![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/51/Unix_history-simple-pa.svg/langpa-640px-Unix_history-simple-pa.svg.png&w=640&q=50)
ਯੂਨਿਕਸ
From Wikipedia, the free encyclopedia
ਯੂਨਿਕਸ (ਟ੍ਰੇਡਮਾਰਕ ਲਈ UNIX) ਬਹੁ-ਕਾਰਜੀ, ਬਹੁ-ਵਰਤੋਂਕਾਰੀ ਕੰਪਿਊਟਰ ਆਪਰੇਟਿੰਗ ਸਿਸਟਮਾਂ ਦਾ ਇੱਕ ਟੱਬਰ ਹੈ ਜੋ ਕਿ AT&T ਦੇ ਅਸਲੀ ਯੂਨਿਕਸ ਤੋ ਬਣਿਆ ਹੈ ਜਿਹੜਾ ਕੇਨ ਥਾਮਪਸਨ, ਡੈਨਿਸ ਰਿਚੀ, ਅਤੇ ਹੋਰਨਾਂ ਨੇ 1970ਵਿਆਂ ਵਿੱਚ ਬੈੱਲ ਲੈਬਸ ਵਿਖੇ ਬਣਾਇਆ ਸੀ[3]
ਵਿਸ਼ੇਸ਼ ਤੱਥ ਉੱਨਤਕਾਰ, ਲਿਖਿਆ ਹੋਇਆ ...
![]() ਯੂਨਿਕਸ ਅਤੇ ਯੂਨਿਕਸ-ਵਰਗੇ ਆਪਰੇਟਿੰਗ ਸਿਸਟਮਾਂ ਦੀ ਉੱਨਤੀ | |
ਉੱਨਤਕਾਰ | ਡੈਨਿਸ ਰਿਚੀ, ਕੇਨ ਥਾਮਪਸਨ, ਬ੍ਰਾਇਨ ਕਰਨਿਗਨ, ਡਗਲਸ ਮੈਕਇਲਰਾਏ, ਅਤੇ ਜੋ ਓਸਾਨਾ (ਬੈੱਲ ਲੈਬਸ ਵਿਖੇ) |
---|---|
ਲਿਖਿਆ ਹੋਇਆ | ਸੀ ਅਤੇ ਅਸੈਂਬਲੀ ਭਾਸ਼ਾ |
ਓਐੱਸ ਪਰਿਵਾਰ | ਯੂਨਿਕਸ |
ਕਮਕਾਜੀ ਹਾਲਤ | ਜਾਰੀ |
ਸਰੋਤ ਮਾਡਲ | ਇਤਿਹਾਸਕ ਤੌਰ ਤੇ ਬੰਦ ਸਰੋਤ, ਹੁਣ ਕੁਝ ਯੂਨਿਕਸ ਪ੍ਰਾਜੈਕਟ (ਬੀ.ਐੱਸ.ਡੀ. ਟੱਬਰ ਅਤੇ ਇਲੂਮਸ) ਖੁੱਲ੍ਹੇ ਸਰੋਤ ਹਨ। |
ਪਹਿਲੀ ਰਿਲੀਜ਼ | ਸ਼ੁਰੂਆਤ 1969; 55 ਸਾਲ ਪਹਿਲਾਂ (1969) ਵਿੱਚ ਪਹਿਲਾ ਮੈਨੂਅਲ ਨਵੰਬਰ 1971 (1971-11) ਵਿੱਚ ਅੰਦਰੂਨੀ ਤੌਰ ’ਤੇ ਜਾਰੀ ਹੋਇਆ[1] ਬੈੱਲ ਲੈਬਸ ਦੇ ਬਾਹਰ ਅਕਤੂਬਰ 1973 (1973-10) ਵਿੱਚ ਐਲਾਨਿਆ ਗਿਆ[2] |
ਵਿੱਚ ਉਪਲਬਧ | ਅੰਗਰੇਜ਼ੀ |
ਕਰਨਲ ਕਿਸਮ | ਮੋਨੋਲਿਥਿਕ |
ਡਿਫਲਟ ਵਰਤੋਂਕਾਰ ਇੰਟਰਫ਼ੇਸ | ਕਮਾਂਡ-ਲਾਈਨ ਇੰਟਰਫ਼ੇਸ & ਤਸਵੀਰੀ (ਐਕਸ ਵਿੰਡੋਜ਼ ਸਿਸਟਮ) |
ਲਸੰਸ | ਵੱਖ-ਵੱਖ; ਕੁਝ ਵਰਜਨ ਮਲਕੀਅਤੀ, ਅਤੇ ਦੂਜੇ ਆਜ਼ਾਦ/ਖੁੱਲ੍ਹਾ-ਸਰੋਤ ਸਾਫ਼ਟਵੇਅਰ ਹਨ |
ਅਧਿਕਾਰਤ ਵੈੱਬਸਾਈਟ | unix.org |
ਬੰਦ ਕਰੋ
ਸ਼ੁਰੂਆਤ ਵਿੱਚ ਬੈੱਲ ਸਿਸਟਮ ਵਿੱਚ ਹੀ ਵਰਤੇ ਜਾਣ ਦੇ ਇਰਾਦੇ ਨਾਲ ਬਣੇ ਯੂਨਿਕਸ ਦਾ ਲਸੰਸ AT&T ਨੇ 1970ਵਿਆਂ ਵਿੱਚ ਬਾਹਰੀ ਪਾਰਟੀਆਂ ਨੂੰ ਦੇ ਦਿੱਤਾ ਜਿਸ ਦੇ ਸਦਕਾ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ, ਬਾਰਕਲੀ (ਬੀਐੱਸਡੀ), ਮਾਈਕ੍ਰੋਸਾਫ਼ਟ (ਜ਼ਿਨਿਕਸ), ਆਈ.ਬੀ.ਐੱਮ. (ਏਆਈਐਕਸ) ਅਤੇ ਸਨ ਮਾਈਕ੍ਰੋਸਿਸਟਮਸ (ਸੋਲਾਰਿਸ) ਆਦਿ ਵਿਕਰੇਤਾਵਾਂ ਨੇ ਯੂਨਿਕਸ ਦੇ ਕਈ ਅਕੈਡਮਿ ਅਤੇ ਵਪਾਰਕ ਰੂਪ ਬਣਾਏ। AT&T ਨੇ 1990ਵਿਆਂ ਦੇ ਸ਼ੁਰੂ ਵਿੱਚ ਆਪਣੇ ਯੂਨਿਕਸ ਹੱਕ ਨੌਵੈੱਲ ਨੂੰ ਵੇਚ ਦਿੱਤੇ ਅਤੇ ਜਿਸਨੇ 1995 ਵਿੱਚ ਆਪਣਾ ਯੂਨਿਕਸ ਧੰਦਾ ਅੱਗੇ ਸੈਂਟਾ ਕਰੂਜ਼ ਆਪਰੇਸ਼ਨ (SCO) ਨੂੰ ਵੇਚ ਦਿੱਤਾ।[4]