ਸਤਿਗੁਰੂ ਰਾਮ ਸਿੰਘ
ਭਾਰਤੀ ਕਾਰਕੁਨ ਅਤੇ ਅਧਿਆਤਮਿਕ ਆਗੂ / From Wikipedia, the free encyclopedia
ਸ਼੍ਰੀ ਸਤਿਗੁਰੂ ਰਾਮ ਸਿੰਘ ਕੂਕਾ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ (3 ਫਰਵਰੀ 1816 – ?),[1][2] ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਨੂੰ ਨਾਮਿਲਵਰਤਨ ਅਤੇ ਬਰਤਾਨੀਆ ਵਪਾਰਕ ਮਾਲ ਅਤੇ ਸੇਵਾਵਾਂ ਦੇ ਬਾਈਕਾਟ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਪਹਿਲੇ ਭਾਰਤੀ ਹੋਣ ਦਾ ਸਿਹਰਾ ਜਾਂਦਾ ਹੈ। [3] 2016 ਵਿਚ, ਭਾਰਤ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਦੀ 200 ਵੀਂ ਬਰਸੀ ਸਰਕਾਰੀ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ।[4][5] ਉਹ ਬਾਅਦ ਵਿੱਚ ਨਾਮਧਾਰੀ ਸਿੱਖੀ ਦਾ ਬਾਨੀ ਬਣਿਆ।
ਸਤਿਗੁਰੂ ਰਾਮ ਸਿੰਘ | |
---|---|
ਜਨਮ | ਰਾਮ ਸਿੰਘ (1816-02-03)3 ਫਰਵਰੀ 1816 ਪਿੰਡ ਭੈਣੀ ਰਾਈਆਂ (ਜ਼ਿਲ੍ਹਾ ਲੁਧਿਆਣਾ) |
ਮੌਤ | (ਪਤਾ ਨਹੀ) |
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਸਿੱਖ ਧਰਮ ਸ਼ਾਸ਼ਤਰੀ, ਨਾਮਧਾਰੀ ਸੰਪਰਦਾਇ ਦੇ ੧੨ਵੇ ਗੁਰੂ ਅਤੇ ਵਿਦਵਾਨ |
ਸਰਗਰਮੀ ਦੇ ਸਾਲ | 1950-2005 |
ਧਰਮ ਸੰਬੰਧੀ ਕੰਮ | |
ਲਹਿਰ | ਕੂਕਾ ਲਹਿਰ |
ਮੁੱਖ ਰੂਚੀਆਂ | ਕਥਾ ਅਜ਼ਾਦੀ ਸੰਘਰਸ਼ |
ਪ੍ਰਸਿੱਧ ਵਿਚਾਰ | ਧਾਰਮਿਕ ਪ੍ਰਚਾਰਕ |
ਸਤਿਗੁਰੂ ਰਾਮ ਸਿੰਘ ਨੇ ਸੱਚ, ਸਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤਾ ਤੇ ਪਹਿਰਾ ਦਿੱਤਾ ਅਤੇ ਇਹਨਾਂ ਸਿਧਾਂਤਾ ਨੂੰ ਅਪਨਾ ਕੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪ ਦੀ ਕਾਰਜਸ਼ੈਲੀ, ਰਹਿਣੀ-ਬਹਿਣੀ, ਬੋਲਣ ਢੰਗ, ਦਿਆਨਤਦਾਰੀ, ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਤੋਂ ਇਲਾਵਾ ਹਿੰਦੂ ਤੇ ਮੁਸਲਮਾਨਾਂ ਵਿੱਚ ਵੀ ਆਪ ਦਾ ਬਹੁਤ ਪ੍ਰਭਾਵ ਪਹੁੰਚ ਗਿਆ। ਆਮ ਲੋਕ ਆਪ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਹੋਏ ਗੁਰਮਤਿ ਦੇ ਧਾਰਨੀ ਹੋਣ ਲੱਗੇ। ਨਾਮ ਬਾਣੀ ਨਾਲ ਜੁੜਨ ਵਾਲੀ ਇੱਕ ਨਵੀਂ ਜਮਾਤ ਹੋਂਦ ਵਿੱਚ ਆ ਗਈ ਜਿਸ ਨੂੰ ਨਾਮਧਾਰੀਏ ਕਿਹਾ ਜਾਣ ਲੱਗ ਗਿਆ। ਬਾਬਾ ਰਾਮ ਸਿੰਘ ਦੇ ਸ਼ਰਧਾਲੂਆਂ ਤੇ ਸੇਵਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਤੇ ਇਹ ਲਹਿਰ ਪੰਜਾਬ ਤੋਂ ਇਲਾਵਾ ਬਾਹਰਲੇ ਰਾਜਾਂ ਵਿੱਚ ਵੀ ਫੈਲ ਗਈ।