From Wikipedia, the free encyclopedia
ਰੋਨਲਡ ਵਿਲਸਨ ਰੀਗਨ ਇੱਕ ਅਮਰੀਕੀ ਸਿਆਸਤਦਾਨ ਅਤੇ ਅਦਾਕਾਰ ਸਨ। ਜਿੰਨ੍ਹਾ ਨੇ 1981 ਤੋਂ 1989 ਤੱਕ ਸੰਯੁਕਤ ਰਾਜ ਦੇ 40ਵੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ ਹਾਲੀਵੁਡ ਵਿੱਚ ਅਦਾਕਾਰ ਅਤੇ ਯੂਨੀਅਨ ਲੀਡਰ ਸਨ। 1967 ਤੋਂ 1975 ਤੱਕ ਉਹ ਕੈਲੀਫੋਰਨੀਆ ਦ ਗਵਰਨਰ ਰਹੇ।
ਰੋਨਲਡ ਰੀਗਨ | |
---|---|
40ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1981 – 20 ਜਨਵਰੀ 1989 | |
ਉਪ ਰਾਸ਼ਟਰਪਤੀ | ਜਾਰਜ ਐਚ. ਡਬਲਿਉ. ਬੁਸ਼ |
ਤੋਂ ਪਹਿਲਾਂ | ਜਿੰਮੀ ਕਾਰਟਰ |
ਤੋਂ ਬਾਅਦ | ਜਾਰਜ ਐਚ. ਡਬਲਿਉ. ਬੁਸ਼ |
ਕੈਲੀਫ਼ੋਰਨੀਆ ਦੇ 33ਵੇਂ ਰਾਜਪਾਲ | |
ਦਫ਼ਤਰ ਵਿੱਚ 2 ਜਨਵਰੀ 1967 – 6 ਜਨਵਰੀ 1975 | |
ਲੈਫਟੀਨੈਂਟ | ਰਾਬਰਟ ਫਿੰਚ ਐਡਵਿਨ ਰੀਨੇਕੇ ਜੌਹਨ ਐਲ ਹਾਰਮਰ |
ਤੋਂ ਪਹਿਲਾਂ | ਪੈਟ ਬ੍ਰਾਊਨ |
ਤੋਂ ਬਾਅਦ | ਜੈਰੀ ਬਰਾਉਨ |
9ਵਾਂ ਅਤੇ 13ਵਾਂ ਸਕ੍ਰੀਨ ਐਕਟਰਜ਼ ਗਿਲਡ ਦਾ ਪ੍ਰਧਾਨ | |
ਦਫ਼ਤਰ ਵਿੱਚ 1959–1960 | |
ਤੋਂ ਪਹਿਲਾਂ | ਹੋਵਰਡ ਕੀਲ |
ਤੋਂ ਬਾਅਦ | ਜਾਰਜ ਚੈਨਡਲਰ |
ਦਫ਼ਤਰ ਵਿੱਚ 1947–1952 | |
ਤੋਂ ਪਹਿਲਾਂ | ਰਾਬਰਟ ਮੋਂਟਗੋਮਰੀ |
ਤੋਂ ਬਾਅਦ | ਵਾਲਟਰ ਪਿਜਨ |
ਨਿੱਜੀ ਜਾਣਕਾਰੀ | |
ਜਨਮ | ਰੋਨਲਡ ਵਿਲਸਨ ਰੀਗਨ ਫਰਵਰੀ 6, 1911 ਟੈਂਪੀਕੋ, ਇਲੀਨਾਏ, ਸੰਯੁਕਤ ਰਾਜ |
ਮੌਤ | ਜੂਨ 5, 2004 93) ਬੇਲ ਏਅਰ, ਕੈਲੀਫ਼ੋਰਨੀਆ, ਸੰਯੁਕਤ ਰਾਜ | (ਉਮਰ
ਕਬਰਿਸਤਾਨ | ਰੋਨਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ, ਸਿਮੀ ਵੈਲੀ, ਕੈਲੀਫੋਰਨੀਆ 34.25899°N 118.82043°W |
ਸਿਆਸੀ ਪਾਰਟੀ | ਰਿਪਬਲਿਕਨ (1962 ਤੋਂ) |
ਹੋਰ ਰਾਜਨੀਤਕ ਸੰਬੰਧ | ਡੈਮੋਕਰੈਟਿਕ (1962 ਤੱਕ) |
ਜੀਵਨ ਸਾਥੀ | ਜੇਨ ਵਾਈਮੈਨ
(ਵਿ. 1940; ਤ. 1949)ਨੈਨਸੀ ਡੇਵਿਸ (ਵਿ. 1952) |
ਸੰਬੰਧ | ਨੀਲ ਰੀਗਨ (ਭਰਾ) |
ਬੱਚੇ | 5 |
ਮਾਪੇ |
|
ਅਲਮਾ ਮਾਤਰ | ਇਊਰੇਕਾ ਕਾਲਜ |
ਪੇਸ਼ਾ |
|
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਅਮਰੀਕਾ |
ਬ੍ਰਾਂਚ/ਸੇਵਾ | ਅਮਰੀਕੀ ਏਅਰ ਫੋਰਸ |
ਸੇਵਾ ਦੇ ਸਾਲ | 1937–45 |
ਰੈਂਕ | ਕੈਪਟਨ |
ਯੂਨਿਟ | 18ਵੀਂ ਆਰਮੀ ਏਅਰ ਫੋਰਸ ਬੇਸ ਯੂਨਿਟ |
ਰੀਗਨ ਦਾ ਜਨਮ 1911 ਵਿੱਚ ਇਲੀਨੋਏ ਵਿੱਚ ਹੋਇਆ। ਉਨ੍ਹਾ ਆਪਣੀ ਗਰੈਜੂਏਸ਼ਨ ਇਊਰੇਕਾ ਕਾਲਜ ਤੋਂ 1953 ਵਿੱਚ ਕੀਤੀ। ਉਸ ਸਮੇਂ ਉਹ ਖੇਤਰੀ ਰੇਡੀਓ ਵਿੱਚ ਕਮੈਂਟਰੀ ਕਰਨ ਦਾ ਕੰਮ ਕਰਦੇ ਸੀ। 1937 ਵਿੱਚ ਉਹ ਹਾਲੀਵੁਡ ਵਿੱਚ ਆ ਗਿਆ ਅਤੇ ਉਨ੍ਹਾ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ ਕੀਤੀ। ਉਹ ਦੋ ਵਾਰ ਸਕਰੀਨ ਐਕਟਰ ਗਿਲਡ ਦਾ ਪ੍ਰਧਾਨ ਰਹੇ, ਜਿਹੜੀ ਕਿ ਅਦਾਕਾਰਾਵਾਂ ਦੀ ਯੂਨੀਅਨ ਸੀ।
ਰੋਨਲਡ ਦਾ ਜਨਮ ਤਾਮਪਿਕੋ, ਇਲੋਨੋਏ ਵਿੱਚ 6 ਫਰਵਰੀ 1911 ਵਿੱਚ ਹੋਇਆ। ਉਸਦੀ ਮਾਤਾ ਦਾ ਨਾਂ ਨੀਲ ਵਿਲਸਨ ਰੀਗਨ ਅਤੇ ਪਿਤਾ ਜੈਕ ਰੀਗਨ ਸੀ। ਉਸਦਾ ਪਿਤਾ ਇੱਕ ਵਿਕਰੇਤਾ ਅਤੇ ਕਹਾਣੀਕਾਰ ਸੀ। ਉਸਦਾ ਦਾਦਾ ਆਇਰਲੈੰਡ ਤੋਂ ਕਾਉਂਟੀ ਟਿਮਪਰੀ ਤੋਂ ਆਇਆ ਸੀ। ਰੀਗਨ ਦਾ ਇੱਕ ਵੱਡਾ ਭਰਾ ਵੀ ਸੀ, ਨੀਲ ਰੀਗਨ, ਜੋ ਕਿ ਵਿਗਿਆਪਨ ਦਾ ਕੰਮ ਕਰਦਾ ਸੀ।
ਰੀਗਨ ਨੇ ਆਪਨੇ ਨਿੱਜੀ ਵਿਚਾਰਾਂ ਨਾਲ ਸਬੰਧਿਤ ਪਾਲਸੀਆਂ ਲਾਗੂ ਕੀਤੀਆਂ, ਜਿਵੇਂ ਕਿ ਵਿਅਕਤੀਗਤ ਸੁਤੰਤਰਤਾ, ਅਮਰੀਕਾ ਦੇ ਆਰਥਿਕਤਾ ਅਤੇ ਮਿਲਟਰੀ ਵਿੱਚ ਬਦਲਾਵ ਆਦਿ। ਉਸਨੇ ਕੋਲਡ ਵਾਰ ਨੂੰ ਖਤਮ ਕਰਨ ਵਿੱਚ ਵੀ ਯੋਗਦਾਨ ਪਾਇਆ। ਉਸਦੇ ਰਾਸ਼ਟਰਪਤੀ ਰਹਿਣ ਦੇ ਸਮੇਂ ਵਿੱਚ ਅਮਰੀਕਾ ਨੇ ਆਪਣੀਆਂ ਪਾਲਸੀਆਂ ਨੂੰ ਮੁੜ ਤਾਜ਼ਾ ਕੀਤਾ। ਉਸਦੇ ਸਮੇਂ ਨੂੰ ਰੀਗਨ ਕਰਾਂਤੀ ਵੀ ਕਿਹਾ ਜਾਂਦਾ ਹੈ। ਉਸਨੇ ਆਪਣੀ ਇੱਕ ਨਿੱਜੀ ਡਾਇਰੀ ਲਾਈ ਹੋਈ ਸੀ ਜਿਸ ਵਿੱਚ ਉਹ ਹਰ ਰੋਜ ਦੀਆਂ ਘਟਨਾਵਾਂ ਅਤੇ ਆਪਣੇ ਵਿਚਾਰ ਲਿਖਦਾ ਸੀ। ਇਹ ਡਾਇਰੀ ਮਈ 2007 ਵਿੱਚ ਛਪੀ। ਇਸਨੂੰ ਰੀਗਨ ਡਾਇਰੀਜ਼ ਕਿਹਾ ਜਾਂਦਾ ਹੈ।
ਉਸ ਸਮੇਂ ਰੀਗਨ ਸਭ ਤੋਂ ਸਭ ਤੋਂ ਵੱਡੀ ਉਮਰ (69 ਸਾਲ ਦੀ) ਵਿੱਚ ਜਾਕੇ ਰਾਸ਼ਟਰਪਤੀ ਬਣੇ ਸੀ। ਉਹਨਾਂ 20 ਜਨਵਰੀ 1981ਈ. ਵਿੱਚ ਦਿੱਤੇ ਆਪਣੇ ਪਹਿਲੇ ਭਾਸ਼ਣ, ਜੋ ਕਿ ਉਸਨੇ ਆਪ ਲਿਖਿਆ ਸੀ, ਵਿੱਚ ਦੇਸ਼ ਦੀ ਆਰਥਿਕਤਾ ਬਾਰੇ ਕਿਹਾ ਕਿ: "ਵਰਤਮਾਨ ਸੰਕਟ ਦੇ ਸਮੇਂ ਵਿੱਚ ਸਰਕਾਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਬਲਕਿ ਸਰਕਾਰ ਹੀ ਸਾਡੀ ਸਮੱਸਿਆ ਹੈ।"[1]
1981 ਵਿੱਚ ਰੀਗਨ ਪਹਿਲਾ ਅਜਿਹਾ ਰਾਸ਼ਟਰਪਤੀ ਸੀ, ਜਿਸਨੇ ਸਕੂਲਾਂ ਦੀ ਪਰਾਥਨਾ ਵਿੱਚ ਸੋਧ ਦਾ ਪ੍ਰਸਤਾਵ ਰੱਖਿਆ[2]। ਇਸ ਤੋਂ ਪਹਿਲਾਂ ਸਕੂਲ ਦੀਆਂ ਪ੍ਰਾਥਨਾਵਾਂ ਸੁਪਰੀਮ ਕੋਰਟ ਦੁਆਰਾ 1961ਈ. ਵਿੱਚ ਬੰਦ ਕਰ ਦਿੱਤੀਆ ਗਈਆਂ ਸਨ। ਰੀਗਨ ਨੇ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਰੀਗਨ ਨੇ 1981 ਵਿੱਚ ਇਸ ਵਿੱਚ ਸੋਧ ਕਰਨ ਬਾਰੇ ਕਿਹਾ ਕੀ, "ਸੰਵਿਧਾਨ ਵਿੱਚ ਕੋਈ ਵੀ ਅਜਿਹਾ ਭਾਗ ਨਹੀਂ ਹੈ ਜੋ ਕਿਸੇ ਵਿਅਕਤੀ ਜਾਂ ਉਹਨਾਂ ਦੇ ਸਮੂਹ ਨੂੰ ਸਕੂਲਾਂ ਵਿੱਚ ਪਰਾਥਨਾ ਕਰਨ ਤੋਂ ਰੋਕੇ।"[3] ਰੀਗਨ ਨੇ ਕਾਂਗਰਸ ਨੂੰ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਸ ਸੋਧ ਨਾਲ ਸਿਰਫ ਨਾਗਰਿਕਾਂ ਦੇ ਸੁਤੰਤਰਤਾ ਬਹਾਲ ਕਰਕੇ ਉਹਨਾਂ ਨੂੰ ਸਕੂਲਾਂ ਅਤੇ ਸੰਸਥਾਵਾਂ ਵਿੱਚ ਪਰਾਥਨਾ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਨੈਸ਼ਨਲ ਟੀਵੀ ਉੱਤੇ ਰਾਬਾਈ ਮੈਨਾਖੇਮ ਮੇਡੇਲ ਸਕਨੀਰਸਨ ਨੇ ਉਸਦੇ ਭਾਸ਼ਣ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਨਾਲ ਬੱਚਿਆਂ ਦੇ ਚਰਿਤਰ ਵਿੱਚ ਨੇਕਤਾ ਅਤੇ ਇਮਾਨਦਾਰੀ ਆਵੇਗੀ[4]। ਉਸਨੇ ਫਿਰ 1984 ਵਿੱਚ ਇਹ ਮਸਲਾ ਚੱਕਿਆ[5]। 1985 ਵਿੱਚ ਉਸਨੇ ਕੋਰਟ ਦੁਆਰਾ ਪਰਾਥਨਾ ਬੰਦ ਕਰਨ ਦੇ ਫੈਸਲੇ ਨਾਲ ਆਪਣੀ ਨਿਰਾਸ਼ਾ ਵਿਅਕਤ ਕੀਤੀ[6][7]। ਆਪਣੇ ਕਾਲ ਵਿੱਚ ਉਸਨੇ ਇਸ ਨੂੰ ਲਾਗੂ ਕਰਨ ਲਈ ਪੂਰੇ ਜ਼ੋਰਦਾਰ ਯਤਨ ਕੀਤੇ, ਪਹਿਲਾਂ ਪਰਾਥਨਾ ਦੇ ਰੂਪ ਵਿੱਚ ਬਾਦ ਵਿੱਚ ਮੌਨ ਦੇ ਰੂਪ ਵਿੱਚ।[8]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.