ਦਲੀਪ ਸਿੰਘ
ਪੰਜਾਬ ਦੇ ਆਖ਼ਰੀ ਮਹਾਰਾਜਾ(1843-1849) / From Wikipedia, the free encyclopedia
ਮਹਾਰਾਜਾ ਦਲੀਪ ਸਿੰਘ (6 ਸਤੰਬਰ1838 – 22 ਅਕਤੂਬਰ 1893), ਦਾ ਜਨਮ 6 ਸਤੰਬਰ, 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ ਜੋ ਬਾਅਦ ਦੀ ਜ਼ਿੰਦਗੀ ਵਿੱਚ ਬਲੈਕ ਪ੍ਰਿੰਸ ਆਫ਼ ਪੇਰਥਸ਼ਿਰ ਵੀ ਕਹਿਲਾਇਆ,[1] ਸਿੱਖ ਰਾਜ ਦੇ ਆਖਰੀ ਮਹਾਰਾਜਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ, ਮਹਾਰਾਣੀ ਜਿੰਦ ਕੌਰ ਦਾ ਇੱਕੋ ਇੱਕ ਬੱਚਾ ਸੀ।
ਇਸ ਲੇਖ ਦਾ ਉਦਾਸੀਨ ਨਜ਼ਰੀਆ ਤਕਰਾਰਸ਼ੁਦਾ ਹੈ। ਸਬੰਧਤ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਉਦਾਸੀਨ ਨਜ਼ਰੀਏ ਤੋਂ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਇਤਲਾਹ ਨਾ ਹਟਾਓ। (ਸਿਤੰਬਰ 2012) |
ਵਿਸ਼ੇਸ਼ ਤੱਥ ਮਹਾਰਾਜਾ ਦਲੀਪ ਸਿੰਘ, ਜਨਮ ...
ਮਹਾਰਾਜਾ ਦਲੀਪ ਸਿੰਘ | |
---|---|
ਜਨਮ | 6 ਸਤੰਬਰ 1838 |
ਮੌਤ | 22 ਅਕਤੂਬਰ 1893 |
ਪੇਸ਼ਾ | ਸਿੱਖ ਰਾਜ ਦਾ ਮਹਾਰਾਜਾ |
ਜੀਵਨ ਸਾਥੀ | ਮਹਾਰਾਣੀ ਬਾਮਬਾ |
ਮਾਤਾ-ਪਿਤਾ |
|
ਬੰਦ ਕਰੋ
ਸੰਨ 1849 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਜਿਸ ਚਲਾਕੀ ਅਤੇ ਸ਼ਾਤਰਾਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ ਹੈ ਉਹ ਹੁਣ ਕਿਸੇ ਵੀ ਵਿਆਖਿਆ ਦਾ ਮੁਹਤਾਜ ਨਹੀਂ। ਲਾਰਡ ਡਲਹੌਜ਼ੀ ਨੇ ਕੁਟਲਨੀਤੀ ਵਰਤਦਿਆਂ ਹੋਇਆਂ ਈਸਟ ਇੰਡੀਆ ਕੰਪਨੀ ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਮਿੱਤਰਤਾ ਦੇ ਕੌਲ-ਇਕਰਾਰਾਂ ਨੂੰ ਛਿੱਕੇ ਟੰਗ ਕੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੀ ਮਾਤਾ, ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨਾਲ ਜੋ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ, ਉਹ ਇਤਿਹਾਸ ਦੇ ਪੰਨਿਆਂ ’ਤੇ ਇੱਕ ਬਦਨੁਮਾ ਦਾਗ਼ ਬਣ ਕੇ ਰਹਿ ਗਿਆ ਹੈ।