ਭਾਸ਼ਾ ਵਿਭਾਗ ਪੰਜਾਬ
From Wikipedia, the free encyclopedia
From Wikipedia, the free encyclopedia
ਭਾਸ਼ਾ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਜੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹੋਂਦ ਵਿੱਚ ਲਿਆਂਦਾ ਹੈ। ਇਸ ਦਾ ਦਫ਼ਤਰ ਪਟਿਆਲਾ ਵਿਖੇ ਸਥਿਤ ਹੈ। ਭਾਸ਼ਾ ਵਿਭਾਗ ਪੰਜਾਬ ਦੇ ਵਿਦਵਾਨਾ ਵਿੱਚ ਡਾ. ਗੁਰਮੁਖ ਸਿੰਘ ਦਾ ਨਾਮ ਵੀ ਆਉਂਦਾ ਹੈ।
ਏਜੰਸੀ ਜਾਣਕਾਰੀ | |
---|---|
ਸਥਾਪਨਾ | ਜਨਵਰੀ 1, 1948[1] |
ਮੰਤਰੀ ਜ਼ਿੰਮੇਵਾਰ |
|
ਏਜੰਸੀ ਕਾਰਜਕਾਰੀ |
|
ਉੱਪਰਲਾ ਵਿਭਾਗ | ਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ |
ਉੱਪਰਲੀ ਏਜੰਸੀ | ਭਾਸ਼ਾ ਵਿਭਾਗ, ਪਟਿਆਲਾ |
ਵੈੱਬਸਾਈਟ | http://pblanguages.gov.in |
ਨੋਟ | |
ਪੰਜਾਬੀ ਕੋਸ਼ਕਾਰੀ, ਪੰਜਾਬੀ ਭਾਸ਼ਾ ਐਕਟ ਦਾ ਲਾਗੂ ਕਰਵਾਉਣਾ, ਸਾਹਿਤਕਾਰ ਸਮਾਗਮ ਤੇ ਇਨਾਮ ਮੁੱਖ ਕੰਮ ਹਨ। |
ਪੰਜਾਬੀ ਭਾਸ਼ਾ ਦੀ ਦਫ਼ਤਰੀ ਵਰਤੋਂ ਲਈ ਪਟਿਆਲਾ ਰਿਆਸਤ ਵਿੱਚ 1 ਜਨਵਰੀ, 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਕੀਤੀ ਗਈ। ਇਸ ਦਾ ਦਫ਼ਤਰ ਸੈਫ਼ਾਬਾਦੀ ਗੇਟ ਦੇ ਮੁਹੱਲਾ ਮੀਰ ਕੁੰਦਲਾ, ਕੋਠੀ ਅਬਦੁਲ ਰਹੀਮ ਖ਼ਾਂ ਵਿਖੇ ਬਣਿਆ।[2] ਇਹ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਸੀ। ਇਸ ਵਿੱਚ ਦੋ ਗਜ਼ਟਿਡ ਅਫ਼ਸਰ, ਤਿੰਨ ਖੋਜ ਸਹਾਇਕ, ਚਾਰ ਅਸਿਸਟੈਂਟ, ਇੱਕ ਕੈਸ਼ੀਅਰ, ਇੱਕ ਜੂਨੀਅਰ ਕਲਰਕ ਤੇ ਦੋ ਸੇਵਾਦਾਰਾਂ ਦੀਆਂ, ਕੁੱਲ 13 ਆਸਾਮੀਆਂ ਸਨ। ਸਰਦਾਰ ਰਣਜੀਤ ਸਿੰਘ ਗਿੱਲ ਸੈਕਸ਼ਨ ਦੇ ਇੰਚਾਰਜ ਤੇ ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਨਿਯੁਕਤ ਕੀਤੇ ਗਏ। ਇਹ ਸੈਕਸ਼ਨ ਪਹਿਲਾਂ 'ਮਹਿਕਮਾ ਪੰਜਾਬੀ' ਤੇ ਮੁੜ ਭਾਸ਼ਾ ਵਿਭਾਗ ਬਣਿਆ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.