ਡਾਰਕ ਵੈੱਬ
From Wikipedia, the free encyclopedia
ਡਾਰਕ ਵੈੱਬ ਵਰਲਡ ਵਾਈਡ ਵੈੱਬ ਦਾ ਇੱਕ ਅਜਿਹਾ ਹਿੱਸਾ ਹੈ ਜੋ ਕਿ ਡਾਰਕਨੇਟਸ, ਓਵਰਲੇ ਨੈਟਵਰਕਸ ਤੇ ਮੌਜੂਦ ਹੈ ਜਿਹੜਾ ਇੰਟਰਨੈਟ ਦੀ ਵਰਤੋਂ ਕਰਦਾ ਹੈ ਪਰ ਇਸ ਨੂੰ ਚਲਾਉਣ ਲਈ ਖਾਸ ਸਾੱਫਟਵੇਅਰ, ਕੌਨਫਿਗਰੇਸ਼ਨ ਜਾ ਖਾਸ ਅਧਿਕਾਰਾਂ ਦੀ ਜ਼ਰੂਰਤ ਹੁੰਦੀ ਹੈ।[1] ਡਾਰਕ ਵੈੱਬ ਦੇ ਜ਼ਰੀਏ, ਪ੍ਰਾਈਵੇਟ ਸਟ੍ਰਾਫੈਨਜਰ ਨੈਟਵਰਕ ਬਿਨਾਂ ਕੌਈ ਜਾਣਕਾਰੀ ਦਿੱਤੇ, ਗੁਪਤ ਤੌਰ ਤੇ ਸੰਪਰਕ ਕਰ ਸਕਦੇ ਹਨ ਅਤੇ ਗੱਲ ਬਾਤ ਕਰ ਸਕਦੇ ਹਨ। [2] [3] ਡਾਰਕ ਵੈੱਬ ਡੀਪ ਵੈੱਬ ਦਾ ਇੱਕ ਛੋਟਾ ਜਿਹਾ ਹਿੱਸਾ ਬਣਾਉਂਦਾ ਹੈ, ਵੈੱਬ ਦਾ ਉਹ ਹਿੱਸਾ ਜਿਸ ਨੂੰ ਵੈਬ ਸਰਚ ਇੰਜਣਾਂ ਦੁਆਰਾ ਇੰਡੈਕਸ (ਮਤਲਬ ਦਿਖਾਇਆ ਨਹੀਂ ਜਾਂਦਾ) ਨਹੀਂ ਕੀਤਾ ਜਾਂਦਾ, ਹਾਲਾਂਕਿ ਕਈ ਵਾਰ ਡੀਪ ਵੈੱਬ ਨੂੰ ਗਲਤੀ ਨਾਲ ਖਾਸ ਤੌਰ ਤੇ ਡਾਰਕ ਵੈੱਬ ਨੂੰ ਦਰਸਾਉਣ ਲਈ ਵਰਤੀ ਜਾਂਦੀ ਹੈ।
ਡਾਰਕਨੇਟਸ ਜੋ ਕਿ ਡਾਰਕ ਵੈੱਬ ਦਾ ਗਠਨ ਕਰਦੇ ਹਨ ਉਹਨਾਂ ਵਿੱਚ ਛੋਟੇ, ਫਰੈਂਡ-ਟੂ-ਫਰੈਂਡ ਪੀਅਰ-ਟੂ-ਪੀਅਰ ਨੈਟਵਰਕਸ ਸ਼ਾਮਲ ਹੁੰਦੇ ਹਨ, ਨਾਲ ਹੀ ਵੱਡੇ, ਪ੍ਰਸਿੱਧ ਨੈਟਵਰਕ ਜਿਵੇਂ ਟੋਰ, ਫਰੀਨੇਟ, ਆਈ 2 ਪੀ, ਅਤੇ ਰਿਫਲ ਜਨਤਕ ਸੰਗਠਨਾਂ ਅਤੇ ਵਿਅਕਤੀਆਂ ਦੁਆਰਾ ਚਲਾਏ ਜਾਂਦੇ ਹਨ। [4] ਡਾਰਕ ਵੈੱਬ ਦੀ ਵਰਤੋਂ ਕਰਨ ਵਾਲੇ ਲੋਕ ਆਮ ਵੈੱਬ ਨੂੰ ਕਲੀਅਰਨੈਟ ਕਹਿੰਦੇ ਹਨ ਕਿਉਂਕਿ ਇਹ ਇਨਕ੍ਰਿਪਟਡ ਨਹੀਂ ਹੁੰਦਾ। [5] ਟੋਰ ਡਾਰਕ ਵੈੱਬ ਜਾਂ ਓਨਿਓਂਨਲੈਂਡ [6] ਨੈਟਵਰਕ ਦੇ ਟ੍ਰੈਫਿਕ ਅਨਾਮੀਕਰਣ ਤਕਨੀਕ ਦੀ ਵਰਤੋਂ ਕਰਦਾ ਹੈ।