![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/d/dd/Rekha_grace_Filmfare_Glamour_%2526_Style_Awards_2016_%252822%2529_%2528cropped%2529.jpg&w=640&q=50)
ਰੇਖਾ
ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ / From Wikipedia, the free encyclopedia
ਭਾਨੂਰੇਖਾ ਗਣੇਸ਼ਨ ਉਰਫ ਰੇਖਾ (ਜਨਮ: 10 ਅਕਤੂਬਰ, 1954) ਹਿੰਦੀ ਫ਼ਿਲਮਾਂ ਦੀ ਇੱਕ ਅਦਾਕਾਰਾ ਹੈ। ਉਸ ਨੂੰ ਹਿੰਦੀ ਫ਼ਿਲਮਾਂ ਦੀਆਂ ਸਭ ਤੋਂ ਵਧੀਆ ਅਦਾਕਾਰਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਂਜ ਤਾਂ ਰੇਖਾ ਨੇ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਇੱਕ ਬਾਲ ਕਲਾਕਾਰ ਵਜੋਂ ਤੇਲੁਗੂ ਫ਼ਿਲਮ ਰੰਗੁਲਾ ਰਤਨਮ ਨਾਲ ਕਰ ਦਿੱਤੀ ਸੀ, ਲੇਕਿਨ ਹਿੰਦੀ ਸਿਨੇਮਾ ਵਿੱਚ ਉਸ ਦਾ ਦਾਖਲਾ 1970 ਦੀ ਫ਼ਿਲਮ ਸਾਵਨ ਭਾਦੋਂ ਨਾਲ ਹੋਇਆ। ਉਸ ਦੀਆਂ ਕਈ ਸ਼ੁਰੂਆਤੀ ਫਿਲਮਾਂ ਦੀ ਸਫਲਤਾ ਦੇ ਬਾਵਜੂਦ, ਉਸ ਨੂੰ ਅਕਸਰ ਉਸਦੀ ਦਿੱਖ ਲਈ ਟੋਕਿਆ ਜਾਂਦਾ ਸੀ ਅਤੇ 1970 ਦੇ ਦਹਾਕੇ ਦੇ ਅੱਧ ਤੋਂ ਬਾਅਦ ਜਾ ਕੇ ਉਹ ਅਭਿਨੇਤਰੀ ਵਜੋਂ ਮਾਨਤਾ ਪ੍ਰਾਪਤ ਨਹੀਂ ਕਰ ਸਕੀ। [1]
ਰੇਖਾ ਨੇ ਆਪਣੇ ਕਰੀਅਰ ਵਿਚ 50 ਤੋਂ ਵੱਧ ਸਾਲਾਂ ਦੌਰਾਨ 180 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ। ਆਪਣੇ ਪੂਰੇ ਕਰੀਅਰ ਦੌਰਾਨ, ਉਹ ਅਕਸਰ ਮਜ਼ਬੂਤ ਔਰਤ ਪਾਤਰ ਨਿਭਾਉਂਦੀ ਆ ਰਹੀ ਹੈ ਅਤੇ, ਮੁੱਖ ਧਾਰਾ ਸਿਨੇਮਾ ਤੋਂ ਇਲਾਵਾ, ਆਰਟ ਹਾਊਸ ਫਿਲਮਾਂ, ਜਿਨ੍ਹਾਂ ਨੂੰ ਭਾਰਤ ਵਿਚ ਪੈਰਲਲ ਸਿਨੇਮਾ ਵਜੋਂ ਜਾਣਿਆ ਜਾਂਦਾ ਹੈ, ਵਿੱਚ ਵੀ ਦਿਖਾਈ ਦਿੰਦੀ ਰਹੀ ਹੈ। ਉਸਨੇ ਤਿੰਨ ਫਿਲਮਫੇਅਰ ਅਵਾਰਡ, ਦੋ ਸਰਬੋਤਮ ਅਭਿਨੇਤਰੀ ਅਵਾਰਡ ਅਤੇ ਇੱਕ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਅਵਾਰਡ ਕਰਮਵਾਰ [ [ਖੂਬਸੂਰਤ]] (1980), ਖੂਨ ਭਰੀ ਮਾਂਗ (1988) ਅਤੇ ਖਿਲਾੜੀਓਂ ਕਾ ਖਿਲਾੜੀ (1996) ਵਿੱਚ ਕਰਮਵਾਰ ਆਪਣੀਆਂ ਭੂਮਿਕਾਵਾਂ ਲਈ ਹਾਸਲ ਕੀਤੇ। ਉਮਰਾਓ ਜਾਨ (1981) ਵਿੱਚ ਆਪਣੀ ਭੂਮਿਕਾ ਉਸ ਨੇ ਸਰਬੋਤਮ ਅਭਿਨੇਤਰੀ ਦਾ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਜਿੱਤਿਆ। ਹਾਲਾਂਕਿ ਉਸ ਦਾ ਕੈਰੀਅਰ ਗਿਰਾਵਟ ਦੇ ਕੁਝ ਸਮਿਆਂ ਵਿੱਚੋਂ ਲੰਘਿਆ ਹੈ, ਪਰ ਉਸਨੇ ਆਪਣੇ ਆਪ ਨੂੰ ਕਈ ਵਾਰ ਦੁਬਾਰਾ ਸਿੱਧ ਕਰ ਵਿਖਾਇਆ ਹੈ।[2]
2010 ਵਿੱਚ, ਭਾਰਤ ਸਰਕਾਰ ਨੇ ਉਸਨੂੰ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ।[3]