![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c0/Gaidinliu.jpg/640px-Gaidinliu.jpg&w=640&q=50)
ਰਾਣੀ ਗਾਈਦਿਨਲਿਓ
From Wikipedia, the free encyclopedia
ਗਾਈਦਿਨਲਿਓ (1915–1993) ਇੱਕ ਰੂਹਾਨੀ ਅਤੇ ਸਿਆਸੀ ਲੀਡਰ ਸੀ ਜੋ ਨਾਗਾ ਕਬੀਲੇ ਨਾਲ ਸਬੰਧਿਤ ਸੀ। ਇਸਨੇ ਭਾਰਤ ਵਿੱਚ ਬਰਤਾਨਵੀ ਰਾਜ ਖ਼ਿਲਾਫ਼ ਬਗਾਵਤ ਕੀਤੀ।[1] 13 ਸਾਲ ਦੀ ਉਮਰ ਇਹ ਵਿੱਚ ਆਪਣੇ ਕਜ਼ਨ ਭਾਈ ਹਾਇਪੂ ਜਾਦੋਨਾਂਗ ਦੁਆਰਾ ਚਲਾਈ ਗਈ ਹੇਰਾਕਾ ਨਾਂ ਦੀ ਧਾਰਮਿਕ ਲਹਿਰ ਨਾਲ ਜੁੜੀ। ਬਾਅਦ ਵਿੱਚ ਇਹ ਲਹਿਰ ਇੱਕ ਸਿਆਸੀ ਲਹਿਰ ਵਿੱਚ ਬਦਲ ਗਈ ਅਤੇ ਇਸ ਦਾ ਮਕਸਦ ਮਨੀਪੁਰ ਅਤੇ ਨਾਲਦੇ ਨਾਗਾ ਇਲਾਕਿਆਂ ਵਿੱਚੋਂ ਬਰਤਾਨਵੀਆਂ ਨੂੰ ਬਾਹਰ ਕੱਢਣਾ ਬਣ ਗਿਆ। ਹੇਰਾਕਾ ਸੰਪਰਦਾਇ ਦੇ ਵਿੱਚ ਇਸਨੂੰ ਚੇਰਚਾਮਦਿਨਲਿਓ ਦੇਵੀ ਦਾ ਅਵਤਾਰ ਮੰਨਿਆ ਜਾਣ ਲੱਗਿਆ।[2] ਇਸਨੂੰ 1932 ਵਿੱਚ 16 ਸਾਲ ਦੀ ਉਮਰ ਵਿੱਚ ਗਰਿਫ਼ਤਾਰ ਕਰ ਲਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 1937 ਵਿੱਚ ਜਵਾਹਰਲਾਲ ਨਹਿਰੂ ਇਸਨੂੰ ਸ਼ਿਲੌਂਗ ਜੇਲ ਵਿਖੇ ਮਿਲਿਆ ਅਤੇ ਉਸਨੇ ਇਸ ਦੀ ਰਿਹਾਈ ਕਰਵਾਉਣ ਦਾ ਵਚਨ ਦਿੱਤਾ। ਨਹਿਰੂ ਨੇ ਇਸਨੂੰ ਰਾਣੀ ਦਾ ਖ਼ਿਤਾਬ ਦਿੱਤਾ ਅਤੇ ਇਹ ਰਾਣੀ ਗਾਈਦਿਨਲਿਓ ਵਜੋਂ ਮਸ਼ਹੂਰ ਹੋਈ।
ਰਾਣੀ ਗਾਈਦਿਨਲਿਓ | |
---|---|
![]() 1970 ਵਿੱਚ ਗਾਈਦਿਨਲਿਓ | |
ਜਨਮ | (1915-01-26)26 ਜਨਵਰੀ 1915 ਨੁੰਗਗਾਓ, ਮਨੀਪੁਰ, ਬਰਤਾਨਵੀ ਭਾਰਤ |
ਮੌਤ | 17 ਫਰਵਰੀ 1993(1993-02-17) (ਉਮਰ 78) ਲੋਂਗਕਾਓ, ਮਨੀਪੁਰ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਗਾਈਦੀਲਿਓ |
ਪੇਸ਼ਾ | ਰੂਹਾਨੀ ਅਤੇ ਸਿਆਸੀ ਲੀਡਰ |
ਲਈ ਪ੍ਰਸਿੱਧ | ਬਰਤਾਨਵੀ ਰਾਜ ਦਾ ਵਿਰੋਧ |
ਭਾਰਤ ਦੀ ਆਜ਼ਾਦੀ ਤੋਂ ਬਾਅਦ ਇਸਨੂੰ 14 ਅਕਤੂਬਰ 1947 ਨੂੰ ਤੁਰਾ ਜੇਲ ਤੋਂ ਰਿਹਾ ਕਰ ਦਿੱਤਾ ਗਿਆ ਅਤੇ ਇਹ ਆਪਣੇ ਲੋਕਾਂ ਦੇ ਜੀਵਨ ਦੇ ਸੁਧਾਰ ਲਈ ਕੰਮ ਕਰਦੀ ਰਹੀ। ਆਜ਼ਾਦੀ ਦੇ ਲਈ ਇਸ ਦੀ ਜੰਗ ਲਈ ਇਸਨੂੰ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।[3]