ਯੂਆਨ ਸ਼ਿਕਾਈ
ਚੀਨੀ ਸਿਆਸਤਦਾਨ (1859–1916) / From Wikipedia, the free encyclopedia
ਯੂਆਨ ਸ਼ਿਕਾਈ ( ; 16 ਸਤੰਬਰ 1859 - 6 ਜੂਨ 1916) ਇੱਕ ਚੀਨੀ ਫੌਜੀ ਅਤੇ ਸਰਕਾਰੀ ਅਧਿਕਾਰੀ ਸੀ, ਜੋ ਚਿੰਗ ਰਾਜਵੰਸ਼ ਦੇ ਅੰਤ ਵਿੱਚ ਸੱਤਾ ਵਿੱਚ ਆਇਆ ਸੀ । ਉਸਨੇ 'ਹੰਡਰਡ ਡੇਅਜ਼ ਰੀਫ਼ੋਰਮ' ਦੀ ਅਸਫ਼ਲਤਾ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਦੇ ਬਾਵਜੂਦ, ਨੌਕਰਸ਼ਾਹ, ਵਿੱਤੀ, ਨਿਆਂਇਕ, ਵਿਦਿਅਕ ਅਤੇ ਹੋਰ ਸੁਧਾਰਾਂ ਸਮੇਤ ਕਈ ਆਧੁਨਿਕੀਕਰਨ ਪ੍ਰਾਜੈਕਟਾਂ ਨਾਲ ਰਾਜਵੰਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸਨੇ 1912 ਵਿਚ ਚਿੰਗ ਰਾਜਵੰਸ਼ ਦੇ ਆਖ਼ਰੀ ਰਾਜੇ ਜ਼ੁਆਨਟੋਂਗ ਸਮਰਾਟ ਦੇ ਤਿਆਗ ਤੋਂ ਪਹਿਲਾਂ ਚਿੰਗ ਰਾਜਵੰਸ਼ ਦੇ ਅਖੀਰਲੇ ਸਾਲਾਂ ਵਿਚ ਉੱਤਰੀ ਚੀਨ ਵਿਚ ਪਹਿਲੀ ਆਧੁਨਿਕ ਸੈਨਾ ਅਤੇ ਇਕ ਵਧੇਰੇ ਕੁਸ਼ਲ ਸੂਬਾਈ ਸਰਕਾਰ ਦੀ ਸਥਾਪਨਾ ਕੀਤੀ। ਗੱਲਬਾਤ ਰਾਹੀਂ, ਉਹ 1912 ਵਿਚ ਚੀਨ ਦੇ ਗਣਤੰਤਰ ਦੇ ਪਹਿਲੇ ਅਧਿਕਾਰਤ ਰਾਸ਼ਟਰਪਤੀ ਬਣੇ। [1]
ਇਹ ਫੌਜ ਅਤੇ ਅਫ਼ਸਰਸ਼ਾਹੀ ਕੰਟਰੋਲ ਚੀਨ ਦੇ ਗਣਤੰਤਰ ਦੇ ਪਹਿਲੇ ਰਸਮੀ ਰਾਸ਼ਟਰਪਤੀ ਵਜੋਂ ਉਸ ਦੇ ਰਾਜਸ਼ਾਹੀ ਸ਼ਾਸਨ ਦੀ ਬੁਨਿਆਦ ਸੀ।