![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/9d/Milkha_Singh.jpg/640px-Milkha_Singh.jpg&w=640&q=50)
ਮਿਲਖਾ ਸਿੰਘ
From Wikipedia, the free encyclopedia
ਮਿਲਖਾ ਸਿੰਘ (ਜਨਮ 20 ਨਵੰਬਰ 1929 - 18 ਜੂਨ 2021) ਜੋ ਉਡਣੇ ਸਿੱਖ (ਫਲਾਇੰਗ ਸਿੱਖ) ਵਜੋਂ ਜਾਣਿਆ ਜਾਂਦਾ ਭਾਰਤੀ ਦੌੜਾਕ ਸੀ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ।[1] 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦਾ ਅਜਿਹਾ ਇੱਕਲਾ ਅਥਲੀਟ ਸਨ ਜਿਸ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ ਪਦਮ ਸ਼੍ਰੀ ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ।
![]() | ||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
Nickname(s) | ਉਡਦਾ ਸਿੱਖ | |||||||||||||||||||||||||||||
ਰਾਸ਼ਟਰੀਅਤਾ | ਭਾਰਤੀ | |||||||||||||||||||||||||||||
ਜਨਮ | (1929-11-20)20 ਨਵੰਬਰ 1929 ਪੰਜਾਬ, ਪਾਕਿਸਤਾਨ | |||||||||||||||||||||||||||||
ਮੌਤ | 18 ਜੂਨ 2021(2021-06-18) (ਉਮਰ 91) ਚੰਡੀਗੜ੍ਹ, ਪੰਜਾਬ | |||||||||||||||||||||||||||||
ਰਿਹਾਇਸ਼ | ਚੰਡੀਗੜ੍ਹ | |||||||||||||||||||||||||||||
ਕੱਦ | 1.91ਮੀਟਰ | |||||||||||||||||||||||||||||
ਮਿਲਟਰੀ ਜੀਵਨ | ||||||||||||||||||||||||||||||
ਵਫ਼ਾਦਾਰੀ | ![]() | |||||||||||||||||||||||||||||
ਸੇਵਾ/ | ![]() | |||||||||||||||||||||||||||||
ਸੇਵਾ ਦੇ ਸਾਲ | 1951–1964 | |||||||||||||||||||||||||||||
ਰੈਂਕ | ![]() | |||||||||||||||||||||||||||||
ਇਨਾਮ | ![]() | |||||||||||||||||||||||||||||
ਖੇਡ | ||||||||||||||||||||||||||||||
ਦੇਸ਼ | ![]() | |||||||||||||||||||||||||||||
ਖੇਡ | ਟਰੈਕ ਅਤੇ ਫ਼ੀਲਡ | |||||||||||||||||||||||||||||
ਈਵੈਂਟ | 200 ਮੀਟਰ ਦੌੜ ਅਤੇ 400 ਮੀਟਰ ਦੌੜ | |||||||||||||||||||||||||||||
ਮੈਡਲ ਰਿਕਾਰਡ
|
1960 ਦੇ ਓਲਿੰਪਿਕ ਖੇਡਾਂ ਦੀ 400 ਮੀਟਰ ਦੌੜ, ਜਿਸ ਵਿਚ ਮਿਲਖਾ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਸੀ, ਮਿਲਖਾ ਸਿੰਘ ਦੇ ਯਾਦਗਾਰੀ ਦੌੜ੍ਹਾਂ ਵਿੱਚੋ ਇੱਕ ਸੀ। ਪਹਿਲੇ 200 ਮੀਟਰ ਮਿਲਖਾ ਸਿੰਘ ਸਭ ਤੋਂ ਅੱਗੇ ਸੀ,ਪਰ ਆਖ਼ਿਰੀ 200 ਮੀਟਰ ਵਿਚ ਬਾਕੀ ਪ੍ਰਤੀਯੋਗੀ ਉਹਨਾਂ ਤੋਂ ਅੱਗੇ ਲੰਘ ਗਏ। ਉਸ ਦੌੜ ਵਿਚ ਬਹੁਤ ਰਿਕਾਰਡ ਟੁੱਟੇ, ਜਿਸ ਵਿਚ ਅਮਰੀਕੀ ਅਥਲੀਟ ਓਟਿਸ ਡੇਵਿਸ ਜਰਮਨ ਅਥਲੀਟ ਕਾਰਲ ਕੌਫਮੰਨ ਤੋਂ 1 ਸੈਕੰਡ ਦੇ ਸੌਵੇਂ ਹਿੱਸੇ (1/100) ਦੇ ਸਮੇਂ ਨਾਲ ਜੇਤੂ ਰਿਹਾ। ਮਿਲਖਾ ਸਿੰਘ ਉਸ ਦੌੜ ਵਿਚ 45.73 ਦੇ ਸਮੇਂ ਨਾਲ ਚੌਥੇ ਨੰਬਰ ਤੇ ਰਿਹਾ, ਜੋ ਕੇ 41 ਸਾਲ ਤੱਕ ਨੈਸ਼ਨਲ ਰਿਕਾਰਡ ਰਿਹਾ।
ਰਾਕੇਸ਼ ਮਹਿਰਾ ਨੇ ਮਿਲਖਾ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦੀ ਇੱਕ ਬਾਲੀਵੁੱਡ ਫ਼ਿਲਮ ਭਾਗ ਮਿਲਖਾ ਭਾਗ ਬਣਾਈ ਜਿਸ ਵਿੱਚ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਏ।[2]