From Wikipedia, the free encyclopedia
ਬੇਨਜ਼ੀਰ ਭੁੱਟੋ (ਸਿੰਧੀ: بينظير ڀٽو; Urdu: بے نظیر بھٹو, ਉਚਾਰਨ [beːnəˈziːr ˈbʱʊʈʈoː]; 21 ਜੂਨ 1953 – 27 ਦਸੰਬਰ 2007) ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ ਸੀ ਜੋ ਦੋ ਵਾਰ (1988–90 ਅਤੇ 1993–96) ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ, ਉਹ ਜੁਲਫਿਕਾਰ ਅਲੀ ਭੁੱਟੋ ਦੀ ਜੇਠੀ ਧੀ ਸੀ।
ਬੇਨਜ਼ੀਰ ਭੁੱਟੋ بينظير ڀٽو بے نظیر بھٹو | |
---|---|
ਪਾਕਿਸਤਾਨ ਦੇ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 19 ਅਕਤੂਬਰ 1993 – 5 ਨਵੰਬਰ 1996 | |
ਰਾਸ਼ਟਰਪਤੀ | ਵਸੀਮ ਸੱਜਾਦ ਫਾਰੂਕ ਲੇਗਾਰੀ |
ਤੋਂ ਪਹਿਲਾਂ | ਮੋਈਨੁੱਦੀਨ ਅਹਿਮਦ ਕੁਰੈਸ਼ੀ (ਐਕਟਿੰਗ) |
ਤੋਂ ਬਾਅਦ | ਮਲਿਕ ਮੇਰਾਜ ਖਾਲਿਦ (ਐਕਟਿੰਗ) |
ਦਫ਼ਤਰ ਵਿੱਚ 2 ਦਸੰਬਰ 1988 – 6 ਅਗਸਤ 1990 | |
ਰਾਸ਼ਟਰਪਤੀ | ਗੁਲਾਮ ਇਸਹਾਕ ਖਾਨ |
ਤੋਂ ਪਹਿਲਾਂ | ਮੁਹੰਮਦ ਖਾਨ ਜੁਨੇਜੋ |
ਤੋਂ ਬਾਅਦ | ਗੁਲਾਮ ਮੁਸਤਫਾ ਜੈਤੋਈ (ਐਕਟਿੰਗ) |
ਵਿਰੋਧੀ ਧਿਰ ਦੇ ਆਗੂ | |
ਦਫ਼ਤਰ ਵਿੱਚ 5 ਨਵੰਬਰ 1996 – 12 ਅਕਤੂਬਰ 1999 | |
ਤੋਂ ਪਹਿਲਾਂ | ਨਵਾਜ਼ ਸ਼ਰੀਫ |
ਤੋਂ ਬਾਅਦ | ਫਜ਼ਲ ਉਰ ਰਹਿਮਾਨ |
ਦਫ਼ਤਰ ਵਿੱਚ 6 ਨਵੰਬਰ 1990 – 18 ਅਪਰੈਲ 1993 | |
ਤੋਂ ਪਹਿਲਾਂ | ਖਾਨ ਅਬਦੁਲ ਵਲੀ ਖਾਨ |
ਤੋਂ ਬਾਅਦ | ਨਵਾਜ਼ ਸ਼ਰੀਫ |
ਵਿੱਤ ਮੰਤਰੀ | |
ਦਫ਼ਤਰ ਵਿੱਚ 26 ਜਨਵਰੀ 1994 – 10 ਅਕਤੂਬਰ 1996 | |
ਤੋਂ ਪਹਿਲਾਂ | ਬਾਬਰ ਅਲੀ (ਐਕਟਿੰਗ) |
ਤੋਂ ਬਾਅਦ | ਨਵੀਦ ਕਮਰ |
ਦਫ਼ਤਰ ਵਿੱਚ 4 ਦਸੰਬਰ 1988 – 6 ਦਸੰਬਰ 1990 | |
ਪ੍ਰਧਾਨ ਮੰਤਰੀ | ਗੁਲਾਮ ਮੁਸਤਫਾ ਜੈਤੋਈ (ਐਕਟਿੰਗ) ਨਵਾਜ਼ ਸ਼ਰੀਫ |
ਤੋਂ ਪਹਿਲਾਂ | ਮਹਿਬੂਬ ਉਲ ਹੱਕ (ਐਕਟਿੰਗ) |
ਤੋਂ ਬਾਅਦ | ਸਰਤਾਜ ਅਜ਼ੀਜ਼ |
ਰੱਖਿਆ ਦੇ ਮੰਤਰੀ | |
ਦਫ਼ਤਰ ਵਿੱਚ 4 ਦਸੰਬਰ 1988 – 6 ਅਗਸਤ 1990 | |
ਤੋਂ ਪਹਿਲਾਂ | ਮਹਿਮੂਦ ਹਾਰੂਨ (ਐਕਟਿੰਗ) |
ਤੋਂ ਬਾਅਦ | Ghous Ali Shah |
ਚੇਅਰਪਰਸਨ ਪਾਕਿਸਤਾਨ ਪੀਪਲਜ਼ ਪਾਰਟੀ | |
ਦਫ਼ਤਰ ਵਿੱਚ 12 ਨਵੰਬਰ 1982 – 27 ਦਸੰਬਰ 2007 10 ਜਨਵਰੀ 1984ਤੱਕ ਐਕਟਿੰਗ | |
ਤੋਂ ਪਹਿਲਾਂ | ਨੁਸਰਤ ਭੁੱਟੋ |
ਤੋਂ ਬਾਅਦ | ਆਸਿਫ਼ ਅਲੀ ਜ਼ਰਦਾਰੀ ਬਿਲਾਵਲ ਜ਼ਰਦਾਰੀ ਭੁੱਟੋ |
ਨਿੱਜੀ ਜਾਣਕਾਰੀ | |
ਜਨਮ | ਅਧਿਕਾਰਿਤ ਵੈੱਬਸਾਈਟ] 21 ਜੂਨ 1953 ਕਰਾਚੀ, ਸਿੰਧ, ਪਾਕਿਸਤਾਨ |
ਮੌਤ | 27 ਦਸੰਬਰ 2007 54) ਰਾਵਲਪਿੰਡੀ, ਪੰਜਾਬ, ਪਾਕਿਸਤਾਨ | (ਉਮਰ
ਕਬਰਿਸਤਾਨ | ਅਧਿਕਾਰਿਤ ਵੈੱਬਸਾਈਟ] |
ਸਿਆਸੀ ਪਾਰਟੀ | ਪਾਕਿਸਤਾਨ ਪੀਪਲਜ਼ ਪਾਰਟੀ |
ਜੀਵਨ ਸਾਥੀ | ਆਸਿਫ਼ ਅਲੀ ਜ਼ਰਦਾਰੀ (1987–2007) |
ਸੰਬੰਧ | ਜ਼ੁਲਫੀਕਾਰ ਅਲੀ ਭੁੱਟੋ (father) ਨੁਸਰਤ ਭੁੱਟੋ (ਮਾਂ) ਮੁਰਤਜ਼ਾ ਭੁੱਟੋ (ਭਰਾ) ਸ਼ਾਹਨਵਾਜ਼ ਭੁੱਟੋ (ਭਰਾ) ਸਨਮ ਭੁੱਟੋ (ਭੈਣ) |
ਬੱਚੇ | ਬਿਲਾਵਲ ਬਖਤਾਵਰ ਆਸਿਫਾ |
ਮਾਪੇ |
|
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ ਲੇਡੀ ਮਾਰਗਰੇਟ ਹਾਲ, ਆਕਸਫੋਰਡ ਸੇਂਟ ਕੈਥਰੀਨ ਕਾਲਜ, ਆਕਸਫੋਰਡ ਕਰਾਚੀ ਗਰਾਮਰ ਸਕੂਲ |
ਦਸਤਖ਼ਤ | |
ਵੈੱਬਸਾਈਟ | [http://www.ppp.org.pk Official website |
ਬੇਨਜੀਰ ਭੁੱਟੋ ਦਾ ਜਨਮ ਪਾਕਿਸਤਾਨ ਦੇ ਅਮੀਰ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ। ਉਹ 21 ਜੂਨ 1953 ਨੂੰ ਕਰਾਚੀ ਦੇ ਪਿੰਟੋ ਹਸਪਤਾਲ 'ਵਿੱਚ ਪੈਦਾ ਹੋਈ ਸੀ।[1] ਉਹ ਪਾਕਿਸਤਾਨ ਦੇ ਭੂਤਪੂਰਵ ਪ੍ਰਧਾਨਮੰਤਰੀ ਜੁਲਫਿਕਾਰ ਅਲੀ ਭੁੱਟੋ, ਜੋ ਸਿੰਧ ਪ੍ਰਾਂਤ ਦੇ ਰਾਜਪੂਤ ਪਾਕਿਸਤਾਨੀ[2][3] ਸਨ ਅਤੇ ਬੇਗਮ ਨੁਸਰਤ ਭੁੱਟੋ, ਜੋ ਮੂਲ ਤੋਂ ਈਰਾਨ ਅਤੇ ਕੁਰਦ ਦੇਸ਼ ਨਾਲ ਸਬੰਧਤ ਪਾਕਿਸਤਾਨੀ ਸੀ, ਦੀ ਜੇਠੀ ਔਲਾਦ ਸੀ। ਉਸਦੇ ਬਾਬਾ ਸਰ ਸ਼ਾਹ ਨਵਾਜ ਭੁੱਟੋ ਅਣਵੰਡੇ ਭਾਰਤ ਦੇ ਸਿੰਧ ਪ੍ਰਾਂਤ ਸਥਿਤ ਲਰਕਾਨਾ ਜਿਲ੍ਹੇ ਵਿੱਚ ਭੁੱਟੋ ਕਲਾਂ ਪਿੰਡ ਦੇ ਨਿਵਾਸੀ ਸਨ। 18 ਦਸੰਬਰ 1987 ਵਿੱਚ ਉਨ੍ਹਾਂ ਦਾ ਵਿਆਹ ਆਸਿਫ ਅਲੀ ਜਰਦਾਰੀ ਦੇ ਨਾਲ ਹੋਇਆ । ਆਸਿਫ ਅਲੀ ਜਰਦਾਰੀ ਸਿੰਧ ਦੇ ਇੱਕ ਪ੍ਰਸਿੱਧ ਨਵਾਬ, ਸ਼ਾਹ ਪਰਵਾਰ ਦੇ ਬੇਟੇ ਅਤੇ ਸਫਲ ਵਪਾਰੀ ਸੀ। ਬੇਨਜੀਰ ਭੁੱਟੋ ਦੇ ਤਿੰਨ ਬੱਚੇ ਹਨ। ਪਹਿਲਾ ਪੁੱਤਰ ਬਿਲਾਵਲ ਅਤੇ ਦੋ ਬੇਟੀਆਂ ਬਖਤਾਵਰ ਅਤੇ ਆਸਿਫਾ।
27 ਦਸੰਬਰ ਦੀ ਸਵੇਰ ਉਸ ਨੇ ਅਫਗਾਨੀ ਰਾਸ਼ਟਰਪਤੀ ਹਾਮਿਦ ਕਰਜਈ ਨਾਲ ਮੁਲਾਕਾਤ ਕੀਤੀ। ਦੁਪਹਿਰ ਵੇਲੇ ਉਸ ਨੇ ਰਾਵਲਪਿੰਡੀ ਦੇ ਲਿਆਕਤ ਨੈਸ਼ਨਲ ਪਾਰਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ਦੇ ਬਾਅਦ ਜਦ ਉਹ ਵਾਪਸ ਜਾ ਰਹੀ ਸੀ, ਤਾਂ ਇੱਕ ਬੰਦੂਕਧਾਰੀ ਵੱਲੋਂ ਉਸ ਉੱਪਰ ਗੋਲੀਆ ਚਲਾਈਆਂ ਗਈਆਂ,ਅਤੇ ਉਸ ਥਾਂ ਉੱਤੇ ਬੰਬ ਧਮਾਕੇ ਵੀ ਕੀਤੇ ਗਏ, ਜਿਸ ਵਿੱਚ ਬੇਨਜੀਰ ਸਮੇਤ 22 ਲੋਕਾਂ ਦੀ ਮੌਤ ਹੋ ਗਈ। ਮਰਨ ਦੇ ਬਾਅਦ ਉਸ ਨੂੰ ਗੜੀ ਖੁਦਾ ਬਖਸ਼ ਵਿਖੇ ਭੁੱਟੋ ਪਰਿਵਾਰ ਦੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.