![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/a/a6/Louis_Pasteur%252C_foto_av_Paul_Nadar%252C_Crisco_edit.jpg/640px-Louis_Pasteur%252C_foto_av_Paul_Nadar%252C_Crisco_edit.jpg&w=640&q=50)
ਲੁਈ ਪਾਸਚਰ
ਫਰਾਂਸੀਸੀ ਕੈਮਿਸਟ ਅਤੇ ਮਾਈਕਰੋਬਾਇਓਲੋਜਿਸਟ / From Wikipedia, the free encyclopedia
ਲੂਈ ਪਾਸਚਰ (27 ਦਸੰਬਰ 1822-27 ਸਤੰਬਰ 1895) ਦਾ ਜਨਮ ਫਰਾਂਸ ਦੇ ਇੱਕ ਪਿੰਡ ਡੋਲ ਜੂਰਾ ਵਿੱਚ ਹੋਇਆ। ਪਾਸਚਰ ਨੇ ਆਪਣੀ ਮੁਢਲੀ ਵਿਦਿਆ ਆਰਬਾਇਟੇ ਸਕੂਲ ਵਿੱਚ ਪ੍ਰਾਪਤ ਕੀਤੀ। ਉਸ ਨੇ ਬਸਨਾਕਾਨ ਦੇ ਰਾਇਲ ਕਾਲਜ ਤੋਂ ਸੰਨ 1840 ’ਚ ਬੀਏ ਪਾਸ ਕੀਤੀ। ਉਸੇ ਸੰਸਥਾ ਵਿੱਚ ਉਹ ਗਣਿਤ ਅਧਿਆਪਕ ਦਾ ਸਹਾਇਕ ਲੱਗ ਗਿਆ। ਇੱਥੇ ਰਹਿ ਕੇ ਦੋ ਸਾਲਾਂ ’ਚ ਉਹ ਸਾਇੰਸ ਦਾ ਗਰੈਜੂਏਟ ਬਣਿਆ। ਸਾਰਬਨ ਵਿਸ਼ਵ ਵਿਦਿਆਲੇ ਦੇ ਨਾਮਵਰ ਰਸਾਇਣ ਖੋਜੀ ਜੇ ਡੀ ਡੂਮਾਂ ਨੇ ਉਸ ਤੇ ਡੂੰਘਾ ਪ੍ਰਭਾਵ ਪਾਇਆ। ਰਸਾਇਣਾਂ ਦੀ ਖੋਜ ਪ੍ਰਤੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਅਤੇ ਵਰਣਨਯੋਗ ਖੋਜ ਨਿਬੰਧ ਲਿਖੇ। ਪਾਸਚਰ ਸੰਨ 1848 ’ਚ ਡਿਜ਼ੋਨ ਵਿੱਚ ਭੌਤਿਕ ਵਿਗਿਆਨ ਦਾ ਵਿਸ਼ਾ ਪੜ੍ਹਾਉਣ ਲੱਗਾ ਪਰ ਛੇਤੀ ਹੀ ਉੱਥੋਂ ਸਟਰਾਸਬਰਗ ਵਿਸ਼ਵ ਵਿਦਿਆਲੇ ਵਿੱਚ ਚਲਾ ਗਿਆ। ਆਪ ਨੇ ਪ੍ਰੋ. ਬਾਇਟ ਨਾਲ ਖੋਜ ਕਰਨ ਦਾ ਕੰਮ ਕੀਤਾ।
ਵਿਸ਼ੇਸ਼ ਤੱਥ ਲੁਈ ਪਾਸਚਰ, ਜਨਮ ...
ਲੁਈ ਪਾਸਚਰ | |
---|---|
![]() ਪਾਸਚਰ | |
ਜਨਮ | (1822-12-27)ਦਸੰਬਰ 27, 1822 Dole, France |
ਮੌਤ | ਸਤੰਬਰ 28, 1895(1895-09-28) (ਉਮਰ 72) |
ਰਾਸ਼ਟਰੀਅਤਾ | ਫਰਾਂਸ |
ਅਲਮਾ ਮਾਤਰ | École Normale Supérieure |
ਪੁਰਸਕਾਰ | ਰੁਮਡੋਰਡ ਮੈਡਲ (1856, 1892) ਕੋਪਲੇ ਮੈਡਲ (1874) ਅਲਬਰਟ ਮੈਡਲ (ਰਾਇਲ ਸੋਸਾਇਟੀ ਆਫ ਆਰਟਸ (1882) ਲੀਵੇਂਹੋੲਕ ਮੈਡਲ (1895) |
ਵਿਗਿਆਨਕ ਕਰੀਅਰ | |
ਖੇਤਰ | ਰਸਾਇਣ ਵਿਗਿਆਨ ਮਾਈਕ੍ਰੋਬਾਇਓਲੋਜੀ |
ਅਦਾਰੇ | ਯੂਨੀਵਰਸਿਟੀ ਆਪ ਸਟਰਾਸਬਰਗ ਲਿਲੀ ਵਿਸ਼ਵ ਵਿਦਿਆਲਿਆ ਪਾਸਚਰ ਇੰਸਟੀਚਿਊਟ |
ਉੱਘੇ ਵਿਦਿਆਰਥੀ | ਚਾਰਲਸ ਫਰਾਈਡ[1] |
ਦਸਤਖ਼ਤ | |
![]() |
ਬੰਦ ਕਰੋ