ਨਿਕੋਲੋ ਮੈਕਿਆਵੇਲੀ
From Wikipedia, the free encyclopedia
ਨਿਕੋਲੋ ਮੈਕਿਆਵੇਲੀ (ਇਤਾਲਵੀ: [nikoˈlɔ makjaˈvɛli]; 3 ਮਈ 1469 – 21 ਜੂਨ 1527) ਇਟਲੀ ਦਾ ਡਿਪਲੋਮੈਟ ਅਤੇ ਰਾਜਨੀਤਕ ਚਿੰਤਕ, ਸੰਗੀਤਕਾਰ, ਕਵੀ ਅਤੇ ਨਾਟਕਕਾਰ ਸੀ। ਪੁਨਰਜਾਗਰਣ ਕਾਲ ਦੇ ਇਟਲੀ ਦੀ ਉਹ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਹ ਕਈ ਸਾਲ ਫਲੋਰੈਂਸ ਰਿਪਬਲਿਕ ਦਾ ਅਧਿਕਾਰੀ ਰਿਹਾ। ਮੈਕਿਆਵੇਲੀ ਦੀ ਖਿਆਤੀ ਉਸ ਦੀ ਰਚਨਾ 'ਦ ਪ੍ਰਿੰਸ' ਦੇ ਕਾਰਨ ਹੈ ਜੋ ਕਿ ਵਿਵਹਾਰਕ ਰਾਜਨੀਤੀ ਦਾ ਮਹਾਨ ਗ੍ਰੰਥ ਸਵੀਕਾਰ ਕੀਤਾ ਜਾਂਦਾ ਹੈ। ਇਸਨੂੰ ਆਧੁਨਿਕ ਰਾਜਨੀਤੀ ਵਿਗਿਆਨ ਦਾ ਪਿਤਾ ਮੰਨਿਆ ਗਿਆ ਹੈ।[1]
ਨਿਕੋਲੋ ਮੈਕਿਆਵੇਲੀ | |
---|---|
ਜਨਮ | 3 ਮਈ 1469 ਫਲੋਰੈਂਸ, ਫਲੋਰੈਂਸ ਰਿਪਬਲਿਕ |
ਮੌਤ | 21 ਜੂਨ 1527 ਫਲੋਰੈਂਸ, ਫਲੋਰੈਂਸ ਰਿਪਬਲਿਕ |
ਕਾਲ | Renaissance philosophy |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | Renaissance humanism, political realism, classical republicanism |
ਮੁੱਖ ਰੁਚੀਆਂ | ਰਾਜਨੀਤੀ (ਅਤੇ ਰਾਜਨੀਤਕ ਦਰਸ਼ਨ), ਸੈਨਿਕ ਸਿਧਾਂਤ, ਇਤਹਾਸ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
ਕਈ ਸਾਲਾਂ ਤੱਕ ਉਸਨੇ ਫਲੋਰੈਂਟੀਨ ਰੀਪਬਲਿਕ ਵਿੱਚ ਕੂਟਨੀਤਕ ਅਤੇ ਫੌਜੀ ਮਾਮਲਿਆਂ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਇੱਕ ਸੀਨੀਅਰ ਅਧਿਕਾਰੀ ਵਜੋਂ ਸੇਵਾ ਨਿਭਾਈ। ਉਸਨੇ ਕਾਮੇਡੀਆਂ, ਕਾਰਨੀਵਲ ਗਾਣੇ ਅਤੇ ਕਵਿਤਾਵਾਂ ਲਿਖੀਆਂ। ਇਤਾਲਵੀ ਪੱਤਰ-ਵਿਹਾਰ ਦੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਲਈ ਉਸਦਾ ਨਿੱਜੀ ਪੱਤਰ-ਵਿਹਾਰ ਵੀ ਮਹੱਤਵਪੂਰਣ ਹੈ।[2] ਉਸਨੇ 1498 ਤੋਂ 1512 ਤੱਕ, ਜਦੋਂ ਮੈਡੀਸੀ ਸੱਤਾ ਤੋਂ ਬਾਹਰ ਸੀ ਫਲੋਰੈਂਸ ਗਣਰਾਜ ਦੀ ਦੂਜੀ ਚਾਂਸਰੀ ਦੇ ਸਕੱਤਰ ਦੇ ਰੂਪ ਵਿੱਚ ਕੰਮ ਕੀਤਾ।
ਮੈਕਿਆਵੇਲੀ ਦਾ ਨਾਂ ਉਸ ਵਲੋਂ ਆਪਣੀ ਮਸ਼ਹੂਰ ਲਿਖਤ ਦ ਪ੍ਰਿੰਸ ਵਿੱਚ ਸੁਝਾਏ ਬੇਈਮਾਨ ਤਰੀਕਿਆਂ ਦੇ ਜ਼ਿਕਰ ਵਜੋਂ ਆਉਂਦਾ ਹੈ।[3] ਉਸਨੇ ਦਾਅਵਾ ਕੀਤਾ ਕਿ ਉਸਦਾ ਅਨੁਭਵ ਅਤੇ ਇਤਿਹਾਸ ਦਾ ਅਧਿਐਨ ਦੱਸਦਾ ਹੈ ਕਿ ਰਾਜਨੀਤੀ ਹਮੇਸ਼ਾ ਧੋਖੇ, ਧੋਖੇਬਾਜ਼ੀ ਅਤੇ ਅਪਰਾਧ ਨਾਲ ਕੀਤੀ ਜਾਂਦੀ ਹੈ। [4]ਉਸਨੇ ਇਹ ਵੀ ਕਿਹਾ ਕਿ ਕੋਈ ਹਾਕਮ ਜਦੋਂ ਰਾਜ ਜਾਂ ਗਣਤੰਤਰ ਸਥਾਪਤ ਕਰ ਰਿਹਾ ਹੁੰਦਾ ਹੈ, ਅਤੇ ਹਿੰਸਾ ਸਮੇਤ ਉਸਦੇ ਕੰਮਾਂ ਦੀ ਆਲੋਚਨਾ ਕੀਤੀ ਜਾਂਦੀ ਹੈ, ਪਰ ਜੇਕਰ ਉਸ ਦਾ ਇਰਾਦਾ ਅਤੇ ਸਿੱਟੇ ਲਾਭਦਾਇਕ ਹੋਣ ਤਾਂ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।[5][6][7] ਮੈਕਿਆਵੇਲੀ ਦੇ ਦ ਪ੍ਰਿੰਸ ਬਾਰੇ ਰਲਵੀਂ ਮਿਲ਼ਵੀਂ ਪ੍ਰਤੀਕਿਰਿਆ ਹੋਈ ਹੈ। ਕਈਆਂ ਨੇ ਇਸਨੂੰ ਮਾੜੇ ਹਾਕਮਾਂ ਦੁਆਰਾ ਵਰਤੇ ਜਾਂਦੇ ਬੁਰੇ ਸਾਧਨਾਂ ਦਾ ਸਿੱਧਾ ਵਰਣਨ ਮੰਨਿਆ; ਦੂਜਿਆਂ ਨੂੰ ਇਸ ਵਿੱਚ ਜ਼ਾਲਮਾਂ ਨੂੰ ਉਨ੍ਹਾਂ ਦੀ ਸੱਤਾ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਨ ਲਈ ਬੁਰੀਆਂ ਸਿਫਾਰਸ਼ਾਂ ਨਜ਼ਰ ਆਈਆਂ।[8]ਇੱਥੋਂ ਤਕ ਕਿ ਹਾਲ ਹੀ ਦੇ ਸਮੇਂ ਵਿੱਚ, ਲੀਓ ਸਟ੍ਰੌਸ ਵਰਗੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਮੈਕਿਆਵੇਲੀ ਬਾਰੇ ਇੱਕ "ਬੁਰਾਈ ਦਾ ਅਧਿਆਪਕ" ਹੋਣ ਦੀ ਧਾਰਨਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।[9]
ਮੈਕਿਆਵੇਲੀਅਨ ਸ਼ਬਦ ਅਕਸਰ ਰਾਜਨੀਤਿਕ ਧੋਖੇਬਾਜ਼ੀ, ਮੌਕਾਪ੍ਰਸਤੀ ਅਤੇ ਆਪਣੇ ਹਿਤ ਸਾਧਣ ਦੀ ਵਿਵਹਾਰਿਕ ਰਾਜਨੀਤੀ ਨੂੰ ਦਰਸਾਉਂਦਾ ਹੈ। ਬੇਸ਼ੱਕ ਮੈਕਿਆਵੇਲੀ ਆਪਣੀ ਲਿਖਤ ਦ ਪ੍ਰਿੰਸ ਲਈ ਸਭ ਤੋਂ ਮਸ਼ਹੂਰ ਹੈ, ਪਰ ਵਿਦਵਾਨ ਚਿੰਤਕ ਰਾਜਨੀਤਿਕ ਦਰਸ਼ਨ ਦੀਆਂ ਉਸ ਦੀਆਂ ਹੋਰ ਰਚਨਾਵਾਂ ਦੇ ਉਪਦੇਸ਼ਾਂ ਵੱਲ ਵੀ ਧਿਆਨ ਦਿੰਦੇ ਹਨ। ਹਾਲਾਂਕਿ ਅੰਦਾਜ਼ਨ 1517 ਦੀ ਉਸ ਦੀ ਲਿਖਤ ਡਿਸਕੋਰਸਿਸ ਔਨ ਲੀਵੀ, ਦ ਪ੍ਰਿੰਸ ਨਾਲੋਂ ਬਹੁਤ ਘੱਟ ਚਰਚਿਤ ਹੈ ਪਰ ਇਸ ਨੂੰ ਆਧੁਨਿਕ ਗਣਤੰਤਰਵਾਦ ਦਾ ਰਾਹ ਪੱਧਰਾ ਕਰਨ ਵਾਲ਼ੀ ਲਿਖਤ ਕਿਹਾ ਜਾਂਦਾ ਹੈ।[10] ਇਸ ਨੇ ਹੈਨਾ ਅਰੇਂਡਟ ਸਮੇਤ ਉਨ੍ਹਾਂ ਲੇਖਕਾਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਨੇ ਕਲਾਸੀਕਲ ਰਿਪਬਲਿਕਨਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ।[11][12]