ਜੋਨਾਸ ਸਾਲਕ
From Wikipedia, the free encyclopedia
ਜੋਨਾਸ ਐਡਵਰਡ ਸਾਲਕ (/sɔːlk/; ਅਕਤੂਬਰ 28, 1914 – ਜੂਨ 23, 1995) ਇੱਕ ਅਮਰੀਕੀ ਚਿਕਤਸਾ ਖੋਜ-ਕਰਤਾ ਸੀ। ਉਸਨੇ ਸਭ ਤੋਂ ਪਹਿਲਾਂ ਪੋਲੀਓ ਦੇ ਖ਼ਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ। 1957 ਤੱਕ, ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ ਵਿਸ਼ਵ ਦੀ ਇੱਕ ਵੱਡੀ 'ਜਨ- ਸਿਹਤ' ਸਮੱਸਿਆ ਸਮਝੀ ਜਾਂਦੀ ਸੀ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਵੱਡਾ ਹਮਲਾ ਹੋਇਆ ਸੀ, ਜਿਸ ਵਿੱਚ ਦਰਜ਼ ਹੋਏ 58000 ਕੇਸਾਂ ਵਿਚੋਂ 3145, ਲੋਕ ਮਾਰੇ ਗਏ ਸਨ ਅਤੇ 21,269 ਲੋਕ ਵਿਕਲਾਂਗ ਹੋ ਗਏ ਸਨ।[1] 'ਐਟਮ ਬੰਬ' ਤੋਂ ਬਾਅਦ ਅਮਰੀਕਾ ਨੂੰ ਪੋਲੀਓ ਦਾ ਦੂਜਾ ਵੱਡਾ ਖ਼ਤਰਾ ਸੀ। ਜੋਨਸ ਸਾਲਕ ਨੇ ਇਸ ਦਵਾਈ ਦਾ ਪੇਟੈਂਟ (ਅਧਿਕਾਰ) ਕਿਸੇ ਦੇ ਵੀ ਨਾਮ ਨਾ ਕਰ ਕੇ ਆਮ ਜਨਤਾ ਲਈ ਖੁੱਲ੍ਹਾ ਰਖਿਆ, ਜਿਸ ਕਰ ਕੇ ਹਰ ਗਰੀਬ ਅਮੀਰ ਇਸ ਬਿਮਾਰੀ ਤੋਂ ਮੁਕਤ ਹੋਣ ਵਿੱਚ ਸਹਾਇਤਾ ਲੈ ਸਕਿਆ।
ਵਿਸ਼ੇਸ਼ ਤੱਥ ਜੋਨਾਸ ਸਾਲਕ, ਜਨਮ ...
ਜੋਨਾਸ ਸਾਲਕ | |
---|---|
ਜਨਮ | ਜੋਨਾਸ ਏਡਵਰਡ ਸਾਲਕ (1914-10-28)28 ਅਕਤੂਬਰ 1914 |
ਮੌਤ | 23 ਜੂਨ 1995(1995-06-23) (ਉਮਰ 80) ਲਾਅ ਜੌਲਾ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ |
ਕਬਰ | ਐਲ ਕੈਮੀਓ ਮੋਮੈਰੀਅਲ ਸੈਨ ਡਿਆਗੋ, ਕੈਲੀਫੋਨਰੀਆ |
ਅਲਮਾ ਮਾਤਰ | ਸਿਟੀ ਕਾਲਜ ਆਫ਼ ਨਿਉਯਾਰਕ, ਨਿਉਯਾਰਕ ਯੂਨੀਵਰਸਿਟੀ, ਮਿਸ਼ੀਗ਼ਨ ਯੂਨੀਵਰਸਿਟੀ |
ਲਈ ਪ੍ਰਸਿੱਧ | ਪਹਿਲਾ ਪੋਲੀਓ ਦਵਾਈ ਦਾ ਅਵਿਸ਼ਕਾਰ ਕਰਨ ਵਾਲਾ |
ਜੀਵਨ ਸਾਥੀ |
ਡੋਨਾ ਲਿੰਡਸੇ 1939 (ਵਿ. 1968)ਫਰੈਨਕੋਇਸ ਗੀਲੀਅਟ
(ਵਿ. 1970–1995) |
ਪੁਰਸਕਾਰ | ਲਾਸ਼ਕਰ ਪੁਰਸਕਾਰ (1956) |
ਵਿਗਿਆਨਕ ਕਰੀਅਰ | |
ਖੇਤਰ | ਡਾਕਟਰੀ ਵਿਗਿਆਨ, ਵੀਰੋਲੌਜੀ ਅਤੇ ਇਪੀਡੀਮੀਓਲੌਜੀ |
ਅਦਾਰੇ | ਪਿਟਸਬਰਗ਼ ਯੂਨੀਵਰਸਿਟੀ, ਸਾੱਲਕ ਇੰਸਟੀਚਿਊਟ, ਮਿਸ਼ੀਗ਼ਨ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਥਾੱਮਸ ਫਰਾਂਸਿਸ, ਯੂਨੀਅਰ |
ਦਸਤਖ਼ਤ | |
ਬੰਦ ਕਰੋ