ਨਾਪ ਸਮੱਸਿਆ
From Wikipedia, the free encyclopedia
ਕੁਆਂਟਮ ਮਕੈਨਿਕਸ ਅੰਦਰ ਨਾਪ ਸਮੱਸਿਆ ਦੀ ਸਮੱਸਿਆ ਇਸ ਗੱਲ ਨਾਲ ਸਬੰਧਤ ਹੈ ਕਿ ਵੇਵ ਫੰਕਸ਼ਨ ਕਿਵੇਂ ਟੁੱਟਦਾ ਹੈ (ਜਾਂ ਟੁੱਟਦਾ ਵੀ ਹੈ ਕਿ ਨਹੀਂ)। ਇਸ ਪ੍ਰਕ੍ਰਿਆ ਨੂੰ ਸਿੱਧੇ ਤੌਰ 'ਤੇ ਨਿਰੀਖਣ ਨਾ ਕੀਤੇ ਜਾ ਸਕਣ ਦੀ ਅਸਮਰੱਥਾ ਨੇ ਕੁਆਂਟਮ ਮਕੈਨਿਕਸ ਦੀਆਂ ਵੱਖਰੀਆਂ ਵਿਆਖਿਆਵਾਂ ਨੂੰ ਜਨਮ ਦਿੱਤਾ ਹੈ, ਅਤੇ ਸਵਾਲਾਂ ਦੇ ਇੱਕ ਪ੍ਰਮੁੱਖ ਸੈੱਟ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਸਦਾ ਹਰੇਕ ਵਿਆਖਿਆ ਨੂੰ ਜਰੂਰ ਜਵਾਬ ਦੇਣਾ ਚਾਹੀਦਾ ਹੈ। ਕੁਆਂਟਮ ਮਕੈਨਿਕਸ ਅੰਦਰ ਵੇਵ ਫੰਕਸ਼ਨ, ਵੱਖਰੀਆਂ ਅਵਸਥਾਵਾਂ ਦੀ ਇੱਕ ਰੇਖਿਕ ਸੁਪਰਪੁਜੀਸ਼ਨ ਦੇ ਤੌਰ 'ਤੇ ਸ਼੍ਰੋਡਿੰਜਰ ਇਕੁਏਸ਼ਨ ਮੁਤਾਬਕ ਨਿਰਧਾਰਤਮਿਕ ਅੰਦਾਜ਼ ਵਿੱਚ ਉਤਪੰਨ ਹੁੰਦਾ ਹੈ, ਪਰ ਵਾਸਤਵਿਕ ਨਾਪ ਹਮੇਸ਼ਾ ਹੀ ਭੌਤਿਕੀ ਸਿਸਟਮ ਨੂੰ ਕਿਸੇ ਨਿਸ਼ਚਿਤ ਅਵਸਥਾ ਅੰਦਰ ਪਾਉਂਦੇ ਹਨ। ਕੋਈ ਵੀ ਭਵਿੱਖਤ ਉਤਪਤੀ ਓਸ ਅਵਸਥਾ ਉੱਤੇ ਨਿਰਭਰ ਕਰਦੀ ਹੈ ਜਿਸ ਅਵਸਥਾ ਵਿੱਚ ਸਿਸਟਮ ਨੂੰ ਉਦੋਂ ਖੋਜਿਆ ਗਿਆ ਹੁੰਦਾ ਹੈ ਜਦੋਂ ਨਾਪ ਲਿਆ ਗਿਆ ਹੁੰਦਾ ਹੈ, ਜਿਸਦਾ ਅਰਥ ਹੈ ਕਿ ਨਾਪ ਨੇ ਸਿਸਟਮ ਨੂੰ ਕੁੱਝ ਅਜਿਹਾ ਕਰ ਦਿੱਤਾ ਹੁੰਦਾ ਹੈ ਜੋ ਸਪਸ਼ਟ ਰੂਪ ਵਿੱਚ ਸ਼੍ਰੋਡਿੰਜਰ ਉਤਪਤੀ ਦਾ ਇੱਕ ਨਤੀਜਾ ਨਹੀਂ ਹੁੰਦਾ।
ਮਸਲਿਆਂ ਨੂੰ ਵੱਖਰੇ ਤਰੀਕੇ ਨਾਲ ਦਰਸਾਉਣ ਲਈ (ਸਟੀਵਨ ਵੇਨਬਰਗ[1][2] ਦੀ ਸੰਖੇਪ ਵਿਆਖਿਆ ਕਰਨ ਲਈ), ਸ਼੍ਰੋਡਿੰਜਰ ਵੇਵ ਇਕੁਏਸ਼ਨ ਕਿਸੇ ਹੋਰ ਬਾਦ ਦੇ ਵਕਤ ਉੱਤੇ ਵੇਵ ਫੰਕਸ਼ਨ ਨੂੰ ਨਿਰਧਾਰਿਤ ਕਰਦੀ ਹੈ। ਜੇਕਰ ਔਬਜ਼ਰਵਰ (ਨਿਰੀਖਕ) ਅਤੇ ਉਹਨਾਂ ਦੇ ਨਾਪਣ ਵਾਲ਼ੇ ਯੰਤਰ ਆਪਣੇ ਆਪ ਵਿੱਚ ਕਿਸੇ ਨਿਰਧਾਰਤਮਿਕ ਵੇਵ ਫੰਕਸ਼ਨ ਰਾਹੀਂ ਦਰਸਾਏ ਜਾਂਦੇ ਹੋਣ, ਤਾਂ ਅਸੀਂ ਨਾਪਾਂ ਲਈ ਸ਼ੁੱਧ ਨਤੀਜਿਆਂ ਦਾ ਅਨੁਮਾਨ ਕਿਉਂ ਨਹੀਂ ਲਗਾ ਪਾਉਂਦੇ, ਸਿਰਫ ਪ੍ਰੋਬੇਬਿਲਟੀਆਂ ਹੀ ਕਿਉਂ ਅਨੁਮਾਨਿਤ ਕਰ ਸਕਦੇ ਹਾਂ? ਇੱਕ ਸਰਵ ਸਧਾਰਨ ਸਵਾਲ ਦੇ ਰੂਪ ਵਿੱਚ ਕਹੀਏ ਤਾਂ: ਕੁਆਂਟਮ ਅਤੇ ਕਲਾਸੀਕਲ ਯਥਾਰਤਿਕਤਾ (ਵਾਸਤਵਿਕਤਾ) ਦਰਮਿਆਨ ਇੱਕ ਮੇਲਜੋਲ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ?