ਡਾ. ਇੰਦਰਜੀਤ ਕੌਰ
From Wikipedia, the free encyclopedia
ਬੀਬੀ ਡਾ. ਇੰਦਰਜੀਤ ਕੌਰ (ਜਨਮ 25 ਜਨਵਰੀ 1942) ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਹੈ। ਮਨੁੱਖੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਵਾਸਤੇ ਲੰਡਨ ਸਥਿਤ ਸੰਸਥਾ ਸਿੱਖ ਡਾਇਰੈਕਟਰੀ ਨੇ ‘ਦਿ ਸਿੱਖ ਐਵਾਰਡ-2012’ ਤਹਿਤ ਉਹਨਾਂ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ।
ਉਹਨਾਂ ਨੇ ਅਕਾਦਮਿਕ ਡਿਗਰੀ ਐਫ.ਐਸਸੀ (ਮੈਡੀਕਲ), 1959 ਅਤੇ ਪ੍ਰੋਫੈਸ਼ਨਲ ਐਮ.ਬੀ.ਬੀ.ਐਸ. ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ, ਪੰਜਾਬ, ਤੋਂ 1967 ਵਿੱਚ ਕੀਤੀ। ਉਹਨਾਂ ਨੇ ਡਾਕਟਰੇਟ ਆਫ਼ ਹੈਲਥ ਸਰਵਿਸਿਜ਼ ਦੇ ਇੱਕ ਪੀ.ਸੀ. ਐਮ. ਐਸ. ਡਾਕਟਰ ਦੇ ਤੌਰ 'ਤੇ 1967 ਤੋਂ 1973 ਤਕ ਕੰਮ ਕੀਤਾ। 1973 ਤੋਂ ਪੰਜਾਬ ਦੇ ਸੰਗਰੂਰ ਵਿੱਚ ਉਹ ਆਪਣਾ ਨਿੱਜੀ ਨਰਸਿੰਗ ਹੋਮ/ ਮੈਟਰਨਟੀ ਹਾਊਸ ਚਲਾਉਂਦੇ ਹਨ।[1]
ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਇੱਕ ਪੇਸ਼ੇਵਰ ਮੈਂਬਰ ਹਨ ਅਤੇ 1988-1992 ਉਹਨਾਂ ਨੇ 'ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਆਫ ਅੰਮ੍ਰਿਤਸਰ' ਦੇ ਮੋਢੀ ਭਗਤ ਪੂਰਨ ਸਿੰਘ ਨਾਲ ਕੰਮ ਕੀਤਾ ਅਤੇ ਅੱਜ ਤੱਕ ਉੱਥੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਭਗਤ ਪੂਰਨ ਸਿੰਘ ਦੀ ਮੌਤ ਉਪਰੰਤ ਉਹ 1992 ਵਿੱਚ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਬਣੇ।[1]