![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/35/Tux.svg/langpa-640px-Tux.svg.png&w=640&q=50)
ਲੀਨਕਸ ਕਰਨਲ
ਆਪਰੇਟਿੰਗ ਸਿਸਟਮ / From Wikipedia, the free encyclopedia
ਲਿਨਅਕਸ ਕਰਨਲ (/ˈlɪnəks/ ( ਸੁਣੋ) LIN-uks[5][6] ਅਤੇ ਕਦੇ-ਕਦੇ /ˈlaɪnəks/ LYN-uks[6][7]) ਇੱਕ ਯੂਨਿਕਸ-ਵਰਗਾ ਕੰਪਿਊਟਰ ਆਪਰੇਟਿੰਗ ਸਿਸਟਮ ਕਰਨਲ ਹੈ। ਲਿਨਅਕਸ ਕਰਨਲ ਦੁਨੀਆਂ ਭਰ ਵਿੱਚ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਕਰਨਲ ਹੈ। ਲਿਨਅਕਸ ਆਪਰੇਟਿੰਗ ਸਿਸਟਮ, ਅਤੇ ਸਮਾਰਟਫ਼ੋਨ ਅਤੇ ਟੈਬਲਟ ਕੰਪਿਊਟਰਾਂ ਲਈ ਵਰਤਿਆ ਜਾਣ ਵਾਲ਼ਾ ਐਂਡ੍ਰਾਇਡ ਆਪਰੇਟਿੰਗ ਸਿਸਟਮ ਲਿਨਅਕਸ ਕਰਨਲ ’ਤੇ ਹੀ ਅਧਾਰਤ ਹੈ।
ਲਿਨਅਕਸ ਕਰਨਲ ਨੂੰ 1991 ਵਿੱਚ ਇੱਕ ਫ਼ਿਨਿਸ਼ ਕੰਪਿਊਟਰ ਸਾਇੰਸ ਵਿਦਿਆਰਥੀ ਲੀਨਸ ਤੂਰਵਲਦਸ ਨੇ[8] ਆਪਣੇ ਨਿੱਜੀ ਕੰਪਿਊਟਰ ਲਈ ਬਣਾਇਆ ਸੀ। ਅੱਗੇ ਚੱਲ ਕੇ ਇਹ ਕਿਸੇ ਵੀ ਹੋਰ ਕਰਨਲ ਤੋਂ ਜ਼ਿਆਦਾ ਮਸ਼ਹੂਰ ਹੋਇਆ।
ਲਿਨਕਸ 1,200 ਤੋਂ ਵੱਧ ਕੰਪਨੀਆਂ ਦੇ ਕਰੀਬ 12,000 ਪ੍ਰੋਗਰਾਮਰਾਂ ਤੋਂ ਯੋਗਦਾਨ ਲੈ ਚੁੱਕਾ ਹੈ ਜਿੰਨ੍ਹਾਂ ਵਿੱਚ ਕਈ ਵੱਡੇ ਅਤੇ ਨਾਮੀ ਸਾਫ਼ਟਵੇਅਰ ਵਿਕਰੇਤਾ ਵੀ ਸ਼ਾਮਲ ਹਨ।
ਦੁਨੀਆ-ਭਰ ਵਿਚਲੇ ਯੋਗਦਾਨੀਆਂ ਦਾ ਬਣਾਇਆ ਲਿਨਅਕਸ ਕਰਨਲ ਆਜ਼ਾਦ ਅਤੇ ਖੁੱਲ੍ਹਾ-ਸਰੋਤ ਸਾਫ਼ਟਵੇਅਰ ਦੀ ਬਹੁਤ ਵਧੀਆ ਮਿਸਾਲ ਹੈ। ਲਿਨਅਕਸ ਕਰਨਲ ਗਨੂ ਜਨਰਲ ਪਬਲਿਕ ਲਾਇਸੰਸ ਵਰਜਨ 2 ਤਹਿਤ ਜਾਰੀ ਕੀਤਾ ਗਿਆ ਹੈ ਜਦਕਿ ਕਈ ਹਿੱਸੇ ਹੋਰਨਾਂ ਗ਼ੈਰ-ਆਜ਼ਾਦ ਲਾਇਸੰਸਾਂ ਤਹਿਤ ਵੀ ਜਾਰੀ ਕੀਤੇ ਗਏ ਹਨ।
![]() Tux ਇੱਕ ਪੈਂਗੁਇਨ, ਲਿਨਅਕਸ ਦਾ ਮਸਕੋਟ[1] | |
![]() ਲਿਨਅਕਸ ਕਰਨਲ 3.0.0 ਸ਼ੁਰੂ ਹੁੰਦਾ ਹੋਇਆ | |
ਉੱਨਤਕਾਰ | ਲੀਨਸ ਤੂਰਵਲਦਸ ਅਤੇ ਹਜ਼ਾਰਾਂ ਹੋਰ ਯੋਗਦਾਨੀ |
---|---|
ਲਿਖਿਆ ਹੋਇਆ | ਸੀ, ਅਸੈਂਬਲੀ[2] |
ਓਐੱਸ ਪਰਿਵਾਰ | ਯੂਨਿਕਸ-ਵਰਗਾ |
ਪਹਿਲੀ ਰਿਲੀਜ਼ | 0.01 (17 ਸਤੰਬਰ 1991; 32 ਸਾਲ ਪਹਿਲਾਂ (1991-09-17)) |
Repository | |
ਵਿੱਚ ਉਪਲਬਧ | ਅੰਗਰੇਜ਼ੀ |
ਕਰਨਲ ਕਿਸਮ | ਮੋਨੋਲਿਥਿਕ |
ਲਸੰਸ | GPL v2[3] ਅਤੇ ਹੋਰ ਬੰਦ ਸਰੋਤ binary blobs[4] |
ਅਧਿਕਾਰਤ ਵੈੱਬਸਾਈਟ | kernel |