ਤਾਜੁੱਦੀਨ ਅਹਿਮਦ
ਬੰਗਲਾਦੇਸ਼ੀ ਰਾਜਨੇਤਾ / From Wikipedia, the free encyclopedia
ਤਾਜੁੱਦੀਨ ਅਹਿਮਦ (ਬੰਗਾਲੀ: তাজউদ্দীন আহমদ; 23 ਜੁਲਾਈ 1925 – 3 ਨਵੰਬਰ 1975) ਇੱਕ ਬੰਗਲਾਦੇਸ਼ੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ ਸੀ। ਉਸ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਕੀਤੀ ਅਤੇ ਅਤੇ 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਦੌਰਾਨ ਆਰਜ਼ੀ ਸਰਕਾਰ ਦੀ ਅਗਵਾਈ ਕੀਤੀ। ਅਹਿਮਦ ਨੂੰ ਬੰਗਲਾਦੇਸ਼ ਦੇ ਜਨਮ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਣ ਵਿਅਕਤੀਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਉਸਨੇ 1971 ਵਿੱਚ ਆਰਜ਼ੀ ਸਰਕਾਰ ਬੰਗਲਾਦੇਸ਼ੀ ਰਾਸ਼ਟਰਵਾਦ ਦੀਆਂ ਵੱਖ ਵੱਖ ਸਿਆਸੀ, ਫੌਜੀ ਅਤੇ ਸੱਭਿਆਚਾਰਕ ਸ਼ਕਤੀਆਂ ਨੂੰ ਇਕਜੁੱਟ ਕੀਤਾ।
ਤਾਜੁੱਦੀਨ ਅਹਿਮਦ | |
---|---|
তাজউদ্দীন আহমদ | |
ਤਸਵੀਰ:Tajuddin Ahmed Bangla.jpg | |
ਬੰਗਲਾਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 11 ਅਪਰੈਲ 1971 – 12 ਜਨਵਰੀ 1972 | |
ਰਾਸ਼ਟਰਪਤੀ | ਮੁਜੀਬੁਰ ਰਹਿਮਾਨ ਨਜਰੁਲ ਇਸਲਾਮ (ਐਕਟਿੰਗ) |
ਤੋਂ ਬਾਅਦ | ਮੁਜੀਬੁਰ ਰਹਿਮਾਨ |
ਨਿੱਜੀ ਜਾਣਕਾਰੀ | |
ਜਨਮ | (1925-07-23)23 ਜੁਲਾਈ 1925 ਦਾਰਦਰਿਆ, ਬੰਗਾਲ ਪ੍ਰੈਸੀਡੈਂਸੀ, ਬ੍ਰਿਟਿਸ਼ ਇੰਡੀਆ (now ਕਪਾਸੀਆ, ਬੰਗਲਾਦੇਸ਼ ) |
ਮੌਤ | 3 ਨਵੰਬਰ 1975(1975-11-03) (ਉਮਰ 50) ਢਾਕਾ, ਬੰਗਲਾਦੇਸ਼ |
ਸਿਆਸੀ ਪਾਰਟੀ | ਅਵਾਮੀ ਲੀਗ (1949–1975) |
ਹੋਰ ਰਾਜਨੀਤਕ ਸੰਬੰਧ | ਆਲ ਇੰਡੀਆ ਮੁਸਲਿਮ ਲੀਗ (1949 ਤੋਂ ਪਹਿਲਾਂ) |
ਅਲਮਾ ਮਾਤਰ | ਢਾਕਾ ਯੂਨੀਵਰਸਿਟੀ |
ਸ਼ੇਖ ਮੁਜੀਬੁਰ ਰਹਿਮਾਨ ਦਾ ਨਜ਼ਦੀਕੀ ਵਿਸ਼ਵਾਸਪਾਤਰ, ਅਹਿਮਦ 1960 ਦੇ ਅਖੀਰ ਵਿੱਚ ਅਤੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਅਵਾਮੀ ਲੀਗ ਦਾ ਜਨਰਲ ਸਕੱਤਰ ਸੀ। ਉਸ ਨੇ ਪਾਕਿਸਤਾਨ ਦੀ 1970 ਦੀ ਆਮ ਚੋਣ ਦੌਰਾਨ ਲੀਗ ਦੀ ਚੋਣ ਮੁਹਿੰਮ ਦਾ ਤਾਲਮੇਲ ਕੀਤਾ, ਜਿਸ ਵਿਚ ਲੀਗ ਨੇ ਸਰਕਾਰ ਬਣਾਉਣ ਲਈ ਇਤਿਹਾਸਕ ਪਾਰਲੀਮੈਂਟਰੀ ਬਹੁ-ਗਿਣਤੀ ਹਾਸਲ ਕੀਤੀ। ਅਹਿਮਦ ਨੇ ਮੁਜੀਬ ਅਤੇ ਡਾ. ਕਮਲ ਹੁਸੈਨ ਦੇ ਨਾਲ, ਰਾਸ਼ਟਰਪਤੀ ਯਾਹੀਆ ਖ਼ਾਨ ਅਤੇ ਜ਼ੁਲਫ਼ਕਾਰ ਅਲੀ ਭੁੱਟੋ ਦੇ ਨਾਲ ਚੁਣੇ ਹੋਈ ਨੈਸ਼ਨਲ ਅਸੈਂਬਲੀ ਨੂੰ ਸੱਤਾ ਦੇ ਤਬਾਦਲੇ ਲਈ ਗੱਲਬਾਤ ਚਲਾਈ।