ਤਾਰਾ ਸਿੰਘ
ਪੰਜਾਬੀ ਕਵੀ / From Wikipedia, the free encyclopedia
ਤਾਰਾ ਸਿੰਘ (1929-1993) ਇੱਕ ਪੰਜਾਬੀ ਕਵੀ ਹੈ। ਤਾਰਾ ਸਿੰਘ ਪੰਜਾਬੀ ਸਾਹਿਤ ਦੀ ਬਹੁ-ਆਯਾਮੀ ਤੇ ਬਹੁ-ਪਾਸਾਰਾਂ ਵਾਲੀ ਪ੍ਰਤਿਭਾਵਾਨ ਸ਼ਖਸੀਅਤ ਸੀ, ਜੋ ਕਿ ਸਦਾ ਆਪਣੇ ਪਾਠਕਾਂ ਤੇ ਦੋਸਤਾਂ ਦੇ ਚੇਤਿਆਂ ਵਿੱਚ ਵਸਦੀ ਰਹੇਗੀ।[1] ਕਹਿਕਸ਼ਾਂ ਕਾਵਿ-ਸੰਗ੍ਰਹਿ ਲਈ ਉਸ ਨੂੰ ਸਾਹਿਤ ਅਕਾਦਮੀ ਇਨਾਮ ਨਾਲ਼ ਸਨਮਾਨਿਤ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਤਾਰਾ ਸਿੰਘ, ਜਨਮ ...
ਤਾਰਾ ਸਿੰਘ | |
---|---|
ਜਨਮ | ਤਾਰਾ ਸਿੰਘ 1929 ਪਿੰਡ ਹੁੱਕੜਾਂ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਭਾਰਤ |
ਮੌਤ | 1993 ਦਿੱਲੀ |
ਕਿੱਤਾ | ਕਵੀ |
ਭਾਸ਼ਾ | ਪੰਜਾਬੀ |
ਬੰਦ ਕਰੋ
ਤਾਰਾ ਸਿੰਘ ਕਾਮਿਲ ਦਾ ਜਨਮ ਮਾਤਾ ਧਨ ਕੌਰ, ਪਿਤਾ ਅਰਜਨ ਸਿੰਘ ਦੇ ਘਰ , ਪਿੰਡ ਹੁਕੜਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਚ 15 ਅਗਸਤ, 1929 ਨੂੰ ਹੋਇਆ ਸੀ। ਉਹ ਦਿੱਲੀ ਦੇ ਸਾਹਿਤਕ ਹਲਕਿਆਂ ਦੀ ਜਿੰਦਜਾਨ ਸੀ। ਤਾਰਾ ਸਿੰਘ ਨੇ ਪ੍ਰਗਤੀਵਾਦ, ਪ੍ਰਯੋਗਸ਼ੀਲ, ਨਕਸਲਬਾੜੀ ਅਤੇ ਪੰਜਾਬ ਸੰਕਟ ਦੀ ਕਵਿਤਾ ਦੇ ਅੰਗ ਸੰਗ ਕਾਵਿ-ਸਫਰ ਕੀਤਾ ਹੈ।[2]