From Wikipedia, the free encyclopedia
ਯੇਵਜੀਨੀ ਪਾਵਲੋਵਿਚ ਲਿਓਨਫ਼ (ਰੂਸੀ: Евгений Павлович Леонов; 2 ਸਤੰਬਰ 1926 – 29 ਜਨਵਰੀ 1994) ਇੱਕ ਮਸ਼ਹੂਰ ਰੂਸੀ/ਸੋਵੀਅਤ ਅਭਿਨੇਤਾ ਸੀ, ਜੋਜਿਸ ਨੇ ਕਈ ਮਸ਼ਹੂਰ ਸੋਵੀਅਤ ਫਿਲਮਾਂ ਜਿਵੇਂ ਭਾਗਸ਼ਾਲੀ ਜੈਂਟਲਮੈਨ (ਰੂਸੀ: Джентльмены удачи), ਮਿਮੀਨੋ (ਰੂਸੀ: Мимино) ਅਤੇ ਪੋਲੋਸਤਾਈ ਰੇਯਸ (ਰੂਸੀ: Джентльмены удачи) ਵਿੱਚ ਮੁੱਖ ਰੋਲ ਨਿਭਾਏ। ਉਸਨੂੰ "ਰੂਸ ਦੇ ਸਭ ਤੋਂ ਵੱਧ ਹਰਮਨਪਿਆਰੇ ਪ੍ਰੇਮੀਆਂ-ਅਦਾਕਾਰਾਂ ਵਿੱਚੋਂ ਇੱਕ" ਕਿਹਾ ਜਾਂਦਾ ਹੈ,[1] ਉਸਨੇ ਕਈ ਸੋਵੀਅਤ ਕਾਰਟੂਨ ਕਿਰਦਾਰਾਂ, ਜਿਵੇਂ ਕਿ ਵਿੰਨੀ-ਪੂਹ ਨੂੰ ਅਵਾਜ਼ ਦਿੱਤੀ।
ਯੇਵਜੀਨੀ ਲਿਓਨਫ਼ Евгений Леонов PAU | |
---|---|
ਜਨਮ | ਯੇਵਜੀਨੀ ਪਾਵਲੋਵਿਚ ਲਿਓਨਫ਼ 2 ਸਤੰਬਰ 1926 ਮਾਸਕੋ, ਸੋਵੀਅਤ ਯੂਨੀਅਨ |
ਮੌਤ | 29 ਜਨਵਰੀ 1994 67) ਮਾਸਕੋ, ਰੂਸ | (ਉਮਰ
ਕਬਰ | ਨੋਵੋਡੋਵਿਚੀ ਕਬਰਸਤਾਨ, ਰੂਸ |
ਅਲਮਾ ਮਾਤਰ | ਮਾਸਕੋ ਆਰਟ ਥੀਏਟਰ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1947–1993 |
ਖਿਤਾਬ | ਯੂਐਸਐਸਆਰ ਦਾ ਲੋਕ ਕਲਾਕਾਰ (1978) |
ਜੀਵਨ ਸਾਥੀ | ਵਾਂਦਾ ਸਤੋਇਲੋਵਾ |
ਬੱਚੇ | ਆਂਦਰੇ ਲਿਓਨਫ਼ (1959) |
Parent(s) | ਪਾਵੇਲ ਵਸੀਲੀਏਵਿਚ ਲਿਓਨਫ਼ ਅੰਨਾ ਇਲਿਨਿਚਨਾ ਲਿਓਨਫ਼ |
ਪੁਰਸਕਾਰ | |
ਇਕ ਮਾਸਕੋ ਦੇ ਇੱਕ ਆਮ ਪਰਿਵਾਰ ਵਿਚ ਪਲੇ ਵੱਡੇ ਹੋਏ, ਲਿਓਨਫ਼ ਨੇ ਇਕ ਜੰਗੀ ਹਵਾਈ ਜਹਾਜ਼ ਦਾ ਪਾਇਲਟ ਬਣਨ ਦਾ ਸੁਪਨਾ ਦੇਖਿਆ, ਜੋ ਕਿ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਬਹੁਤ ਮੁੰਡਿਆਂ ਦੀ ਬੜੀ ਆਮ ਇੱਛਾ ਸੀ। ਇਸ ਦਾ ਕਾਰਨ ਅਕਸਰ ਇਸ ਤੱਥ ਨੂੰ ਦੱਸਿਆ ਜਾਂਦਾ ਹੈ ਕਿ ਉਸਦੇ ਪਿਤਾ ਇੱਕ ਹਵਾਈ ਫੈਕਟਰੀ ਵਿੱਚ ਕੰਮ ਕਰਦੇ ਸਨ। ਮਹਾਨ ਦੇਸ਼ ਭਗਤ ਜੰਗ ਦੇ ਦੌਰਾਨ ਉਹ ਅਤੇ ਉਸਦਾ ਪੂਰਾ ਪਰਿਵਾਰ ਇੱਕ ਹਥਿਆਰ ਨਿਰਮਾਣ/ਹਵਾਬਾਜ਼ੀ ਫੈਕਟਰੀ ਵਿਚ ਕੰਮ ਕਰਦਾ ਸੀ। ਯੁੱਧ ਤੋਂ ਬਾਅਦ ਉਹ ਮਾਸਕੋ ਆਰਟ ਥੀਏਟਰ ਸਕੂਲ ਵਿਚ ਦਾਖ਼ਲ ਹੋ ਗਿਆ, ਜਿਥੇ ਉਸ ਨੇ ਮਿਖਾਇਲ ਯਾਨਸ਼ਿਨ ਦੇ ਅਧੀਨ ਪੜ੍ਹਾਈ ਕੀਤੀ।.
ਆਪਣੀ ਪਹਿਲੀ ਫਿਲਮ ਵਿੱਚ, ਲਿਓਨਵ ਨੂੰ ਇੱਕ ਵਾਧੂ ਦੇ ਰੂਪ ਵਿੱਚ ਲਿਆ ਗਿਆ ਸੀ ਅਤੇ ਉਸਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੋਈ। ਉਹ ਬਾਅਦ ਵਿਚ ਜੋਰਜੀ ਡਨੇਲੀਆ ਰੈਗੂਲਰ ਬਣ ਗਿਆ, ਜੋ ਕਿ ਉਸ ਦੀਆਂ ਸਾਰੀਆਂ ਫ਼ੀਚਰ ਫ਼ਿਲਮਾਂ ਵਿਚ ਆਉਣ ਲੱਗ ਪਿਆ, ਜਿਹਨਾਂ ਵਿਚ ਭਾਗਸ਼ਾਲੀ ਜੈਂਟਲਮੈਨ, ਪਤਝੜ ਦੀ ਮੈਰਾਥਨ, ਮਿਮੀਨੋ, ਐਫੋਨੀਆ ਅਤੇ ਕਿਨ-ਡਜ਼ਾ-ਡਜ਼ਾ! ਸ਼ਾਮਲ ਹਨ। ਆਲਮੂਵੀ ਦੇ ਅਨੁਸਾਰ, "ਉਸ ਦਾ ਛੋਟਾ ਗਠੀਲਾ ਕੱਦ, ਭਾਵਨਾਤਮਕ ਅੱਖਾਂ, ਵੱਡਾ ਅਤੇ ਖੁੱਲ੍ਹਾ ਚਿਹਰਾ, ਧੀਮਿਆਂ ਚਾਲਾਂ ਅਤੇ ਥੋੜ੍ਹੀ ਜਿਹੀ ਗੰਦੀ ਬੋਲੀ, ਇਹ ਉਸ ਨੂੰ ਉਸਦੀਆਂ ਵਿਸ਼ੇਸ਼ ਮਜ਼ਾਹੀਆ ਭੂਮਿਕਾਵਾਂ ਲਈ ਉਸ ਨੂੰ ਅਦਰਸ ਬਣਾਉਂਦੀਆਂ ਸਨ। ਪਰ ਦੁਖਾਂਤ ਭੂਮਿਕਾਵਾਂ ਵਿੱਚ ਵੀ ਅਭਿਨੈ ਦੀ ਅਚੱਲ ਸੁਭਾਵਿਕਤਾ ਨੂੰ ਵੀ ਆਲੋਚਕਾਂ ਦਾ ਧਿਆਨ ਖਿੱਚਿਆ। ਕਈ ਮਸ਼ਹੂਰ ਅਦਾਕਾਰ ਉਸ ਦੇ ਅਭਿਨੈ ਦੀ ਸੁਭਾਵਿਕਤਾ ਤੋਂ ਡਰਦੇ ਲਿਓਨਵ ਨਾਲ ਇੱਕੋ ਫ਼ਿਲਮ ਵਿਚ ਆਉਣ ਤੋਂ ਬਚਦੇ ਸਨ।
ਡਨੇਲੀਆ ਦੀ ਪਤਝੜ ਦੇ ਮੈਰਾਥਨ (1980) (ਲਿਓਨਫ਼ ਦੀਆਂ ਸਭ ਤੋਂ ਪ੍ਰਸਿੱਧ ਫਿਲਮਾਂ ਵਿੱਚੋਂ ਇੱਕ) ਵਿੱਚ ਲਿਓਨਫ਼ ਦੀ ਸੰਖੇਪ ਹਾਜਰੀ ਦੇ ਬਾਵਜੂਦ, ਉਸਦੀ ਭੂਮਿਕਾ ਨੇ ਉਸ ਲਈ ਵੇਨਿਸ ਫਿਲਮ ਫੈਸਟੀਵਲ ਵਿੱਚ ਸਭ ਤੋਂ ਵਧੀਆ ਅਭਿਨੇਤਾ ਦਾ ਪੁਰਸਕਾਰ ਜਿੱਤਿਆ। ਪਤਝੜ ਮੈਰਾਥਨ ਵਿਚ ਇਹ ਕਿਹਾ ਜਾਂਦਾ ਹੈ, ਲਿਓਨਫ਼ ਦੇ ਐਂਟੀ-ਹੀਰੋ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ। ਉਸ ਨੇ ਇੱਕ ਸਧਾਰਨ, ਨੱਕ ਵਾਲੇ ਮਨੁੱਖ ਦੀ ਇੱਕ ਪ੍ਰਸੰਨ ਤਸਵੀਰ ਪੇਸ਼ ਕੀਤੀ ਜਿਹੜਾ ਬਹੁਤ ਜ਼ਿਆਦਾ ਪੀਂਦਾ ਸੀ ਅਤੇ ਜਿੰਨਾ ਚਿਰ ਕੋਈ ਇਸ ਨੂੰ ਰੋਕ ਨਹੀਂ ਸੀ ਦਿੰਦਾ, ਸੁਣੀ ਜਾਂਦਾ ਸੀ ਉਨਾ ਚਿਰ ਬਕਵਾਸ ਬੋਲਣ ਤੋਂ ਇਲਾਵਾ ਹੋਰ ਕੁਝ ਐਨਾ ਪਸੰਦ ਨਹੀਂ ਸੀ। ਦੂਜੀਆਂ ਫਿਲਮਾਂ ਜਿਨ੍ਹਾਂ ਨੂੰ ਉਹ ਕਲਾਸਿਕ ਪੱਧਰ ਤੱਕ ਉਚਾ ਚੁੱਕਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਸੀ ਉਹ ਸਨ ਭਾਸਸ਼ਾਲੀ ਜੈਂਟਲਮੈਨ ਅਤੇ ਬਾਇਲੋਰਸੀਆ ਸਟੇਸ਼ਨ ਸ਼ਾਮਲ ਸਨ, ਜੋ ਦੋਵੇਂ 1971 ਵਿਚ ਬਣਾਈਆਂ ਗਈਆਂ ਸਨ।[2] ਲਿਓਨਫ਼ ਦੀਆਂ ਸਾਰੀਆਂ ਫ਼ਿਲਮਾਂ, ਉਹ ਅਕਸਰ ਟੈਲੀਵਿਜ਼ਨ ਤੇ ਮੁੜ ਮੁੜ ਚਲਾਉਂਦੇ ਹਨ। ਕਿਹਾ ਜਾਂਦਾ ਹੈ "ਲਿਓਨਫ਼ ਰੂਸੀਆਂ ਲਈ ਉਹੀ ਸੀ ਜੋ ਫੇਰਨੰਡਲ ਫਰਾਂਸੀਸੀ ਨੂੰ ਸੀ।" ਉਸਨੇ 200 ਤੋਂ ਵੱਧ ਭੂਮਿਕਾਵਾਂ ਕੀਤੀਆਂ ਅਤੇ ਰੂਸੀ ਸਿਨੇਮਾ ਦਾ ਸਭ ਤੋਂ ਪ੍ਰਸਿੱਧ ਸਹਾਇਕ ਐਕਟਰ ਸੀ।
1991 ਵਿੱਚ, ਜਦੋਂ ਜਰਮਨੀ ਵਿੱਚ ਯਾਤਰਾ ਤੇ ਗਿਆ ਹੋਇਆ ਸੀ ਤਾਂ ਉਸ ਨੂੰ ਦਿਲ ਦਾ ਭਾਰੀ ਦੌਰਾ ਪਿਆ, ਜਿਸ ਨੇ ਉਸ ਨੂੰ 10 ਦਿਨਾਂ ਲਈ ਕੋਮਾ ਵਿੱਚ ਰੱਖਿਆ। ਪ੍ਰਮੁੱਖ ਸਰਜਰੀ ਤੋਂ ਬਾਅਦ ਹੀ ਉਸ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਿਆ ਸੀ – ਬੱਸ ਲੈਨਿਨਸਕੀ ਕੋਮਸੋਮੋਲ ਥੀਏਟਰ (ਜਿਸ ਨੂੰ ਲੇਂਕੋਮ ਥਿਏਟਰ ਵੀ ਕਿਹਾ ਜਾਂਦਾ ਹੈ) ਵਿਖੇ ਪ੍ਰਦਰਸ਼ਨਾਂ ਦੀ ਇੱਕ ਸ਼ੈਡਿਊਲ ਦੀ ਸ਼ੁਰੂਆਤ ਕਰਨ ਲਈ।
ਲਿਓਨੋਵ ਦੀ ਮੌਤ 29 ਜਨਵਰੀ 1994 ਨੂੰ ਲੇਕੋਂਮ ਥਿਏਟਰ ਦੇ ਰਾਹ ਵਿੱਚ ਹੋ ਗਈ ਜਦੋਂ ਉਹ ਉਥੇ ਮੋਇਆਂ ਦੀ ਯਾਦ ਵਿੱਚ ਅਰਦਾਸ ਵਿੱਚ ਅਭਿਨੈ ਕਰਨ ਲਈ ਜਾ ਰਿਹਾ ਸੀ)। ਜਦ ਉਸ ਦੀ ਮੌਤ ਦਾ ਐਲਾਨ ਕੀਤਾ ਗਿਆ ਸੀ ਆਡੀਟੋਰੀਅਮ ਵਿੱਚਲੇ ਹਾਜ਼ਰੀਨ ਆਪ ਮੁਹਾਰੇ ਹੜ੍ਹ ਵਿੱਚ ਸੜਕ ਦੇ ਪਾਰ ਚਰਚ ਇਕੱਤਰ ਹੋ ਗਏ ਅਤੇ ਮਾਤਮ ਵਿੱਚ ਮੋਮਬੱਤੀਆਂ ਬਾਲੀਆਂ । ਉਸ ਲਈ ਕੀਤੀ ਗਈ ਮੈਮੋਰੀਅਲ ਸਰਵਿਸ ਦੇ ਜਲੂਸ ਵਿੱਚ ਬਰਫੀਲੀਆਂ ਹਵਾਵਾਂ ਵਿੱਚ ਵੀ ਪੰਜ ਲੱਖ ਤੋਂ ਵੱਧ ਲੋਕ ਆਏ ਸਨ। ਰੂਸੀ ਸੰਸਕ੍ਰਿਤੀ ਦੇ ਹੋਰ ਬੁੱਧੀਮਾਨ ਵਿਅਕਤੀਆਂ ਦੀ ਸੰਗਤ ਵਿੱਚ ਉਸ ਨੂੰ ਮਾਸਕੋ ਦੇ ਨੋਵੋਡੋਵਿਚੀ ਕਬਰਸਤਾਨ ਵਿਚ ਦਫਨਾਇਆ ਗਿਆ ਹੈ। [3]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.