ਮੇਧਾ ਪਾਟਕਰ
ਸਮਾਜ ਸੇਵੀ / From Wikipedia, the free encyclopedia
ਮੇਧਾ ਪਾਟਕਰ (ਜਨਮ 1 ਦਸੰਬਰ 1954) ਭਾਰਤੀ ਸਮਾਜ ਸੇਵੀ, ਨਰਮਦਾ ਬਚਾਉ ਅੰਦੋਲਨ ਦੀ ਬਾਨੀ ਮੈਂਬਰ, ਪ੍ਰਗਤੀਸ਼ੀਲ ਲੋਕ ਸੰਗਠਨਾਂ ਦੇ ਇੱਕ ਗਠਜੋੜ ਲੋਕ ਲਹਿਰਾਂ ਦੇ ਨੈਸ਼ਨਲ ਅਲਾਇੰਸ ਦੀ ਸੰਸਥਾਪਕ ਅਤੇ ਰੇਵਾ ਜੀਵਨਸ਼ਾਲਾ ਦੀ ਪ੍ਰਬੰਧਕ ਹੈ।[1] ਉਹ ਗਲੋਬਲ ਪੈਮਾਨੇ ਤੇ ਵੱਡੇ ਡੈਮਾਂ ਦੇ ਵਿਕਾਸ ਦੇ, ਵਾਤਾਵਰਣ, ਸਮਾਜਕ ਅਤੇ ਆਰਥਿਕ ਅਸਰ ਬਾਰੇ ਖੋਜ ਕਰਨ ਬਾਰੇ ਵਿਸ਼ਵ ਕਮਿਸ਼ਨ ਦੀ ਪ੍ਰਤੀਨਿਧੀ ਸੀ।[2] ਆਪ ਦੇ ਪਿਤਾ ਵਸੰਤ ਖਨੋਲਕਰ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ ਅਤੇ ਮਾਤਾ ਇੰਦੂ ਸਦਰ ਨਾਂ ਦੀ ਸੰਸਥਾ ਦੀ ਮੈਂਬਰ ਸੀ। ਇਹ ਸੰਸਥਾ ਆਰਥਿਕ, ਵਿਦਿਅਕ ਅਤੇ ਸਰੀਰਕ ਸਮੱਸਿਆਵਾਂ ਨਾਲ ਦੋ-ਚਾਰ ਹੁੰਦੀਆਂ ਔਰਤਾਂ ਦੀ ਸਹਾਇਤਾ ਕਰਦੀ ਸੀ।
ਵਿਸ਼ੇਸ਼ ਤੱਥ ਮੇਧਾ ਪਾਟਕਰ, ਜਨਮ ...
ਮੇਧਾ ਪਾਟਕਰ | |
---|---|
ਜਨਮ | (1954-12-01)1 ਦਸੰਬਰ 1954 |
ਹੋਰ ਨਾਮ | ਮੇਧਾ ਤਾਈ |
ਸਿੱਖਿਆ | ਸੋਸ਼ਲ ਵਰਕ ਦੀ ਐਮ ਏ |
ਅਲਮਾ ਮਾਤਰ | ਸੋਸ਼ਲ ਸਾਇੰਸਿਜ਼ ਦਾ ਟਾਟਾ ਇੰਸਟੀਚਿਊਟ |
ਸੰਗਠਨ | ਲੋਕ ਲਹਿਰਾਂ ਦਾ ਨੈਸ਼ਨਲ ਅਲਾਇੰਸ (ਐਨਏਐਮਪੀ) |
ਰਾਜਨੀਤਿਕ ਦਲ | ਆਮ ਆਦਮੀ ਪਾਰਟੀ |
ਲਹਿਰ | ਨਰਮਦਾ ਬਚਾਓ ਅੰਦੋਲਨ |
ਜੀਵਨ ਸਾਥੀ | ਮਿ. ਪਾਟਕਰ (ਤਲਾਕ) |
ਬੰਦ ਕਰੋ