ਮਹਾਰਾਣੀ ਚੰਦ ਕੌਰ (1802 – 11 ਜੂਨ 1842) ਥੋੜੇ ਸਮੇਂ ਲਈ ਸਿੱਖ ਸਲਤਨਤ ਦੀ ਮਹਾਰਾਣੀ ਬਣੀ। ਉਹ ਮਹਾਰਾਜਾ ਖੜਕ ਸਿੰਘ ਦੀ ਪਤਨੀ ਅਤੇ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਸੀ।

ਵਿਸ਼ੇਸ਼ ਤੱਥ ਮਹਾਰਾਣੀ ਚੰਦ ਕੌਰ, ਜਨਮ ...
ਮਹਾਰਾਣੀ ਚੰਦ ਕੌਰ
Thumb
ਸਿੱਖ ਸਲਤਨਤ ਦੀ ਮਹਾਰਾਣੀ
ਜਨਮ1802
ਫਤਿਹਗੜ੍ਹ
ਮੌਤ11 ਜੂਨ 1842
ਲਾਹੌਰ
ਔਲਾਦਨੌਨਿਹਾਲ ਸਿੰਘ
ਪਿਤਾਸਰਦਾਰ ਜੈਮਲ ਸਿੰਘ
ਧਰਮਸਿੱਖ
ਬੰਦ ਕਰੋ

1840 ਈ. ਵਿੱਚ ਜਦੋਂ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਦੇ ਕਤਲ ਤੋਂ ਬਾਅਦ ਮਹਾਰਾਣੀ ਚੰਦ ਕੌਰ ਨੇ ਤਖਤ ਲਈ ਆਪਣਾ ਦਾਵਾ[1] ਪੇਸ਼ ਕੀਤਾ। ਉਸਨੇ ਕਿਹਾ ਕਿ ਉਸ ਦੇ ਪੁੱਤਰ ਨੌਨਿਹਾਲ ਦੀ ਪਤਨੀ ਸਾਹਿਬ ਕੌਰ ਗਰਭਵਤੀ ਹੈ ਅਤੇ ਉਹ ਉਸ ਦੇ ਹੋਣ ਵਾਲੇ ਬੱਚੇ ਵੱਲੋਂ ਕਾਨੂੰਨੀ ਤੌਰ ਤੇ ਰਾਜ ਕਰੇਗੀ। ਉਸਨੇ ਹੋਣ ਵਾਲੇ ਬੱਚੇ ਦੇ ਪ੍ਰਤੀਨਿਧੀ ਵਜੋਂ ਢਾਈ ਮਹੀਨੇ, 5 ਨਵੰਬਰ 1840 ਤੋਂ 18 ਜਨਵਰੀ 1841 ਤੱਕ, ਰਾਜ ਕੀਤਾ (ਕਿਉਂਕਿ ਸਾਹਿਬ ਕੌਰ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ)।[2]

ਜੀਵਨ

Thumb
ਮਹਾਰਾਣੀ ਚੰਦ ਕੌਰ,
ਸਿੱਖ ਸਲਤਨਤ ਦੀ ਮਹਾਰਾਣੀ

ਚੰਦ ਕੌਰ ਦਾ ਜਨਮ 1802ਈ. ਵਿੱਚ ਫ਼ਤਹਿਗੜ੍ਹ ਵਿੱਚ ਹੋਇਆ। ਉਹ ਕਨ੍ਹਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਦੀ ਬੇਟੀ ਸੀ। ਫ਼ਰਵਰੀ 1812 ਵਿੱਚ ਉਸ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨਾਲ ਕੀਤਾ ਗਿਆ। 23 ਫ਼ਰਵਰੀ 1821 ਵਿੱਚ ਉਹਨਾਂ ਦੇ ਘਰ ਇੱਕ ਪੁੱਤਰ, ਨੌਨਿਹਾਲ ਸਿੰਘ, ਨੇ ਜਨਮ ਲਿਆ। ਅਤੇ ਮਾਰਚ 1837 ਵਿੱਚ ਉਸ ਦਾ ਸ਼ਾਮ ਸਿੰਘ ਅਟਾਰੀਵਾਲਾ ਦੀ ਧੀ ਸਾਹਿਬ ਕੌਰ ਨਾਲ ਵਿਆਹ ਹੋਇਆ।

27 ਜੂਨ 1839 ਨੂੰ ਰਣਜੀਤ ਸਿੰਘ ਦੀ ਮੌਤ ਦੇ ਬਾਅਦ, ਖੜਕ ਸਿੰਘ ਉਸਦਾ ਵਾਰਿਸ ਬਣਿਆ ਅਤੇ ਰਾਜਾ ਧਿਆਨ ਸਿੰਘ ਡੋਗਰਾ ਨੂੰ ਉਸਦੇ ਵਜ਼ੀਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀ।[2] ਨਵੇਂ ਮਹਾਰਾਜਾ ਨੇ ਸਿਰਫ ਕੁਝ ਮਹੀਨੇ ਲਈ, ਅਕਤੂਬਰ 1839 ਤੱਕ ਰਾਜ ਕੀਤਾ; ਜਦੋਂ ਉਸ ਦੇ ਪੁੱਤਰ, ਨੌਨਿਹਾਲ ਸਿੰਘ ਅਤੇ ਧਿਆਨ ਸਿੰਘ ਨੇ ਰਾਜ ਪਲਟੇ ਵਿੱਚ ਉਸਨੂੰ ਲਾਹ ਦਿੱਤਾ ਅਤੇ ਵਿਖੇ ਹੌਲੀ ਹੌਲੀ ਜ਼ਹਿਰ ਨਾਲ ਨਵੰਬਰ 1840 ਵਿੱਚ ਉਸ ਦੀ ਮੌਤ ਤਕ ਉਸ ਨੂੰ ਲਾਹੌਰ ਕੈਦ ਕੀਤਾ ਗਿਆ ਸੀ।[3] ਸਮਕਾਲੀ ਇਤਿਹਾਸਕਾਰਾਂ ਦਾ ਸੁਝਾਅ ਹੈ ਕਿ ਜ਼ਹਿਰ ਦੇਣ ਦਾ ਪ੍ਰਬੰਧ ਧਿਆਨ ਸਿੰਘ ਦੇ ਹੁਕਮ ਦੇ ਅਧੀਨ ਕੀਤਾ ਗਿਆ ਸੀ।[4]

ਸੁਲ੍ਹਾ

18 ਜਨਵਰੀ 1841 ਈਸਵੀ ਮਹਾਰਾਣੀ ਮਹਿਤਾਬ ਕੌਰ ਦਾ ਪੁਤਰ ਤੇ ਰਾਣੀ ਸਦਾ ਕੌਰ ਦਾ ਦੋਤਰਾ , ਖਾਲਸਾ ਫੌਜ ਦਾ ਹਰਮਨ ਪਿਆਰਾ ਜਰਨੈਲ , ਸ਼ੇਰ ਸਿੰਘ ; ਲੰਮੀ ਮੁਸ਼ੱਕਤ ਤੋਂ ਬਾਅਦ, ਇਕ ਵੱਡੇ ਜਾਨੀ ਤੇ ਮਾਲੀ ਨੁਕਸਾਨ ਹੋ ਚੁਕਣ ਪਿੱਛੋਂ ਲਾਹੌਰ ਕਿੱਲ੍ਹੇ ਦੇ ਬੂਹੇ ਤੇ ਰਾਣੀ ਚੰਦ ਕੌਰ ਤੇ ਸ਼ੇਰ ਸਿੰਘ ਵਿਚਕਾਰ ਹੋਏ ਘੋਲ ਵਿਚ, ਜਦ ਰਾਣੀ ਤੇ ਭਾਰੂ ਪਿਆ ਤਾਂ ਰਾਣੀ ਨੇ 18 ਜਨਵਰੀ 1841 ਈਸਵੀ ਨੂੰ ਬਾਬਾ ਬਿਕ੍ਰਮਾ ਸਿੰਘ ਬੇਦੀ ਦੀ ਸਹਾਇਤਾ ਨਾਲ ਸੁਲ੍ਹਾ ਕਰ ਲਈ। ਹੇਠ ਲਿਖੀਆਂ ਸ਼ਰਤਾਂ ਤੇ ਦੋਨਾਂ ਧਿਰਾਂ ਨੇ ਸਹੀ ਪਾਈ।

  1. ਮਹਾਰਾਣੀ ਚੰਦ ਕੌਰ ਦਾ ਸਤਿਕਾਰ ਪਹਿਲਾਂ ਵਾਂਗ ਬਹਾਲ ਰਹੇਗਾ।
  2. ਮਹਾਰਾਣੀ ਚੰਦ ਕੌਰ ਜੀ ਲਈ ਕੰਵਰ ਸ਼ੇਰ ਸਿੰਘ ਨੌ ਲੱਖ ਰੁਪਏ ਦੀ ਜਾਗੀਰ ਪ੍ਰਵਾਨ ਕਰਦਾ ਹੈ।
  3. ਕੰਵਰ ਸ਼ੇਰ ਸਿੰਘ ਉਹਨਾਂ ਸਾਰਿਆਂ ਨੂੰ ਮੁਆਫ਼ ਦਵੇਗਾ ਜੋ , ਮਹਾਰਾਣੀ ਚੰਦ ਕੌਰ ਵੱਲੋਂ ਉਸ ਖਿਲਾਫ਼ ਲੜੇ।
  4. ਰਾਜਾ ਗੁਲਾਬ ਸਿੰਘ , ਰਾਜਾ ਹੀਰਾ ਸਿੰਘ ਤੇ ਸੰਧਾਵਾਲੀਏ ਸ੍ਰਦਾਰ ਅੱਜ ਰਾਤ ਨੂੰ ਕਿਲ੍ਹੇ ਖਾਲੀ ਕਰ ਜਾਣਗੇ।
  5. ਮਹਾਰਾਣੀ ਚੰਦ ਕੌਰ ਨੂੰ ਇਹ ਖੁੱਲ ਹੋਵੇਗੀ ਕਿ ; ਉਹ ਚਾਹੇ ਕਿਲ੍ਹੇ ਵਿਚ ਨਿਵਾਸ ਰੱਖੇ ਤੇ ਚਾਹੇ ਸ਼ਹਰ ਵਿਚਲੀ ਹਵੇਲੀ ਵਿਚ।[5]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.