ਪਿੰਨ ਕੋਡ ਨੰਬਰ (ਅੰਗਰੇਜ਼ੀ ਵਿੱਚ Postal Index Number or PIN or Pincode) ਭਾਰਤੀ ਡਾਕ ਵਿਭਾਗ ਦਾ ਛੇ ਅੰਕਾਂ ਦਾ ਇੱਕ ਖ਼ਾਸ ਨੰਬਰ ਹੈ ਜਿਸ ਨਾਲ ਭਾਰਤ[1] ਦੇ ਡਾਕਘਰ ਦੀ ਪਹਿਚਾਨ ਹੁੰਦੀ ਹੈ ਜਿਸ ਨੂੰ ਭਾਰਤ ਵਿੱਚ 15 ਅਗਸਤ 1972 ਜਾਰੀ ਕੀਤਾ ਗਿਆ।[2][3]
ਬਣਤਰ
ਭਾਰਤ ਦੇ 9 ਪਿੰਨ ਕੋਡ ਜੋਨ ਹਨ ਜਿਹਨਾਂ ਵਿੱਚ ਇੱਕ ਜੋਨ ਭਾਰਤੀ ਸੈਨਾ ਲਈ ਹੈ। ਇਹ ਪਿੰਨ ਕੋਡ ਛੇ ਅੰਕਾ ਦਾ ਹੁੰਦਾ ਹੈ ਜਿਸ ਦਾ ਪਹਿਲ ਅੰਕ ਜੋਨ ਨੂੰ, ਦੁਜਾ ਅੰਕ ਸਬ-ਜੋਨ, ਤੀਜਾ ਅੰਕ ਜ਼ਿਲ੍ਹਾ ਅਤੇ ਅਖੀਰਲੇ ਤਿੰਨ ਅੰਕ ਸਬੰਧਤ ਡਾਕਘਰ ਨੂੰ ਦਰਸਾਉਂਦੇ ਹਨ।
ਵੰਡ
9 ਪਿੰਨ ਕੋਡ ਜੋਨ ਦੀ ਵੰਡ ਹੇਠ ਲਿਖੇ ਅਨੁਸਾਰ ਹੈ।
- 1 - ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਚੰਡੀਗੜ੍ਹ
- 2 - ਉੱਤਰ ਪ੍ਰਦੇਸ਼, ਉੱਤਰਖੰਡ
- 3 - ਰਾਜਸਥਾਨ, ਗੁਜਰਾਤ, ਦਮਨ ਅਤੇ ਦਿਉ, ਦਾਦਰਾ ਅਤੇ ਨਗਰ ਹਵੇਲੀ
- 4 - ਗੋਆ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ
- 5 - ਆਂਧਰਾ ਪ੍ਰਦੇਸ਼, ਕਰਨਾਟਕਾ, ਤੇਲੰਗਾਨਾ
- 6 - ਤਮਿਲਨਾਡੂ, ਕੇਰਲਾ, ਪਾਂਡੀਚਰੀ, ਲਕਸ਼ਦੀਪ
- 7 - ਓਡੀਸ਼ਾ, ਪੱਛਮੀ ਬੰਗਾਲ, ਅਰੁਨਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਸਾਮ
- 8 - ਬਿਹਾਰ, ਝਾਰਖੰਡ
- 9 - ਆਰਮੀ ਡਾਕਘਰ (APO) ਅਤੇ ਖੇਤਰੀ ਡਾਕਘਰ (FPO)
ਪਿੰਨ ਕੋਡ ਦੇ ਪਹਿਲ 2/3 ਅੰਕ | ਡਾਕ ਖੇਤਰ |
---|---|
11 | ਦਿੱਲੀ |
12 and 13 | ਹਰਿਆਣਾ |
14 ਤੋਂ 15 | ਪੰਜਾਬ |
16 | ਚੰਡੀਗੜ੍ਹ |
17 | ਹਿਮਾਚਲ ਪ੍ਰਦੇਸ਼ |
18 ਤੋਂ 19 | ਜੰਮੂ ਅਤੇ ਕਸ਼ਮੀਰ |
20 ਤੋਂ 28 | ਉੱਤਰ ਪ੍ਰਦੇਸ਼ ਅਤੇ ਝਾਰਖੰਡ |
30 ਤੋਂ 34 | ਰਾਜਸਥਾਨ |
36 ਤੋਂ 39 | ਗੁਜਰਾਤ |
40 | ਗੋਆ |
40 ਤੋਂ 44 | ਮਹਾਰਾਸ਼ਟਰ |
45 to 48 | ਮੱਧ ਪ੍ਰਦੇਸ਼ |
49 | ਛੱਤੀਸਗੜ੍ਹ |
50 ਤੋਂ 53 | ਆਂਧਰਾ ਪ੍ਰਦੇਸ਼ |
56 ਤੋਂ 59 | ਕਰਨਾਟਕਾ |
60 ਤੋਂ 64 | ਤਾਮਿਲਨਾਡੂ |
67 ਤੋਂ 69 | ਕੇਰਲਾ |
682 | ਲਕਸ਼ਦੀਪ |
70 ਤੋਂ 74 | ਪੱਛਮੀ ਬੰਗਾਲ |
744 | ਅੰਡੇਮਾਨ ਅਤੇ ਨਿਕੋਬਾਰ ਟਾਪੂ |
75 ਤੋਂ 77 | ਓਡੀਸ਼ਾ |
78 | ਅਸਾਮ |
79 | ਅਰੁਨਾਚਲ ਪ੍ਰਦੇਸ਼ |
793, 794, 783123 | ਮੇਘਾਲਿਆ |
795 | ਮਨੀਪੁਰ |
796 | ਮਿਜ਼ੋਰਮ |
799 | ਤ੍ਰਿਪੁਰਾ |
80 ਤੋਂ 85 | ਬਿਹਾਰ ਅਤੇ ਝਾਰਖੰਡ |
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.