ਲੋਂਬਾਰਦੀਆ
ਉੱਤਰੀ ਇਟਲੀ ਦਾ ਖੇਤਰ / From Wikipedia, the free encyclopedia
ਲੋਂਬਾਰਦੀਆ ਜਾਂ ਲੋਂਬਾਰਡੀ (Italian: Lombardia ਇਤਾਲਵੀ ਉਚਾਰਨ: [lombarˈdiːa], ਪੱਛਮੀ ਲੋਂਬਾਰਦ: Lumbardìa, ਪੂਰਬੀ ਲੋਂਬਾਰਦ: Lombardia) ਇਟਲੀ ਦੇ 20 ਖੇਤਰਾਂ ਵਿੱਚੋਂ ਇੱਕ ਹੈ। ਇਹਦੀ ਰਾਜਧਾਨੀ ਮਿਲਾਨ ਹੈ। ਇਟਲੀ ਦੀ ਅਬਾਦੀ ਦਾ ਛੇਵਾਂ ਹਿੱਸਾ ਇੱਥੇ ਰਹਿੰਦਾ ਹੈ ਅਤੇ ਕੁੱਲ ਘਰੇਲੂ ਉਪਜ ਦਾ ਪੰਜਵਾਂ ਹਿੱਸਾ ਇੱਥੇ ਬਣਦਾ ਹੈ ਜਿਸ ਕਰ ਕੇ ਇਹ ਇਟਲੀ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਸਭ ਤੋਂ ਵੱਧ ਪ੍ਰਫੁੱਲਤ ਖੇਤਰ ਅਤੇ ਪੂਰੇ ਯੂਰਪ ਵਿੱਚ ਸਭ ਤੋਂ ਅਮੀਰ ਖੇਤਰਾਂ ਵਿੱਚੋਂ ਇੱਕ ਹੈ।[1]