ਰੱਬ ਮਰ ਗਿਆ ਹੈ
ਦਾਰਸ਼ਨਿਕ ਫਰੈਡਰਿਕ ਨੀਤਸ਼ੇ ਦੁਆਰਾ ਹਵਾਲਾ / From Wikipedia, the free encyclopedia
"ਰੱਬ ਮਰ ਗਿਆ ਹੈ" (ਜਰਮਨ: ; ਰੱਬ ਦੀ ਮੌਤ ਵੀ ਕਿਹਾ ਜਾਂਦਾ ਹੈ) ਇੱਕ ਵਿਆਪਕ ਤੌਰ ਤੇ ਹਵਾਲੇ ਵਜੋਂ ਵਰਤਿਆ ਜਾਂਦਾ ਬਿਆਨ ਹੈ ਜਿਸ ਦਾ ਜਨਕ ਜਰਮਨ ਫ਼ਿਲਾਸਫ਼ਰ ਫ਼ਰੀਡਰਿਸ਼ ਨੀਤਸ਼ੇ ਹੈ। ਨੀਤਸ਼ੇ ਨੇ ਇਹ ਵਾਕੰਸ਼ ਲਾਖਣਿਕ ਅਰਥ ਵਿੱਚ ਇਹ ਵਿਚਾਰ ਪ੍ਰਗਟ ਕਰਨ ਲਈ ਵਰਤਿਆ ਕਿ ਗਿਆਨ ਦਾ ਯੁਗ ਨੇ ਕਦੇ ਵੀ ਕਿਸੇ ਰੱਬ ਦੇ ਹੋਣ ਵਿੱਚ ਵਿਸ਼ਵਾਸ ਦੀ ਸੰਭਾਵਨਾ ਨੂੰ "ਮਾਰ ਦਿੱਤਾ' ਸੀ। ਦੂਜਿਆਂ, ਜਿਵੇਂ ਕਿ ਰੱਬ ਦੀ ਮੌਤ ਦੇ ਧਰਮ ਸ਼ਾਸਤਰ ਦੇ ਸਭ ਤੋਂ ਸ਼ਕਤੀਸ਼ਾਲੀ ਸਮਰਥਕਾਂ ਨੇ ਇਸ ਵਾਕੰਸ਼ ਨੂੰ ਸ਼ਬਦੀ ਅਰਥ ਵਿਚ ਵਰਤਿਆ ਹੈ, ਮਤਲਬ ਕਿ ਇਕ ਸਮੇਂ ਤੇ ਮੌਜੂਦ ਈਸਾਈ ਰੱਬ ਦੀ ਹੋਂਦ ਖ਼ਤਮ ਹੋ ਗਈ ਹੈ।
ਇਹ ਵਾਕੰਸ਼ ਪਹਿਲਾਂ ਨੀਤਸ਼ੇ ਦੇ 1882 ਦੇ ਇੱਕ ਸੰਗ੍ਰਹਿ 'ਪ੍ਰਸ਼ੰਨ ਵਿਗਿਆਨ' (Die fröhliche Wissenschaft) ਵਿੱਚ ਪ੍ਰਗਟ ਹੋਇਆ।[1] ਹਾਲਾਂਕਿ, ਇਹ ਨੀਤਸ਼ੇ ਦੇ ਇੰਜ ਜ਼ਾਰਥੁਸਤਰਾ ਬੋਲਿਆ (Also sprach Zarathustra) ਦੇ ਸੰਦਰਭ ਵਿੱਚ ਸਭ ਤੋਂ ਮਸ਼ਹੂਰ ਹੈ, ਜੋ ਇਸ ਵਾਕੰਸ਼ ਨੂੰ ਪ੍ਰਸਿੱਧ ਬਣਾਉਣ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ। ਦੂਜੇ ਦਾਰਸ਼ਨਿਕਾਂ ਨੇ ਵੀ ਪਹਿਲਾਂ ਇਸ ਸੰਕਲਪ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ, ਜਿਨ੍ਹਾਂ ਵਿੱਚ ਫਿਲਿਪ ਮੈਨਲੈਂਡਰ ਅਤੇ ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ ਵੀ ਸ਼ਾਮਲ ਸੀ। Die fröhliche WissenschaftAlso sprach Zarathustra