ਭਾਰਤੀ ਕ੍ਰਿਕਟ ਖਿਡਾਰੀ (1913-1974) From Wikipedia, the free encyclopedia
ਮਹਾਰਾਜਾ ਯਾਦਵਿੰਦਰ ਸਿੰਘ, ਪੂਰਾ ਨਾਮ ਮਹਾਰਜਾ ਸਰ ਯਾਦਵਿੰਦਰ ਸਿੰਘ ਮਹਿੰਦਰ ਬਹਾਦੁਰ (17 ਜਨਵਰੀ 1913-17 ਜੂਨ 1974), ਦਾ ਜਨਮ ਪਟਿਆਲਾ, ਪੰਜਾਬ ਵਿਖੇ ਹੋਇਆ। ਬੇਦਾਗ਼ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਿਆ। ਅੱਜ ਦੇ ਦਿਨ ਇੱਕ ਸਦੀ ਪਹਿਲਾਂ ਜਨਮੇ ਇਸ ਮਹਾਰਾਜੇ ਨੇ ਹਰ ਖੇਤਰ ਵਿੱਚ ਰਿਆਸਤ ਦੀ ਅਗਵਾਈ ਕੀਤੀ। ਰਿਆਸਤ ਦੇ ਕਾਰਜ ਸਫ਼ਲਤਾਪੂਰਵਕ ਨਿਭਾਉਣ ਤੋਂ ਇਲਾਵਾ ਆਜ਼ਾਦੀ ਉਪਰੰਤ ਉਨ੍ਹਾਂ ਭਾਰਤ ਦੇ ਦੇਸੀ ਰਾਜਿਆਂ ਦੀਆਂ ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕਰਨ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ।
ਇਸ ਨੌਜਵਾਨ ਮਹਾਰਾਜੇ ਨੇ ਇਤਚਸਿਨ ਕਾਲਜ ਲਾਹੌਰ ਵਿੱਚ ਪੜ੍ਹਾਈ ਕੀਤੀ। ਪੜ੍ਹਾਈ ਦੇ ਨਾਲ ਉਨ੍ਹਾਂ ਅਥਲੈਟਿਕਸ, ਹਾਕੀ, ਟੈਨਿਸ, ਤੈਰਾਕੀ, ਨਿਸ਼ਾਨੇਬਾਜ਼ੀ ਅਤੇ ਪਰਬਤ ਆਰੋਹਣ ਵਿੱਚ ਵੀ ਮੱਲਾਂ ਮਾਰੀਆਂ ਅਤੇ ਉੱਤਮ ਵਿਦਿਆਰਥੀ ਹੋਣ ਦਾ ਵੱਕਾਰੀ ‘ਰਿਵਾਜ ਗੋਲਡ ਮੈਡਲ’ ਪ੍ਰਾਪਤ ਕੀਤਾ। ਉਸ ਉਪਰੰਤ ਉਨ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਵੀ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਪੁਲੀਸ ਟਰੇਨਿੰਗ ਸਕੂਲ ਫਿਲੌਰ ਤੋਂ ਵੀ ਇੱਕ ਕੋਰਸ ਪਾਸ ਕੀਤਾ ਅਤੇ 11ਵੀਂ ਸਿੱਖ ਰੈਜੀਮੈਂਟ ਨਾਲ ਵੀ ਜੁੜੇ ਰਹੇ। ਇਸ ਤਜਰਬੇ ਦੀ ਉਨ੍ਹਾਂ ਪਟਿਆਲਾ ਪੁਲੀਸ ਬਲ ਦੀ ਅਗਵਾਈ ਕਰਨ ਸਮੇਂ ਭਰਪੂਰ ਵਰਤੋਂ ਕੀਤੀ। ਜੰਗਲਾਤ ਅਤੇ ਬਾਗ਼ਬਾਨੀ ਵਿਭਾਗ ਦੇ ਸਕੱਤਰ ਵਜੋਂ ਸੇਵਾ ਨਿਭਾਉਂਦਿਆਂ ਉਨ੍ਹਾਂ ਆਪਣੇ ਮਨੋਭਾਵਾਂ ਅਨੁਸਾਰ ਕਾਰਜ ਕਰਕੇ ਅਨੰਦ ਪ੍ਰਾਪਤ ਕੀਤਾ। ਉਨ੍ਹਾਂ ਆਪਣੇ ਪਿਤਾ ਮਹਾਰਾਜਾ ਭੁਪਿੰਦਰ ਸਿੰਘ ਦਾ ਉਨ੍ਹਾਂ ਦੇ ਰਾਜਿਆਂ ਦੇ ਚੈਂਬਰ ਦਾ ਚਾਂਸਲਰ ਹੋਣ ਸਮੇਂ ਵੀ ਹੱਥ ਵਟਾਇਆ। ਇਨ੍ਹਾਂ ਵਿੱਚ ਇਤਚਸਿਨ ਕਾਲਜ ਲਾਹੌਰ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਸਨ।
ਭਾਰਤ-ਪਾਕਿ ਵੰਡ ਸਮੇਂ ਘਰੋਂ-ਬੇਘਰ ਹੋਏ ਲੱਖਾਂ ਪੰਜਾਬੀ ਸ਼ਰਨਾਰਥੀਆਂ ਦੇ ਮੁੜ-ਵਸੇਬੇ ਲਈ ਉਨ੍ਹਾਂ ਬੇਹੱਦ ਯਤਨ ਕੀਤੇ। ਉਨ੍ਹਾਂ ਨੇ ਪਾਕਿਸਤਾਨ ਭੇਜੇ ਗਏ ਮੁਸਲਿਮ ਅਤੇ ਪਾਕਿਸਤਾਨ ਤੋਂ ਭਾਰਤ ਆਏ ਹਿੰਦੂ-ਸਿੱਖ ਰਫਿਊਜੀਆਂ ਦੇ ਮੁੜ ਵਸੇਬੇ ਵਿੱਚ ਅਹਿਮ ਭੂਮਿਕਾ ਨਿਭਾਈ। ਖੇਡਾਂ, ਬਾਗ਼ਬਾਨੀ ਅਤੇ ਖੇਤੀਬਾੜੀ ਦੇ ਵਿਕਾਸ ਲਈ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਹਾਰਾਜਾ ਯਾਦਵਿੰਦਰ ਸਿੰਘ ਦੀ ਦੇਣ ਅਦੁੱਤੀ ਹੈ। ਉਨ੍ਹਾਂ ਉਸ ਸਮੇਂ ਪੰਜਾਬੀ ਭਾਸ਼ਾ ਦੇ ਬੁਝ ਰਹੇ ਦੀਵੇ ਵਿੱਚ ਤੇਲ ਪਾ ਕੇ ਨਾ ਕੇਵਲ ਇਸ ਨੂੰ ਜਗਦਾ ਰੱਖਿਆ ਬਲਕਿ ਇਸ ਦੀ ਲੋਅ ਨਾਲ ਪੰਜਾਬੀਆਂ ਦੇ ਹਨੇਰੇ ਮਨਾਂ ਨੂੰ ਵੀ ਰੁਸ਼ਨਾਇਆ। ਉਨ੍ਹਾਂ ਕੂਟਨੀਤਕ ਅਤੇ ਹੋਰ ਜ਼ਿੰਮੇਵਾਰੀਆਂ ਵੀ ਬੇਹੱਦ ਨਿਪੁੰਨਤਾ ਨਾਲ ਨਿਭਾਈਆਂ। ਉਹ ਇੱਕ ਚੰਗੇ ਬੁਲਾਰੇ ਹੋਣ ਦੇ ਨਾਲ-ਨਾਲ ਅਨੇਕਾਂ ਗੁਣਾਂ ਨਾਲ ਭਰਪੂਰ ਦਿਲ ਖਿੱਚ ਤੇ ਖ਼ੁਸ਼ਮਿਜ਼ਾਜ ਸ਼ਖ਼ਸੀਅਤ ਦੇ ਮਾਲਕ ਸਨ।
ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਭੁਪਿੰਦਰ ਸਿੰਘ ਦੇ ਸੁਰਗਵਾਸ ਹੋਣ ਉਪਰੰਤ ਕੇਵਲ 25 ਸਾਲ ਦੀ ਉਮਰ ਵਿੱਚ ਰਿਆਸਤ ਪਟਿਆਲਾ ਦੀ ਵਾਗਡੋਰ ਸੰਭਾਲੀ ਸੀ। 1938 ਵਿੱਚ ਤਾਜਪੋਸ਼ੀ ਮਗਰੋਂ ਮਹਾਰਾਜਾ ਯਾਦਵਿੰਦਰ ਸਿੰਘ ਨੇ ਰਾਜ ਦੇ ਵਾਧੂ ਖਰਚਿਆਂ ਵਿੱਚ ਕਟੌਤੀ ਕਰਕੇ ਸਿੱਖਿਆ ਤੇ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਉਚੇਚੇ ਯਤਨ ਕੀਤੇ। ਮਹਾਰਾਜਾ ਯਾਦਵਿੰਦਰ ਸਿੰਘ ਦੇ ਪਿਤਾ ਇਸ ਐਸੋਸੀਏਸ਼ਨ ਦੇ ਬਾਨੀ ਪ੍ਰਧਾਨ ਸਨ। 1939 ਵਿੱਚ ਦੂਜੀ ਆਲਮੀ ਜੰਗ ਸਮੇਂ ਉਨ੍ਹਾਂ ਨੇ ਖ਼ਾਲਸਾ ਡਿਫੈਂਸ ਆਫ਼ ਇੰਡੀਆ ਲੀਗ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਬਰਤਾਨਵੀ ਫ਼ੌਜ ਵਿੱਚ ਸਿੱਖਾਂ ਦੀ ਭਰਤੀ ਨੂੰ ਵੀ ਉਤਸ਼ਾਹਿਤ ਕੀਤਾ। ਉਹ ਇਟਲੀ, ਮੱਧ ਪੂਰਬ ਅਤੇ ਮਲਾਇਆ ਵਿਖੇ ਜੰਗ ਦੇ ਮੁਹਾਜ਼ ’ਤੇ ਵੀ ਗਏ।
ਭਾਰਤ ਦੀ ਆਜ਼ਾਦੀ ਸਮੇਂ 21 ਰਾਜਿਆਂ ਵਿੱਚੋਂ ਸਭ ਤੋਂ ਪਹਿਲਾਂ ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣੇ ਰਾਜ ਦੇ ਭਾਰਤ ਨਾਲ ਰਲੇਵੇਂ ਦੀ ਗੱਲ ਕਬੂਲ ਕੀਤੀ। ਉਨ੍ਹਾਂ ਦੀ ਦੇਖਾ-ਦੇਖੀ ਬਾਕੀ ਰਾਜੇ ਵੀ ਇਸ ਲਈ ਰਾਜ਼ੀ ਹੋ ਗਏ। ਪਟਿਆਲੇ ਅਤੇ ਸੱਤ ਹੋਰ ਰਾਜਾਂ ਵਿੱਚ ਰਲੇਵੇਂ ਸਦਕਾ ਪੈਪਸੂ [ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ] ਨਾਮਕ ਇਕ ਨਵਾਂ ਸੂਬਾ ਹੋਂਦ ਵਿੱਚ ਆਇਆ ਅਤੇ ਉਹ ਇਸ ਨਵੇਂ ਸੂਬੇ ਦੇ ਰਾਜਪ੍ਰਮੁੱਖ ਬਣੇ। ਅੰਤ 1956 ਵਿੱਚ ਪੈਪਸੂ ਦਾ ਪੂਰਬੀ ਪੰਜਾਬ ਨਾਲ ਰਲੇਵਾਂ ਕਰ ਦਿੱਤਾ ਗਿਆ।
ਪਟਿਆਲੇ ਵਿੱਚ ਸਿੱਖਿਆ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਹਿਤ ਯਾਦਵਿੰਦਰਾ ਪਬਲਿਕ ਸਕੂਲ ਖੋਲ੍ਹਿਆ। ਉਨ੍ਹਾਂ ਨੇ ਪੈਰਿਸ ਵਿਖੇ ਯੂਨੈਸਕੋ ਦੀ ਦਸਵੀਂ ਸਾਲਾਨਾ ਕਾਨਫਰੰਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਯੂ.ਐਨ. ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਵਿੱਚ ਭਾਰਤੀ ਡੈਲੀਗੇਸ਼ਨ ਦੇ ਆਗੂ ਵਜੋਂ ਉਨ੍ਹਾਂ ਨੇ ਤਕਰੀਬਨ ਇੱਕ ਦਹਾਕਾ ਬਾਗ਼ਬਾਨੀ ਸਬੰਧੀ ਆਪਣੇ ਗਿਆਨ ਦੀ ਵਧੀਆ ਤਰੀਕੇ ਵਰਤੋਂ ਕੀਤੀ।
ਪੰਜਾਬ ਪਰਤ ਕੇ ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਚੋਣ ਲੜੀ ਅਤੇ ਜੇਤੂ ਰਹੇ ਪਰ ਛੇਤੀ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਿਆਸਤ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਨੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਸਾਲਾਨਾ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ।
ਉਹ 1971 ਵਿੱਚ ਨੀਦਰਲੈਂਡਜ਼ ’ਚ ਭਾਰਤੀ ਸਫ਼ੀਰ ਬਣੇ। ਉੱਥੇ ਹੀ 17 ਜੂਨ 1974 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਸ ਸਮੇਂ ਉਹ 61 ਸਾਲ ਦੇ ਸਨ।
(ਫੀਤਾ ਸਨਮਾਨ ਬਾਰ ਜਿਵੇ ਅੱਜ ਹੁੰਦਾ ਹੈ ਬਰਤਾਨੀਆ ਦੇ ਹੁੰਦੇ ਸਨ)
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.