯੂਨਾਨੀ ਤੇ ਰੋਮਨ ਲੇਖਕਾਂ ਅਨੁਸਾਰ ਇਸ ਦੇ ਅਰਥਾਂ ਦੇ ਦੋ ਪਸਾਰ ਗਏ-ਪਹਿਲਾਂ ਵਿਸ਼ਿਆਂ ਦੇ ਅਨੁਸਰਨ ਦਾ ਤੇ ਦੂਸਰਾ ੳੁਨ੍ਹਾਂ ਦੇ ਚਲਾਏ ਰੂਪਾਂ ਤੇ ਵਰਤੀਆਂ ਕਲਾ-ਵਿਧੀਆਂ ਦੇ ਅਨੁਸਰਨ ਦਾ। ਲੰਮੀ ਪ੍ਰਕਿਰਿਆ ਵਿੱਚੋਂ ਇਸ ਦੇ ਵਿਰੇਧ ਵਿੱਚ ਜੋ 'ਵਾਦ' ੳੁੱਠਿਆ ਤੇ ਜਿਸਨੇ ਕਦੇ ੳੁੱਪਰ ਤੱਕ ਕਦੇ ਹੇਠਾਂ ਸਾਹਿਤਿਕ ਯੁੱਧਾਂ ਵਿੱਚ ਵੰਗਾਰ ਪਾਈ, ੳੁਹ ਰੁਮਾਂਟਿਸਿਜ਼ਿਮ, ਰੁਮਾਂਸਵਾਦ ਜਾਂ ਸ੍ਵਛੰਦਤਾਵਾਦ ਸੀ, ਜਿਸਦੇ ਅਧਿਅੈਨ ਬਿਨਾਂ ਸਨਾਤਨਵਾਦ(ਕਲਾਸੀਸਿਜ਼ਿਮ) ਪੂਰਾ ਨਹੀਂ ਹੋ ਸਕਦਾ।[3]
ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਹਿਲਾ 320 ਤੋਂ 30 ਪੂ.ਈ. ਤੱਕ ਦਾ ਕਾਲ ਨਜ਼ਰ ਪੈਂਦਾ ਹੈ, ਜਿਸ ਵਿੱਚ ਨਵੇਂ ੳੁੱਠੇ ਯੂਨਾਨੀ ਲੇਖਕਾਂ ਨੇ ਰੂੜ ਹੋ ਚੁੱਕੇ ਯੂਨਾਨੀ ਲੇਖਕਾਂ ਹੋਮਰ(ਨਿਕਟ 850 ਪੂ.ਈ.) ਤੋਂ ਅਫ਼ਲਾਤੂਨ(427-347 ਪੂ.ਈ.) ਤੱਕ ਦੇ ਲੇਖਕਾਂ ਅਤੇ ਅਰਸਤੂ(384-322 ਪੂ.ਈ.) ਵੱਲ ਪਰਤੇ।[4] ਸਾਹਿਤ ਵਿੱਚ ਸਨਾਤਨਵਾਦ ਦੀ ਪਤੜ ਰੋਮਨ ਸਮਰਾਟ ਅਗਸਤਸ (31 ਪੂ.ਈ.-14 ਪੂ.ਈ.) ਦੇ ਕਾਲ ਵਿੱਚ ਹੋਈ। ਇਸੇ ਕਾਲ ਵਿੱਚ ਹੀ ਅੈਸਕਾਲੀਸ-ਸੋਫੋਕਲੀਜ਼-ਯੂਰਿਪੀਡੀਜ਼ ਦੀ ਰਿਵਾਇਤਾਂ ਨੂੰ ਯੂਨਾਨੀ ਪਰੰਪਰਾ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ। ਕਲਾਸੀਸਿਜ਼ਮ ਦੀ ਮਾਣਹਾਨੀ 5ਵੀਂ ਸਦੀ ਪੱਛਮ ਵਿੱਚ ਈਸਾਈਅਤ ਦੇ ਫੈਲਣ ਨਾਲ ਹੋਈ। ਇਹ ਧਰਮ ਨਾਲ ਲੌਕਿਕ ਦੀ ਬਜਾਏ ਤਿਆਗ ਅਤੇ ਪਾਰਸਾਈ 'ਤੇ ਜ਼ੋਰ ਦਿੰਦਾ ਸੀ।[5]ਰੋਮਨ ਸਾਮਰਾਜ ਦੇ ਪਤਨ ਤੋਂ ਲੈ ਕੇ ਪੁਨਰ(1453 ਈ. ਦੇ ਪਸ਼ਚਾਤ) ਜਾਗਰਣ ਤੱਕ ਦਾ ਕਾਲ ਪ੍ਰਸਿੱਧ ਸਮੀਖਿਆ ਕਾਰ ਆਰ. ਏ. ਸਕਾਟਜੇਮਸ ਅਨੁਸਾਰ "ਅਨ੍ਹੇਰਾ ਯੁਗ" ਹੈ ਕਿੳੁਂਕਿ ਇਸ ਯੁੱਗ ਵਿੱਚ ਕੋਈ ਸੰਤੋਸ਼-ਜਨਕ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। 13ਵੀਂ ਸਦੀ ਵਿੱਚ "ਦਾਂਤੇ" ਆਪਣੀ ਰਚਨਾ 'ਡਿਵਾਇਨ ਕਮੇਡੀ' ਨਾਲ ੳੁੱਭਰਦਾ ਹੈ ਜੋ ਰੋਮਨ ਅਤੇ ਯੂਨਾਨੀ ਪਰੰਪਰਾਵਾਂ ਨੂੰ ਸੁਹਿਰਦਤਾ ਦੇ ਨਾਲ ਨਿਭਾੳੁਣ ਦੇ ਨਾਲ-ਨਾਲ 'ਕਾਵਿ ਵਿਅੰਜਨਾ' ਦੇ ਮਾਧਿਅਮ ਵਿੱਚ ਤਬਦੀਲੀ ਵੀ ਕਰਦਾ ਹੈ। ੳੁਹ ਵਿਦਵਤਾ ਦੇ ਖੇਤਰ 'ਚ ਵਰਤੀ ਜਾਂਦੀ ਲਾਤੀਨੀ ਭਾਸ਼ਾ ਨੂੰ ਛੱਡ ਕੇ "ਬੋਲ-ਚਾਲ ਦੀ ਭਾਸ਼ਾ" ਨੂੰ ਮਾਧਿਅਮ ਬਣਾੳੁਂਦਾ ਹੈ, ਪਰ ੳੁਸ ਦੀ ਭਾਸ਼ਾ ਗ੍ਰਾਮੀਣ ਮੁਹਾਵਰੇ ਵਾਲੀ ਨਾ ਹੋ ਕੇ ਸੱਭਿਅਯ ਮੁਹਾਵਰੇ ਵਾਲੀ ਹੈ। ਇਸੇ ਕਰਕੇ ੳੁਸ ਦਾ ਇਹ ਯੁੱਗ ਇਤਾਲਵੀ ਭਾਸ਼ਾ ਦਾ ਕਲਾਸੀਕਲ ਯੁੱਗ ਹੋ ਨਿਬੜਿਆ।[6] ਮਨੁੱਖੀ ਆਤਮਾ ਬਾਹਲ਼ਾ ਚਿਰ ਕਿਸੇ ਜਕੜ ਬੰਦੀ ਵਿੱਚ ਨਹੀਂ ਰਹਿ ਸਕਦੀ ਇਸੇ ਕਰਕੇ ਆਤਮਾ ਖੁੱਲ੍ਹ ਮੰਗਦੀ ਹੈ ਤੇ ਪ੍ਰਾਚੀਨਤਾ ਦੀਆਂ ਦੀਵਾਰਾਂ ਤੋੜ ਦਿੰਦੀ ਹੈ। ਜਦੋਂ 14ਵੀਂ-15ਵੀਂ ਸਦੀ ਵਿੱਚ ਈਸਾਈਅਤ ਪਾਰਸਾਈ ਦੀ ਜਕੜ ਕੁਝ ਢਿੱਲੀ ਹੋਈ ਤਾਂ ਕਲਾਕਾਰਾਂ ਦੀ ਦੱਬੀ-ਘੁੱਟੀ ਸਿਰਜਣਾਤਮਕਤਾ ਪ੍ਰਤਿਭਾ ਨੇ ਆਤਮ-ਪ੍ਰਕਾਸ਼ ਲਈ ਨਵੇਂ -ਨਵੇਂ ਰਾਹ ਲੱਭਣੇ ਸ਼ੁਰੂ ਕੀਤੇ। ਜਿਸ ਨਾਲ ਸਨਾਤਨਵਾਦ(ਕਲਾਸੀਸੀਜ਼ਿਮ) ਦੇ ਵਿਰੋਧ ਵਿੱਚ ਰੁਮਾਂਸਵਾਦ ਜਾਂ ਸ੍ਵਛੰਦਤਾਵਾਦ ਦਾ ਜਨਮ ਹੋਇਆ।[7]
'ਸ੍ਵਛੰਦਤਾਵਾਦ' ਅੰਗ੍ਰੇਜ਼ੀ ਸ਼ਬਦ "ਰੁਮਾਂਟਿਸਿਜ਼ਿਮ" ਲਈ ਹਿੰਦੀ ਵਿੱਚ ਚਲਦਾ ਪਦ ਹੈ। ਪੰਜਾਬੀ ਵਾਲੇ ਇਸ ਲਈ "ਰੁਮਾਂਸਵਾਦ" ਸ਼ਬਦ ਦੀ ਵਰਤੋਂ ਕਰਦੇ ਹਨ। "ਰੁਮਾਂਸਿਕ" ਤੋਂ ਆਇਆ ਸਿੱਧ ਹੁੰਦਾ ਇਹ ਸ਼ਬਦ ਰੋਮਨ ਸਾਮਰਾਜ ਦੇ ਟੁੱਟਣ ਸਮੇਂ "ਦੱਖਣੀ ਯੂਰਪ" 'ਚ ਬੋਲੀਆਂ ਜਾਂਦੀਆਂ ਜਾਂਦੀਆਂ ਕੁਝ ਭਾਸ਼ਾਵਾਂ ਦੇ ਸੂਚਕ ਸਨ। 'ਰੁਮਾਂਸ' ੳੁਸ ਸਮੇਂ ਬੋਲੀ ਜਾਂਦੀ ਭਾਸ਼ਾ ਵਿੱਚ ਕਹਾਣੀ-ਲੇਖਕ ਲਈ ਵਰਤਿਆ ਜਾਂਦਾ ਸੀ। ਮੱਧਕਾਲ 'ਚ 'ਰੋਮਨਾ' ਸ਼ਬਦ ਬੀਰ ਤਥਾ ਪ੍ਰੀਤ-ਗਥਾਵਾਂ ਲਈ ਵੀ ਵਰਤਿਆ ਜਾਂਦਾ ਪਦ ਸੀ। ਬੀਰ ਗਥਾਵਾਂ ਜੰਗੀ-ਯੋਧਿਆਂ ਲਈ ਸਨ। ਇਹ ਲਾਤੀਨੀ ਭਾਸ਼ਾ ਵਿੱਚ ਨਾ ਹੋ ਕੇ ਜਨ-ਸਧਾਰਨ ਦੀ ਭਾਸ਼ਾ ਵਿੱਚ ਸੀ।[8] ਇੰਗਲੈਂਡ 'ਚ ਰੁਮਾਂਸਵਾਦ 15ਵੀਂ-16ਵੀਂ 'ਚ ਮਹਾਰਾਣੀ ਅਲਿਜ਼ਾਬੈੱਥ ਦੇ ਕਾਲ ਵਿੱਚ ਪ੍ਰਫੁਲਿਤ ਹੋਇਆ, ਭਾਵੇਂ ਇਸਨੂੰ 18ਵੀਂ ਸਦੀ 'ਚ 'ਬੇਥਵੀਆ ਤੇ ਅਣਹੋਈਆਂ' ਕਹਿਕੇ ਮੁੜ ਬਜ਼ੁਰਗਾਂ ਦੀ ਸ਼ਰਨ ਵਿੱਚ ਭਾਵ ਸਨਾਤਨ(ਕਲਾਸਿਕ) ਲੇੇਖਕਾਂ ਦੀ ਸ਼ਰਨ 'ਚ ਜਾਣ ਦਾ ਅਨੁਸਰਣ ਕੀਤਾ। 17ਵੀਂ ਸਦੀ ਵਿੱਚ ਰੁਮਾਂਸਵਾਦੀਆਂ ਤੇ ਸਨਾਤਨਵਾਦੀਆਂ ਵਿੱਚ ਘੋਰ ਸਾਹਿਤਿਕ ਜੰਗ ਛਿੜ ਗਈ, ਜੋ ਇੰਗਲੈਂਡ ਤੱਕ ਜਾ ਅਪੜੀ। ਇਸ ਤਰ੍ਹਾਂ ਸ੍ਵਛੰਦਤਾਵਾਦੀ ੳੁਹਨ੍ਹਾਂ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦੇ ਸਨ ਜੋ ੳੁਹਨਾਂ 'ਤੇ ਸਨਾਤਨਵਾਦੀ ਲਾਗੂ ਕਤਨਾ ਚਾਹੁੰਦੇ ਸੀ।[9]
ਇਹ ਪ੍ਰਵ੍ਰਿਤੀ ਨਵੀਨਤਾ ਲੋਚਦੀ ਹੈ, ਜਿਸ ਕਰਕੇ ਵਡੇਰਿਆਂ ਦੀ ਬੰਧਿਸ਼ਾਂ ਤੋਂ ਮੁਕਤ ਹੋਣਾ ਚਾਹੁੰਦੀ ਇਹ ਪ੍ਰਵ੍ਰਿਤੀ ਹੈ। ਇਸੇ ਕਰਕੇ ਸੁਖਾਂਤ ਤੇ ਦੁਖਾਂਤ ਨੂੰ ਮਿਲਾ ਕੇ ਇੱਕ ਨਵੀਂ ਵੰਨਗੀ "ਸੁਖਾਂਤ-ਦੁਖਾਂਤ" ਦਾ ਜਨਮ ਹੋਇਆ। ਹੌਲੀ-ਹੌਲੀ ਸਾਹਿਤਿਕ ਖੇਤਰ ਵਿੱਚ ਇੰਨ੍ਹੀ ਜੁਗਗਰਦੀ ਮੱਚ ੳੁੱਠੀ ਕਿ ਜਿਵੇਂ ਕਹਿੰਦੇ ਹਨ ਕਿ, 'ਅਤਿ ਦਾ ਅੰਤ ਵਿਨਾਸ਼ ਹੰਦਾ ਹੈ' ਜਾਂ 'ਹਰ ਕਰਮ ਦਾ ਪ੍ਰਤੀਕਰਮ ਹੁੰਦਾ ਹੈ।' ਤਾਂ ਲੰਮੇ ਸੰਘਰਸ਼ ਪਿੱਛੋਂ ਯਥਾਰਥਵਾਦ ੳੁਪਜਿਆ। ਜਿਸ ਨੇ ਪੁਰਾਣੀਆਂ ਕੀਮਤਾਂ ਨੂੰ ਬਦਲ ਕੇ ਵਿਗਿਆਨਕ ਦ੍ਰਿਸ਼ਟੀਕੋਣ ਦਿੱਤਾ। ਇਸ ਨਾਲ ਸਨਾਤਨਵਾਦ ਤੇ ਰੁਮਾਸਵਾਂਦ ਦਾ ਨਿਖੇੜਾ ਹੋ ਗਿਆ।[10]
ਸਨਾਤਨਵਾਦ ਦਾ ਆਰੰਭ ਅਰਸਤੂ ਤੋਂ ਹੋਇਆ, ਜਿਸ ਦਾ ਜ਼ਿਕਰ ੳੁਹ ਆਪਦੀ ਪੁਸਤਕ "ਪੋਇਟਿਕਸ" ਵਿੱਚ ਵੀ ਕਰਦਾ ਹੈ। ਪਿੱਛੋਂ ਯੂਨਾਨੀ ਸਾਹਿੱਤਕਾਰਾਂ ਤੋਂ ਵੀ ਸਾਹਿੱਤ-ਸਿਰਜਣਾ ਲਈ ਪ੍ਰੇਰਣਾ ਲੈਂਦੇ ਰਹੇ। ਫਿਰ 17ਵੀਂ-18ਵੀਂ ਸਦੀ ਵਿੱਚ ਇੰਗਲੈਂਡ ਵਿੱਚ "ਨਵ-ਸਨਾਤਨਵਾਦ"' ਦੀ ਲਹਿਰ ਨੇ ਹਾਵੀ ਰਹੀ। ਇਸ ਵਿੱਚ ਵੀ ਅਰਸਤੂ-ਕਾਵਿ ਨਿਯਮ ਲਾਗੂ ਕੀਤੇ ਜਾਂਦੇ ਰਹੇ ਤੇ ਪਿੱਛੋਂ ਸ੍ਵਛੰਦਤਾਵਾਦੀਆਂ ਦੇ ਵਿਰੋਧ ਕਰਨ ਪਿੱਛੋਂ ਹੀ ਪ੍ਰਤਿਭਾ ਮੁੜ ਵਿਚਰਨ ਦਾ ਰਾਹ ਦੇਖਣ ਲੱਗੀ।[11]
"ਹੈਲੀਡੇ" ਨੇ ਸਨਾਤਨ ੳੁੱਪਰ ਤਰਕ ਦਾ ਕੁੰਡਾ ਹੋਣ ਕਰਕੇ ਇਸ 'ਚ ਪੈਦਾ ਹੁੰਦੇ 'ਗੁਣ' 'ਤੇ ਵੀ ੳੁਂਗਲ ਰੱਖੀ ਹੈ। ੳੁਹ ਇਸ ਨੂੰ ਸੁੱਧ-ਬੁੱਧ ਦਾ ਨਾਂ ਦਿੰਦਾ ਹੈ, ਇਹੀ ਸਨਾਤਨਵਾਦ ਦੀ ਆਤਮਾ ਹੈ। ੳੁਸ ਦਾ ਇਹ ਵਿਚਾਰ ਫ੍ਰਾਂਸੀਸੀ ਆਲੋਚਕ, 'ਸੇਂਟ ਬੌਂਵ(1804-1869)' ਤੋਂ ਲਿਆ ਲੱਗਦਾ ਹੈ। ਹੈਲੀਡੇ ਅਨੁਸਾਰ, ਸਨਾਤਨਵਾਦ ਅਜਿਹੇ ਯੁੱਗ ਦਾ ਲੱਛਣ ਹੈ, ਜੋ ਮੌਲਿਕ ਕਲਪਨਾ ਦੀਆਂ ੳੁਡਾਰੀਆਂ ਪਿੱਛੇ ਲੱਗਣ ਦੀ ਬਜਾਏ ਮਾਨਤਾ ਪ੍ਰਾਪਤ ਕਿਸੇ ਨਿਭਾਅ ਦੀਆਂ ਬਰੀਕੀਆਂ ਘੜਨ ਵਿੱਚ ਲੱਗਾ ਹੁੰਦਾ ਹੈ ਤੇ ਆਪਣੇ ਇਸ ੳੁੱਦਮ ਨਾਲ ਨਬਾਅ ਵਿੱਚ ਸੁੱਧ-ਬੁੱਧ, ਕ੍ਰਮ ਅਤੇ ਸੌਂਦਰਯ ਦੇ ਤੱਤਾਂ ਨੂੰ ਸੰਪੂਰਣਤਾ ਤੱਕ ਪਹੁੰਚਾ ਦਿੰਦਾ ਹੈ। ਰਚਨਾ ਕ੍ਰਿਤੀ ਵਿਸ਼ਾ-ਚੋਣ ਕਰਕੇ ਹੀ ਮਹਾਨ ਬਣਦੀ ਹੈ। ਸਭ ਅੰਗਾਂ ਦਾ ਸਹੀ ਤੋਲ ਕ੍ਰਿਤੀ ਨੂੰ ਸਨਾਤਨੀ(ਕਲਾਸਿਕਲ) ਬਣਾ ਦੇਵੇਗਾ। ਸ਼ਾਸਤਰੀ-ਸੰਗੀਤ ਇਸ ਦਾ ੳੁਦਾਹਰਣ ਹੈ।[19] ਸਨਾਤਨਵਾਦ ਦਾ ਵੱਡਾ ਦੋਸ਼ ਇਸਦੀ 'ਕਠੋਰਤਾ' ਹੈ। ਇਸ ਨਾਲ ਕਲਾ ਦੀ ਪ੍ਰਗਤੀ ਰੁਕ ਜਾਂਦੀ ਹੈ। ਵੈਸੇ ਵੀ ਅੱਜ ਤੋਂ 2500-3000 ਸਾਲ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਨਿਭਾੳੁਣਾ ਮੁਸ਼ਕਿਲ ਹੈ। ਜਿਸ ਤੋਂ ਵਿਕਾਸ ਸਿਧਾਂਤ ਨਾਬਰ ਹੁੰਦਾ ਹੈ। ਇਸ ਦੇ ਬਾਵਜੂਦ ਵੀ ਇਹ 'ਵਾਦ' ਆਪਣੀ ਤਾਕਤ ਸੰਯੋਈ ਬੈਠਾ ਹੈ ਤੇ ਪਰੰਪਰਾ ਦੀ ਪੈਰਵੀ ਕਰਦਾ ਹੋਣ ਕਰਕੇ ਇਸਦਾ ਅਸਰ ਹਰ "ਰਚਨਾ-ਕ੍ਰਿਤ" ੳੁੱਤੇ ਰਹਿੰਦਾ ਹੈ।[20]
ਸਨਾਤਨਵਾਦ(ਕਲਾਸੀਸਿਜ਼ਿਮ) ਵਿਸ਼ੇਸ਼ ਸਥਿਤੀਆਂ ਵਾਲੇ ਪੱਛਮ ਦੀ ਪੈਦਾਵਾਰ ਹੈ। ਸੋ ਇਸ ਦੇ ਸਿਧਾਂਤ ਹੂ-ਬ-ਹੂ ਭਾਰਤੀ ਸਥਿਤੀਆਂ ੳੁੱਪਰ ਲਾਗੂ ਕਰਨੇ ਮੁਸ਼ਕਿਲ ਹਨ। ਭਾਰਤ ਵਿੱਚ ਸਨਾਤਨਵਾਦੀ ਰਚਨਾਵਾਂ ਦੀ ਧਾਰਨਾ ਕੁਝ ਵੱਖਰੀ ਰਹੀ ਹੈ। ਭਾਰਤੀ ਰਚਨਾਵਾਂ ਆਦਰਸ਼ਵਾਦੀ ਹਨ। ਇਸੇ ਕਰਕੇ ਇਹ ਰੁਮਾਂਸਵਾਦ ਦਾ ਦਮ ਵਧੇਰੇ ਭਰਦੀਆਂ ਹਨ, ਪਰ ਰੂਪ-ਵਿਧਾਨ ਪੱਖੋਂ ਇਹ ਰਚਨਾਵਾਂ ਆਧੁਨਿਕ ਕਾਲ ਤੱਕ ਦ੍ਰਿੜ-ਭਾਂਤ ਵਾਲੀਆਂ ਰਹੀਆਂ ਹਨ। ਇਸ ਕਰਕੇ ਇਹ ਕਲਾਸਿਕਤਾ ਭਰਪੂਰ ਹਨ। "ਭਰਤਮੁਨੀ" ਦੇ 'ਕਾਵਿ-ਸ਼ਾਸਤਰ' ਵਿੱਚ ਵੱਖ-ਵੱਖ ਸਿਧਾਂਤ ਹਨ ਅਤੇ "ਰਸ-ਸਿਧਾਂਤ" ਨੂੰ ਕਾਵਿ(ਰਚਨਾ) ਦੀ ਆਤਮਾ ਮੰਨਿਆ ਹੈ। ਰਚਨਾ ਵਿੱਚ ਇੱਕ ਤੋਂ ਵੱਧ ਤੱਤ ਆ ਜਾਣ ਦੀ ਸੰਭਾਵਨਾ ਵੀ ਹੈ। ਇਸ ਤਰ੍ਹਾਂ ਕਿਸੇ ਰਚਨਾ ਵਿੱਚ ਸਾਰੇ ਰਸ-ਤੱਤ ਆ ਜਾਣ ਦੀ ਸੰਭਾਵਨਾ ਵੀ ਹੈ ਤੇ ਨਹੀਂ ਵੀ, ਪਰ ਸਿਧਾਂਤ-ਤੱਤ(ਸ਼ਾਸਤ੍ਰੀ ਨਿਯਮ) ਦੇ ਵਧੇਰੇ ਸਮਤੋਲ ਨਿਭਾਅ ਵਾਲੀ ਸੰਦੇਸ਼ਆਤਮਕ ਰਚਨਾ ਸਨਾਤਨਵਾਦੀ ਹੈ।[21]
ਪੰਜਾਬੀ ਵਿੱਚ ਵਾਰਿਸ ਸ਼ਾਹ ਦੀ ਹੀਰ ਆਪਣੇ ਬੈਂਤ-ਪ੍ਰਬੰਧ ਕਰਕੇ ਸਨਾਤਨੀ(ਕਲਾਸਿਕ) ਰਚਨਾ ਹੈ। ਪੰਜਾਬੀ ੳੁੱੱਪਰ ਸੰਸਕ੍ਰਿਤ ਸਨਾਤਨਵਾਦ ਪਰੰਪਰਾ ਦਾ ਬਹੁਤਾ ਪ੍ਰਭਾਵ ਨਹੀਂ ਰਿਹਾ ਤੇ ਅੰਗਰੇਜ਼ੀ ਸਨਾਤਨਵਾਦੀ ਪਰੰਪਰਾ ਤੋਂ ਵੀ ਪੰਜਾਬੀ ਰਚਨਾਵਾਂ ਦੂਰ ਰਹੀਆਂ ਹਨ। ਸਾਡੇ ਰਚਨਾ-ਕਲਾਕਾਰ ਸੁਤੰਤਰ ਹੋ ਕੇ ਵਿਚਰਦੇ ਰਹੇ ਹਨ ਅਤੇ ਅੱਗੋਂ ਵੀ ਅਜਿਹਾ ਹੋਣ ਦਾ ਦਮ ਭਰਦੇ ਹਨ।[22]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.