ਭਾਰਤੀ ਪੱਤਰਕਾਰ ਅਤੇ ਲੇਖਕ From Wikipedia, the free encyclopedia
ਜਗਜੀਤ ਸਿੰਘ ਅਨੰਦ (28 ਦਸੰਬਰ 1921[1] — 19 ਜੂਨ 2015) ਪੰਜਾਬ ਦੇ ਕਮਿਊਨਿਸਟ ਆਗੂ, ਪੱਤਰਕਾਰ, ਵਾਰਤਕ ਲੇਖਕ, ਸਾਹਿਤਕ ਅਤੇ ਸਿਧਾਂਤਕ ਪੁਸਤਕਾਂ ਦੇ ਅਨੁਵਾਦਕ ਅਤੇ ਸਾਬਕਾ ਰਾਜ ਸਭਾ ਮੈਂਬਰ ਸਨ। ਉਹ ਤਕਰੀਬਨ ਪਿੱਛਲੀ ਅਧੀ ਸਦੀ ਤੋਂ ਰੋਜ਼ਾਨਾ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਵਜੋਂ ਕੰਮ ਕਰਦੇ ਆ ਰਹੇ ਸਨ। ਉਹ ਭਾਰਤੀ ਪੰਜਾਬ ਅੰਦਰ 1980ਵਿਆਂ ਦੌਰਾਨ ਚੱਲੀ ਦਹਿਸ਼ਤਗਰਦੀ ਦੀ ਲਹਿਰ ਸਮੇਂ ਨਿਡਰਤਾ ਨਾਲ ਮਿਲਦੀਆਂ ਮੌਤ ਦੀਆਂ ਧਮਕੀਆਂ ਦੀ ਪਰਵਾਹ ਕੀਤੇ ਬਗੈਰ, ਜਾਨ ਖਤਰੇ ਵਿੱਚ ਪਾਕੇ ਵੀ ਅਡੋਲ ਲਿਖਦੇ ਰਹਿਣ ਲਈ ਜਾਣੇ ਜਾਂਦੇ ਹਨ।[2]
ਜਗਜੀਤ ਸਿੰਘ ਅਨੰਦ | |
---|---|
ਜਨਮ | ਜਗਜੀਤ ਸਿੰਘ 28 ਦਸੰਬਰ 1921 ਤਰਨਤਾਰਨ, ਪੰਜਾਬ (ਭਾਰਤ) |
ਮੌਤ | 19 ਜੂਨ 2015 93) ਜਲੰਧਰ | (ਉਮਰ
ਕਿੱਤਾ | ਪੱਤਰਕਾਰ, ਲੇਖਕ, ਕਮਿਊਨਿਸਟ ਸਿਆਸਤਦਾਨ |
ਜੀਵਨ ਸਾਥੀ | ਉਰਮਿਲਾ ਆਨੰਦ |
ਬੱਚੇ | ਸੁਕੀਰਤ ਆਨੰਦ, ਸੁਅੰਗਨਾ ਆਨੰਦ |
ਜਗਜੀਤ ਸਿੰਘ ਦਾ ਜਨਮ 28 ਦਸੰਬਰ 1921 ਨੂੰ ਤਰਨਤਾਰਨ, ਬਰਤਾਨਵੀ ਪੰਜਾਬ (ਭਾਰਤ) ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸ. ਮਹਿਤਾਬ ਸਿੰਘ ਖਾਲਸਾ ਸਕੂਲ ਅੰਮ੍ਰਿਤਸਰ ਦੇ ਹੈੱਡਮਾਸਟਰ ਸਨ ਅਤੇ ਗੁਰਦੁਆਰਾ ਸੁਧਾਰ ਮੋਰਚੇ ਵਿੱਚ ਜੇਲ ਗਏ ਸਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.