![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/9c/The_Speaker%252C_Lok_Sabha%252C_Smt._Meira_Kumar_in_2010.jpg/640px-The_Speaker%252C_Lok_Sabha%252C_Smt._Meira_Kumar_in_2010.jpg&w=640&q=50)
ਮੀਰਾ ਕੁਮਾਰ
From Wikipedia, the free encyclopedia
ਮੀਰਾ ਕੁਮਾਰ (ਹਿੰਦੀ: मीरा कुमार) ਭਾਰਤੀ ਨਾਰੀ ਸਿਆਸਤਦਾਨ ਹੈ ਅਤੇ ਪੰਜ ਵਾਰ ਸੰਸਦ ਮੈਂਬਰ ਚੁਣੀ ਗਈ ਹੈ। 3 ਜੂਨ 2009 ਨੂੰ ਲੋਕ ਸਭਾ ਨੇ ਉਸ ਨੂੰ ਪਹਿਲੀ ਔਰਤ ਸਪੀਕਰ ਦੇ ਤੌਰ 'ਤੇ ਨਿਰਵਿਰੋਧ ਚੁਣ ਲਿਆ ਸੀ[1][2] ਇਸ ਤੋਂ ਪਹਿਲਾਂ ਉਸ ਨੇ ਭਾਰਤ ਸਰਕਾਰ (2004–2009) ਦੇ ਮੰਤਰੀ ਮੰਡਲ ਵਿੱਚ ਸੋਸ਼ਲ ਜਸਟਿਸ ਅਤੇ ਸਸ਼ਕਤੀਕਰਨ ਮੰਤਰੀ ਵਜੋਂ ਕੰਮ ਕੀਤਾ ਹੈ।
ਵਿਸ਼ੇਸ਼ ਤੱਥ ਮੀਰਾ ਕੁਮਾਰ, ਲੋਕਸਭਾ ਸਪੀਕਰ ...
ਮੀਰਾ ਕੁਮਾਰ | |
---|---|
![]() | |
ਲੋਕਸਭਾ ਸਪੀਕਰ | |
ਦਫ਼ਤਰ ਸੰਭਾਲਿਆ 4 ਜੂਨ 2009 | |
ਤੋਂ ਪਹਿਲਾਂ | ਸੋਮਨਾਥ ਚੈਟਰਜੀ |
ਸਾਸਾਰਾਮ, ਬਿਹਾਰ ਤੋਂ ਲੋਕ ਸਭਾ ਮੈਂਬਰ | |
ਦਫ਼ਤਰ ਸੰਭਾਲਿਆ 2004 | |
ਨਿੱਜੀ ਜਾਣਕਾਰੀ | |
ਜਨਮ | (1945-03-31) 31 ਮਾਰਚ 1945 (ਉਮਰ 79) ਸਾਸਾਰਾਮ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ (ਵਰਤਮਾਨ ਬਿਹਾਰ, ਭਾਰਤ) |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਮੰਜੁਲ ਕੁਮਾਰ |
ਬੱਚੇ | 1 ਪੁੱਤਰ ਅਤੇ 2 ਪੁਤਰੀਆਂ |
ਰਿਹਾਇਸ਼ | ਨਵੀਂ ਦਿੱਲੀ, ਭਾਰਤ |
ਅਲਮਾ ਮਾਤਰ | ਦਿੱਲੀ ਯੂਨੀਵਰਸਿਟੀ |
As of 3 ਜੂਨ, 2009 ਸਰੋਤ: |
ਬੰਦ ਕਰੋ
15ਵੀਂ ਲੋਕ ਸਭਾ ਦੇ ਮੈਂਬਰ ਬਣਨ ਤੋਂ ਪਹਿਲਾਂ ਕੁਮਾਰ 8ਵੀਂ, 11ਵੀਂ, 12ਵੀਂ ਅਤੇ 14ਵੀਂ ਲੋਕ ਸਭਾ ਲਈ ਚੁਣੀ ਗਈ ਸੀ। ਕੁਮਾਰ, 2017 ਦੀਆਂ ਰਾਸ਼ਟਰਪਤੀ ਚੋਣਾਂ ਲਈ ਪ੍ਰਮੁੱਖ ਵਿਰੋਧੀ ਪਾਰਟੀਆਂ ਦੁਆਰਾ ਸੰਯੁਕਤ ਰਾਸ਼ਟਰਪਤੀ ਉਮੀਦਵਾਰ ਸੀ ਅਤੇ ਐਨ.ਡੀ.ਏ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਤੋਂ ਚੋਣ ਹਾਰ ਗਈ ਸੀ, ਪਰ ਹਾਰਨ ਵਾਲੇ ਉਮੀਦਵਾਰ (3,67,314 ਚੋਣ ਵੋਟਾਂ) ਦੁਆਰਾ ਹੁਣ ਤੱਕ ਦੀਆਂ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਦਾ ਰਿਕਾਰਡ ਬਣਾਇਆ ਸੀ।