ਮਹਾਸ਼ਵੇਤਾ ਦੇਵੀ
ਭਾਰਤੀ ਕਾਰਕੁਨ ਅਤੇ ਲੇਖਕ / From Wikipedia, the free encyclopedia
ਮਹਾਸ਼ਵੇਤਾ ਦੇਵੀ (ਬੰਗਾਲੀ: মহাশ্বেতা দেবী Môhashsheta Debi) (ਜਨਮ: 14 ਜਨਵਰੀ 1926 -28ਜੁਲਾਈ 2016)[1] ਇੱਕ ਬੰਗਾਲੀ ਸਾਹਿਤਕਾਰ ਅਤੇ ਸਾਮਾਜਕ ਐਕਟਵਿਸਟ ਹਨ। ਉਹਨਾਂ ਨੂੰ 1996 ਵਿੱਚ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਹਾਸ਼ਵੇਤਾ ਦੇਵੀ ਦਾ ਨਾਮ ਧਿਆਨ ਵਿੱਚ ਆਉਂਦੇ ਹੀ ਉਹਨਾਂ ਦੇ ਅਨੇਕ ਬਿੰਬ ਅੱਖਾਂ ਦੇ ਸਾਹਮਣੇ ਆ ਜਾਂਦੇ ਹਨ। ਦਰਅਸਲ ਉਹਨਾਂ ਨੇ ਮਿਹਨਤ ਅਤੇ ਈਮਾਨਦਾਰੀ ਦੇ ਬਲਬੂਤੇ ਆਪਣੀ ਸ਼ਖਸੀਅਤ ਨੂੰ ਨਿਖਾਰਿਆ ਹੈ। ਉਹਨਾਂ ਨੇ ਆਪਣੇ ਆਪ ਨੂੰ ਇੱਕ ਸੰਪਾਦਕ, ਲੇਖਕ, ਸਾਹਿਤਕਾਰ ਅਤੇ ਅੰਦੋਲਨਧਰਮੀ ਦੇ ਰੂਪ ਵਿੱਚ ਵਿਕਸਿਤ ਕੀਤਾ।