ਕਾਤਾਲੋਨੀਆ ਦੀ ਰਾਜਧਾਨੀ ਅਤੇ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ From Wikipedia, the free encyclopedia
ਬਾਰਸੀਲੋਨਾ (ਕਾਤਾਲਾਨ: [bərsəˈɫonə], ਸਪੇਨੀ: [barθeˈlona]) ਕਾਤਾਲੋਨੀਆ ਦੀ ਰਾਜਧਾਨੀ ਅਤੇ ਮਾਦਰਿਦ ਤੋਂ ਬਾਅਦ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 1,620,943 ਹੈ[1] ਜੋ ਇਸ ਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੇ 101.4 ਵਰਗ ਕਿ.ਮੀ. ਖੇਤਰ ਵਿੱਚ ਰਹਿੰਦੀ ਹੈ। ਇਸ ਦੇ ਸ਼ਹਿਰੀ ਖੇਤਰ ਦੀਆਂ ਪ੍ਰਸ਼ਾਸਕੀ ਹੱਦਾਂ ਹੋਰ ਪਰ੍ਹਾਂ ਹਨ ਜਿਹਨਾਂ ਵਿੱਚ ਲਗਭਗ 803 ਵਰਗ ਕਿ.ਮੀ. ਦਾ ਖੇਤਰ ਅਤੇ 42 ਤੋਂ 45 ਲੱਖ ਅਬਾਦੀ ਆਉਂਦੀ ਹੈ,[2][3] ਜਿਸ ਕਰ ਕੇ ਇਹ ਪੈਰਿਸ, ਲੰਡਨ, ਰੂਰ, ਮਾਦਰਿਦ ਅਤੇ ਮਿਲਾਨ ਮਗਰੋਂ ਯੂਰਪੀ ਸੰਘ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਲਗਭਗ ਪੰਜਾਹ ਲੱਖ ਲੋਕ[4][5][6][7][8] ਬਾਰਸੀਲੋਨਾ ਮਹਾਂਨਗਰੀ ਇਲਾਕੇ ਵਿੱਚ ਰਹਿੰਦੇ ਹਨ। ਇਹ ਭੂ-ਮੱਧ ਸਾਗਰ ਉਤਲਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਭੂ-ਮੱਧ ਸਾਗਰ ਦੇ ਤਟ ਉੱਤੇ ਯੋਬਰੇਗਾਤ ਅਤੇ ਬੇਸੋਸ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿਤ ਹੈ ਅਤੇ ਪੱਛਮ ਵੱਲ ਸੈਰ ਦੇ ਕੋਯਸੇਰੋਲਾ ਉਭਾਰ (512 ਮੀਟਰ/1,680 ਫੁੱਟ) ਨਾਲ਼ ਘਿਰਿਆ ਹੋਇਆ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.