From Wikipedia, the free encyclopedia
ਸ਼ਹਿਜ਼ਾਦੀ ਬਦਰ-ਉਨ-ਨਿੱਸਾ ਬੇਗ਼ਮ ਸਾਹਿਬਾ (27 ਅਕਤੂਬਰ, 1647 – 9 ਅਪ੍ਰੈਲ, 1670[1]) ਮੁਗਲ ਸਮਰਾਟ ਔਰੰਗਜੇਬ ਅਤੇ ਨਵਾਬ ਬਾਈ ਦੀ ਧੀ ਹਨ। ਉਹ ਭਵਿੱਖ ਦੀ ਮੁਗਲ ਸਮਰਾਟ ਮੁਜ੍ਜ਼ਮ ਬਹਾਦਰ ਸ਼ਾਹ I ਦੀ ਭੈਣ ਸਨ. ਉਸ ਦੀ ਮੌਤ 1670 ਵਿੱਚ ਲਾਹੌਰ ਵਿੱਚ ਹੋਈ।[2]
ਬਦਰ-ਉਨ-ਨਿੱਸਾ ਬੇਗ਼ਮ | |
---|---|
ਜਨਮ | 27 ਨਵੰਬਰ, 1647 |
ਮੌਤ | 9 ਅਪ੍ਰੈਲ, 1670 (ਉਮਰ 22) |
ਪੇਸ਼ਾ | ਮੁਗ਼ਲ ਰਾਜਕੁਮਾਰੀ |
ਬਦਰ-ਉਨ-ਨੀਸਾ ਬੇਗਮ ਦਾ ਜਨਮ 17 ਨਵੰਬਰ 1647 ਨੂੰ ਆਪਣੇ ਦਾਦਾ ਸਮਰਾਟ ਸ਼ਾਹਜਹਾਂ ਦੇ ਰਾਜ ਸਮੇਂ ਹੋਇਆ ਸੀ। ਉਸ ਦੀ ਮਾਂ ਨਵਾਬ ਬਾਈ ਸੀ, ਕਸ਼ਮੀਰ ਦੀ ਰਾਜਕੁਮਾਰੀ ਜੰਮੂ-ਕਸ਼ਮੀਰ ਦੇ ਜਰਲ ਰਾਜਪੂਤ ਟਰਾਇਬ ਨਾਲ ਸੰਬੰਧ ਰੱਖਦੀ ਸੀ। ਉਹ ਜੋੜੇ ਦੀ ਤੀਜੀ ਅਤੇ ਆਖਰੀ ਬੱਚੀ ਸੀ। ਉਸ ਦੇ ਵੱਡੇ ਭੈਣ-ਭਰਾ ਪ੍ਰਿੰਸ ਮੁਹੰਮਦ ਸੁਲਤਾਨ ਅਤੇ ਪ੍ਰਿੰਸ ਮੁਹੰਮਦ ਮੁਆਜ਼ਮ (ਭਵਿੱਖ ਸਮਰਾਟ ਬਹਾਦੁਰ ਸ਼ਾਹ ਪਹਿਲਾ) ਸਨ। 1659 ਵਿੱਚ ਔਰੰਗਜ਼ੇਬ ਦੇ ਦੂਜੇ ਤਾਜਪੋਸ਼ੀ ਦੇ ਸਮੇਂ, ਉਸ ਨੇ ਬਦਰ-ਅਨ-ਨਿਸਾ ਨੂੰ 160,000 ਰੁਪੇਸ ਨਾਲ ਇਨਾਮ ਦਿੱਤਾ।[2]
ਕਿਹਾ ਜਾਂਦਾ ਹੈ ਕਿ ਉਹ ਆਪਣੀਆਂ ਭੈਣਾਂ ਨਾਲੋਂ ਵਧੇਰੇ ਪੜ੍ਹੀ-ਲਿਖੀ ਸੀ। ਉਸ ਨੇ ਕੁਰਾਨ ਨੂੰ ਯਾਦ ਕੀਤਾ, ਅਤੇ ਆਪਣੇ ਪਿਤਾ ਦੇ ਕਹਿਣ 'ਤੇ ਵਿਸ਼ਵਾਸ਼ ਉੱਤੇ ਕਿਤਾਬਾਂ ਪੜ੍ਹੀਆਂ। ਉਸ ਨੇ ਆਪਣੀ ਜ਼ਿੰਦਗੀ ਚੰਗੀਆਂ ਚੀਜ਼ਾਂ ਕਰਨ ਵਿੱਚ ਬਿਤਾਈ।[3] ਔਰੰਗਜ਼ੇਬ, ਉਸਨੂੰ ਉਸ ਦੇ ਸ਼ਾਨਦਾਰ ਕਿਰਦਾਰ, ਆਦਰਸ਼ ਅਤੇ ਦਿਆਲੂ ਦਿਲ ਲਈ ਪਿਆਰ ਕਰਦਾ ਸੀ।[4] ਆਪਣੇ ਪਿਤਾ ਦੇ ਰਾਜ ਦੇ ਤੇਰ੍ਹਵੇਂ ਸਾਲ ਵਿੱਚ, 9 ਅਪ੍ਰੈਲ 1670 ਨੂੰ, ਉਹ 22 ਸਾਲਾਂ ਦੀ ਉਮਰ ਵਿੱਚ ਅਣਵਿਆਹੀ ਮੌਤ ਮਰ ਗਈ।[5] ਔਰੰਗਜ਼ੇਬ ਉਸ ਦੀ ਮੌਤ 'ਤੇ ਬਹੁਤ ਦੁਖੀ ਸੀ।[6]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.