ਦੁਰਗਾਵਤੀ ਦੇਵੀ
From Wikipedia, the free encyclopedia
ਦੁਰਗਾਵਤੀ ਦੇਵੀ (ਦੁਰਗਾ ਭਾਬੀ) (7 ਅਕਤੂਬਰ 1907 - 15 ਅਕਤੂਬਰ 1999) ਇੱਕ ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਸੀ। ਉਹ ਬਰਤਾਨਵੀ ਰਾਜ ਵਿਰੁੱਧ ਹਥਿਆਰਬੰਦ ਇਨਕਲਾਬ ਵਿੱਚ ਸਰਗਰਮ ਭਾਗੀਦਾਰੀ ਲੈਣ ਵਾਲੀਆਂ ਕੁੱਝ ਕੁ ਮਹਿਲਾ ਇਨਕਲਾਬੀਆਂ ਵਿੱਚੋਂ ਇੱਕ ਸੀ। ਉਹ ਜਿਆਦਾਤਰ ਭਗਤ ਸਿੰਘ ਦੇ ਨਾਲ ਰੇਲ ਯਾਤਰਾ ਲਈ ਜਾਣੀ ਜਾਂਦੀ ਹੈ, ਜੋ ਭਗਤ ਸਿੰਘ ਨੇ ਸੌਡਰਸ ਦੇ ਕਤਲ ਦੇ ਬਾਅਦ ਭੱਜਣ ਲਈ ਕੀਤੀ।[1] ਉਹ ਐਚ.ਐਸ.ਆਰ.ਏ. ਮੈਂਬਰ ਭਗਵਤੀ ਚਰਣ ਵੋਹਰਾ ਦੀ ਪਤਨੀ ਸੀ ਅਤੇ ਇਸ ਲਈ ਐਚ.ਐਸ.ਆਰ.ਏ. ਦੇ ਦੂਸਰੇ ਮੈਂਬਰ ਵੀ ਉਸਨੂੰ ਭਾਬੀ (ਵੱਡੇ ਭਰਾ ਦੀ ਪਤਨੀ) ਕਹਿ ਕੇ ਸੰਬੋਧਿਤ ਕਰਦੇ ਸੀ। ਉਹ ਭਾਰਤੀ ਇਨਕਲਾਬੀ ਸਰਕਲ ਵਿੱਚ "ਦੁਰਗਾ ਭਾਬੀ" ਦੇ ਤੌਰ 'ਤੇ ਪ੍ਰਸਿੱਧ ਹੋਈ। ਦੁਰਗਾ ਇੱਕ ਬੰਗਾਲਣ ਔਰਤ ਸੀ ਅਤੇ ਉਸ ਦੀ ਮਾਤ ਭਾਸ਼ਾ ਬੰਗਾਲੀ ਸੀ।
ਵਿਸ਼ੇਸ਼ ਤੱਥ ਦੁਰਗਾਵਤੀ ਦੇਵੀ, ਜਨਮ ...
ਦੁਰਗਾਵਤੀ ਦੇਵੀ | |
---|---|
![]() ਦੁਰਗਵਤੀ ਦੇਵੀ ਆਪਣੇ ਲਖਨਊ ਦੇ ਸਕੂਲ ਵਿੱਚ ਭਾਸ਼ਣ ਦਿੰਦੀ ਹੋਈ। | |
ਜਨਮ | (1907-10-07)7 ਅਕਤੂਬਰ 1907 |
ਮੌਤ | 15 ਅਕਤੂਬਰ 1999(1999-10-15) (ਉਮਰ 92) |
ਸੰਗਠਨ | ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ, ਨੌਜਵਾਨ ਭਾਰਤ ਸਭਾ |
ਲਹਿਰ | ਭਾਰਤੀ ਆਜ਼ਾਦੀ ਅੰਦੋਲਨ |
ਜੀਵਨ ਸਾਥੀ | ਭਗਵਤੀ ਚਰਣ ਵੋਹਰਾ |
ਬੱਚੇ | ਸਚਿੰਦਰ ਵੋਹਰਾ |
ਬੰਦ ਕਰੋ