ਬਾਲ ਦਿਵਸ
ਵਿਸ਼ਵ ਬਾਲ ਦਿਵਸ / From Wikipedia, the free encyclopedia
ਬਾਲ ਦਿਵਸ (ਅੰਗ੍ਰੇਜ਼ੀ ਨਾਮ: ਚਿਲਡਰਨ ਡੇ) ਇਕ ਯਾਦਗਾਰੀ ਤਾਰੀਖ ਹੈ, ਜਿਸ ਨੂੰ ਬੱਚਿਆਂ ਦੇ ਸਨਮਾਨ ਵਿਚ ਹਰ ਸਾਲ ਮਨਾਇਆ ਜਾਂਦਾ ਹੈ, ਇਸ ਨੂੰ ਮਨਾਉਣ ਦੀ ਮਿਤੀ ਦੇਸ਼ ਅਨੁਸਾਰ ਵੱਖਰੀ ਹੁੰਦੀ ਹੈ। 1925 ਵਿਚ, ਬਾਲ ਭਲਾਈ ਵਿਸ਼ੇ 'ਤੇ ਵਰਲਡ ਕਾਨਫਰੰਸ ਦੌਰਾਨ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਬਾਲ ਦਿਵਸ ਜੈਵਾ ਵਿੱਚ ਮਨਾਇਆ ਗਿਆ ਸੀ। 1950 ਤੋਂ, ਇਹ 1 ਜੂਨ ਨੂੰ ਬਹੁਤੇ ਕਮਿਊਨਿਸਟ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।[1] 20 ਨਵੰਬਰ 1959 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਬਾਲ ਅਧਿਕਾਰਾਂ ਦੇ ਐਲਾਨਨਾਮੇ ਦੀ ਯਾਦ ਵਿਚ 20 ਨਵੰਬਰ ਨੂੰ ਵਿਸ਼ਵ ਬਾਲ ਦਿਵਸ ਮਨਾਇਆ ਜਾਂਦਾ ਹੈ।[2]
ਵਿਸ਼ੇਸ਼ ਤੱਥ ਵਿਸ਼ਵ ਬਾਲ ਦਿਵਸ, ਅਧਿਕਾਰਤ ਨਾਮ ...
ਵਿਸ਼ਵ ਬਾਲ ਦਿਵਸ | |
---|---|
ਅਧਿਕਾਰਤ ਨਾਮ | ਵਿਸ਼ਵ ਬਾਲ ਦਿਵਸ |
ਵੀ ਕਹਿੰਦੇ ਹਨ | ਵਿਸ਼ਵਵਿਆਪੀ ਬਾਲ ਦਿਵਸ |
ਕਿਸਮ | ਸਭਿਆਚਾਰਕ, ਵਪਾਰਕ |
ਮਿਤੀ | 20 ਨਵੰਬਰ |
ਬਾਰੰਬਾਰਤਾ | ਸਾਲਾਨਾ |
ਨਾਲ ਸੰਬੰਧਿਤ | ਅੰਤਰਰਾਸ਼ਟਰੀ ਬਾਲ ਦਿਵਸ, ਭੈਣ-ਭਰਾ ਦਿਵਸ, ਅੰਤਰਰਾਸ਼ਟਰੀ ਪੁਰਸ਼ ਦਿਵਸ, ਅੰਤਰਰਾਸ਼ਟਰੀ ਮਹਿਲਾ ਦਿਵਸ, ਪਿਤਾ ਦਿਵਸ, ਮਾਂ ਦਿਵਸ |
ਬੰਦ ਕਰੋ