ਰੋਲਾਂ ਬਾਰਥ
From Wikipedia, the free encyclopedia
ਰੋਲਾਂ ਬਾਰਥ (ਫ਼ਰਾਂਸੀਸੀ: [ʁɔlɑ̃ baʁt]; 12 ਨਵੰਬਰ 1915 – 26 ਮਾਰਚ 1980[1]) ਇੱਕ ਫ਼ਰਾਂਸੀਸੀ ਸਾਹਿਤ-ਚਿੰਤਕ, ਦਾਰਸ਼ਨਿਕ, ਭਾਸ਼ਾ-ਵਿਗਿਆਨੀ, ਆਲੋਚਕ, ਅਤੇ ਚਿਹਨ-ਵਿਗਿਆਨੀ ਸੀ। ਉਹ ਫਰਾਂਸ ਦੇ ਸੰਰਚਨਾਵਾਦੀ ਚਿੰਤਕਾਂ ਅਤੇ ਸਾਹਿਤਕ ਆਲੋਚਕਾਂ ਵਿੱਚ ਸਭ ਤੋਂ ਵੱਧ ਰੌਚਕ ਸੂਝਵਾਨ ਅਤੇ ਨਿਡਰ ਸਿਧਾਂਤਕਾਰ ਸੀ।[2] ਉਸਦਾ ਚਿੰਤਨ ਕਿਸੇ ਕਿਸੇ ਇੱਕ ਨੁਕਤੇ ਤੇ ਖੜ੍ਹੋਤਾ ਹੋਇਆ ਨਹੀਂ ਸਗੋਂ ਉਹ ਪਲ-ਪਲ ਰੰਗ ਵਟਾਉਣ ਵਾਲਾ ਚਿੰਤਕ ਹੈ। ਉਸਦਾ ਸਮੁੱਚਾ ਚਿੰਤਨ ਚਿਹਨ-ਵਿਗਿਆਨ ਤੋਂ ਸੰਰਚਨਾਵਾਦ ਅਤੇ ਸੰਰਚਨਾਵਾਦ ਤੋਂ ਉਤਰ-ਸੰਰਚਨਾਵਾਦ ਤਕ ਦੀ ਯਾਤਰਾ ਕਰਦਾ ਪ੍ਰਤੀਤ ਹੁੰਦਾ ਹੈ।[3] ਰੋਲਾਂ ਬਾਰਥ ਨੇ ਆਪਣੇ ਲੇਖਣ ਦੇ ਮੁਢਲੇ ਦੌਰ ਵਿੱਚ ਚਿਹਨ-ਵਿਗਿਆਨ ਉਤੇ ਦਿੱਤਾ ਅਤੇ ਦੂਸਰੇ ਦੌਰ ਵਿੱਚ ਉਹ ਹੌਲੀ-ਹੌਲੀ ਚਿਹਨ-ਵਿਗਿਆਨ ਤੋਂ ਸਾਹਿਤ ਵੱਲ ਨੂੰ ਆਇਆ।[4]
ਵਿਸ਼ੇਸ਼ ਤੱਥ ਰੋਲਾਂ ਬਾਰਥ, ਜਨਮ ...
ਰੋਲਾਂ ਬਾਰਥ | |
---|---|
ਜਨਮ | (1915-11-12)12 ਨਵੰਬਰ 1915 ਚੇਰਬੌਰਗ, ਫ਼ਰਾਂਸ |
ਮੌਤ | 26 ਮਾਰਚ 1980(1980-03-26) (ਉਮਰ 64) |
ਕਾਲ | 20ਵੀਂ ਸਦੀ ਦੀ ਵਿਚਾਰਧਾਰਾ |
ਖੇਤਰ | ਪੱਛਮੀ ਫਿਲਾਸਫੀ |
ਸਕੂਲ | ਸੰਰਚਨਾਵਾਦ ਭਾਸ਼ਾ-ਵਿਗਿਆਨ ਉੱਤਰ-ਸੰਰਚਨਾਵਾਦ |
ਮੁੱਖ ਰੁਚੀਆਂ | ਚਿਹਨ-ਵਿਗਿਆਨ, ਸਾਹਿਤ-ਸਿਧਾਂਤ, ਭਾਸ਼ਾ-ਵਿਗਿਆਨ |
ਮੁੱਖ ਵਿਚਾਰ | ਰਚਣਹਾਰ ਦੀ ਮੌਤ ਲਿਖਣ ਡਿਗਰੀ ਜ਼ੀਰੋ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
ਬੰਦ ਕਰੋ