ਫਰਾਂਸ ਦਾ ਮਸ਼ਹੂਰ ਚਿੱਤਰ From Wikipedia, the free encyclopedia
ਮੋਨਾ ਲੀਜ਼ਾ ਲਿਓਨਾਰਦੋ ਦਾ ਵਿੰਚੀ ਦੁਆਰਾ ਬਣਾਇਆ ਇੱਕ ਚਿੱਤਰ ਹੈ ਜੋ ਪੈਰਿਸ ਦੇ ਲੂਵਰ ਅਜਾਇਬਘਰ ਵਿੱਚ ਪ੍ਰਦਰਸ਼ਿਤ ਹੈ। ਇਸਨੂੰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਚਿੱਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਇਸ ਰਚਨਾ ਦੀ ਉਚਾਈ 77 ਸਮ, ਚੌੜਾਈ 53 ਸਮ ਹੈ। ਇਹ ਪੇਟਿੰਗ ਫਰਾਂਸਿਸਕੋ ਦੇਲ ਗਿਓਕੋਨਦੋ ਦੀ ਪਤਨੀ ਲੀਜ਼ਾ ਘੇਰਾਰਦਿਨੀ ਦੀ ਹੈ। ਇਹ 1503 ਤੋਂ 1506 ਦੇ ਵਿਚਕਾਰ ਬਣਾਈ ਗਈ ਸੀ ਜੋ ਕਿ 1797 ਤੋਂ ਪੈਰਿਸ ਦੇ ਅਜਾਇਬ ਘਰ ਵਿੱਚ ਸੰਭਾਲੀ ਹੋਈ ਹੈ। ਇਸ ਦੀ ਮੁਸਕਰਾਹਟ ਵਿੱਚ ਲੋਕਾਂ ਨੂੰ ਮੋਹ ਲੈਣ ਦੀ ਖ਼ੂਬੀ ਹੈ।
ਇਤਾਲਵੀ: ਲਾ ਗਿਓਕੋਨਦੋ, ਫਰਾਂਸੀਸੀ: ਲਾ ਯਾਕੋਂਦ | |
---|---|
ਕਲਾਕਾਰ | ਲਿਓਨਾਰਦੋ ਦਿ ਵਿੰਚੀ |
ਸਾਲ | ਅੰਦਾਜ਼ਨ 1503–1506, ਸ਼ਾਇਦ ਅੰਦਾਜ਼ਨ 1517 ਤੱਕ ਕੰਮ ਚਲਦਾ ਰਿਹਾ |
ਕਿਸਮ | ਪਾਪਲਰ ਉੱਤੇ ਤੇਲ ਚਿੱਤਰ |
ਪਸਾਰ | 77 cm × 53 cm (30 in × 21 in) |
ਜਗ੍ਹਾ | ਲੂਵਰ ਅਜਾਇਬਘਰ, ਪੈਰਿਸ |
ਇਹ ਇੱਕ ਅਜਿਹੀ ਔਰਤ ਦੀ ਮੂਰਤ ਹੈ, ਜੋ ਇੱਕ ਕੁਰਸੀ 'ਤੇ ਬੈਠੀ ਹੈ। ਉਸਦੀਆਂ ਬਾਂਹਾ, ਕੁਰਸੀ ਦੀਆਂ ਬਾਂਹਾ 'ਤੇ ਰੱਖੀਆਂ ਹੋਈਆਂ ਹਨ ਅਤੇ ਉਸਦੇ ਹੱਥ ਇੱਕ ਦੂਜੇ ਉੱਪਰ ਉਸਦੇ ਸਾਹਮਣੇ ਇੱਕ ਵੱਖਰੇ ਅੰਦਾਜ਼ ਵਿੱਚ, ਇਸ ਤਰ੍ਹਾਂ ਰੱਖੇ ਹਨ, ਜਿਵੇਂ ਉਹ ਆਪਣੇ ਗਰਭ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਰਹੀ ਹੋਵੇ। ਉਸਦੀ ਨਜ਼ਰ ਅਚੰਭਿਤ ਕਰਨ ਵਾਲੀ ਹੈ ਅਤੇ ਮੁਸਕਰਾਹਟ ਵਿਲੱਖਣ ਹੈ। ਉਸ ਪੇਂਟਿੰਗ ਦੇ ਚਿਹਰੇ, ਗਰਦਨ ਅਤੇ ਹੱਥਾਂ 'ਤੇ ਰੋਸ਼ਨੀ ਪੈਂਦੀ ਹੈ , ਉਸਦੇ ਕਾਲੇ ਵਾਲਾਂ ਦੀਆਂ ਲਟਾਂ ਉਸਦੇ ਮੋਢਿਆਂ ਨੂੰ ਛੂਹ ਰਹੀਆਂ ਹਨ।
ਗਿਆ ਹੈ ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.